17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਗੁਰੂ ਨਾਨਕ ਦੇਵ ਸਕੂਲ ਬਠਿੰਡਾ ਵਿਖੇ ਅਧਿਆਪਕਾਂ ਲਈ ਵਰਕਸ਼ਾਪ ਆਯੋਜਿਤ <br/>

ਵਰਕਸ਼ਾਪ ਵਿਚ ਹਿੱਸਾ ਲੈਣ ਵਾਲੇ ਅਧਿਆਪਕਾਂ ਨਾਲ ਸਕੂਲ ਪਿ੍ੰਸੀਪਲ ਤੇ ਰਿਸੋਰਸ ਪਰਸ਼ਨ | ਅਜੀਤ ਤਸਵੀਰ <br/> 25-09-2025
ਬਠਿੰਡਾ, 24 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਮਲਾ ਨਹਿਰੂ ਨਗਰ ਬਠਿੰਡਾ ਵਿਖੇ ਸੀ.ਬੀ.ਐਸ.ਈ. ਵਲੋਂ ਅਧਿਆਪਕਾਂ ਲਈ ਟਰੇਨਿੰਗ ਵਰਕਸ਼ਾਪ ਆਯੋਜਿਤ ਕੀਤੀ ਗਈ, ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰਨ ਨਾਲ ਹੋਈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਜਸਦੀਪ ਕੌਰ ਮਾਨ ਦੁਆਰਾ ਆਏ ਹੋਏ ਰਿਸੋਰਸ ਪਰਸਨ ਸ੍ਰੀਮਤੀ ਪਿ੍ਅੰਕਾ ਬਰਾੜ ਅਤੇ ਪਰਮਜੀਤ ਕੌਰ ਦਾ ਸਵਾਗਤ ਕੀਤਾ | ਵਰਕਸ਼ਾਪ ਦੌਰਾਨ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਅੰਦਰ ਤਣਾਅ, ਚਿੰਤਾ ਅਤੇ ਦਬਾਅ ਨੂੰ ਪਹਿਚਾਨਣ ਦੇ ਤਰੀਕਿਆਂ ਬਾਰੇ ਜਾਣੂ ਕਰਵਾਇਆ | ਅਧਿਆਪਕਾ ਨੂੰ ਦੱਸਿਆ ਗਿਆ ਕਿ ਵਿਦਿਆਰਥੀਆਂ ਨੂੰ ਕਿਵੇਂ ਪ੍ਰੇਰਿਤ ਕਰਕੇ ਉਨ੍ਹਾਂ ਵਿਚ ਸਕਾਰਾਤਮਿਕ ਸੋਚ, ਆਤਮ ਵਿਸ਼ਵਾਸ ਅਤੇ ਜੀਵਨ ਪ੍ਰਤੀ ਸੰਤੁਲਨ ਰਵੱਈਏ ਦਾ ਵਿਕਾਸ ਕਰਵਾਇਆ ਜਾ ਸਕਦਾ ਹੈ | ਟਰੇਨਿੰਗ ਸੈਸ਼ਨ ਵਿਚ ਤਣਾਅ ਪ੍ਰਬੰਧਨ ਤਕਨੀਕਾਂ, ਧਿਆਨ, ਗਰੁੱਪ ਚਰਚਾ ਅਤੇ ਰੋਲ ਪਲੇਅ ਰਾਹੀਂ ਕਾਰਗਰ ਰਣਨੀਤੀਆਂ ਸਾਂਝੀਆਂ ਕੀਤੀਆਂ | ਇਹ ਯਕੀਨੀ ਬਣਾਇਆ ਗਿਆ ਕਿ ਅਧਿਆਪਕ ਕਲਾਸ-ਰੂਮ ਦੇ ਵਾਤਾਵਰਨ ਵਿਚ ਇਸ ਗਿਆਨ ਨੂੰ ਲਾਗੂ ਕਰਕੇ ਵਿਦਿਆਰਥੀਆਂ ਦੀ ਮਾਨਸਿਕ ਮਜ਼ਬੂਤੀ ਵਿਚ ਸਹਿਯੋਗੀ ਬਣ ਸਕਣ | ਪਿ੍ੰਸੀਪਲ ਜਸਦੀਪ ਕੌਰ ਮਾਨ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਨਾਲ ਅਧਿਆਪਕਾਂ ਦੀ ਭੂਮਿਕਾ ਹੋਰ ਵੀ ਮਜ਼ਬੂਤ ਹੋਵੇਗੀ ਅਤੇ ਉਹ ਵਿਦਿਆਰਥੀਆਂ ਲਈ ਕੇਵਲ ਗਿਆਨਦਾਤਾ ਹੀ ਨਹੀਂ ਸਗੋਂ ਸਮਰਥਕ ਤੇ ਮਾਰਗ ਦਰਸ਼ਨ ਵਜੋਂ ਵੀ ਕੰਮ ਕਰ ਸਕਣਗੇ | ਸਕੂਲ ਪ੍ਰਬੰਧਕ ਕਮੇਟੀ ਨੇ ਇਸ ਤਰ੍ਹਾਂ ਦੇ ਯਤਨਾਂ ਦੀ ਪ੍ਰਸੰਸਾ ਕੀਤੀ ਅਤੇ ਭਵਿੱਖ ਵਿਚ ਨਰਿੰਦਰ ਤੌਰ 'ਤੇ ਅਜਿਹੀ ਟਰੇਨਿੰਗ ਕਰਵਾਉਣ ਦੇ ਸੰਕਲਪ ਦਾ ਇਜ਼ਹਾਰ ਕੀਤਾ |

ਪਿਛਲੀ ਖ਼ਬਰ ਖੇਤੀਬਾੜੀ ਅਫ਼ਸਰ ਨੂੰ ਮੁਸ਼ਕਲਾਂ ਸੰਬੰਧੀ ਜ਼ਿਲ੍ਹਾ ਪ੍ਰਧਾਨ ਵਿਕਾਸ ਗਲਹੋਤਰਾ ਨੇ ਕਰਵਾਇਆ ਜਾਣੂ ਅਗਲੀ ਖ਼ਬਰ ਮਾਲਵਾ ਪਬਲਿਕ ਸਕੂਲ ਦੀ ਵਿਦਿਆਰਥਣ ਕਮਲਜੀਤ ਕੌਰ ਨੂੰ ਡਿਸਕਸ ਸੁੱਟਣ 'ਚ ਪਹਿਲੇ ਸਥਾਨ 'ਤੇ ਆਉਣ 'ਤੇ ਕੀਤਾ ਸਨਮਾਨਿਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।