17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਨਗਰ ਕੌਂਸਲ ਮੌੜ ਮੰਡੀ ਵਲੋਂ ਸਵੱਛਤਾ ਹੀ ਸੇਵਾ ਅਭਿਆਨ ਸ਼ੁਰੂ <br/>

ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮੌੜ ਮੰਡੀ ਵਿਚ ਵਿਦਿਆਰਥੀਆਂ ਨੂੰ ਸਹੁੰ ਚੁਕਾਉਂਦੇ ਹੋਏ ਕੈਪਟਨ ਤਰਸੇਮ ਸਿੰਘ ਚੜ੍ਹਤ ਸਿੰਘ ਮੌੜ ਅਤੇ ਹੋਰ | ਤਸਵੀਰ: ਕਮਾਲੂ <br/> 25-09-2025
ਮੌੜ ਮੰਡੀ, 24 ਸਤੰਬਰ (ਗੁਰਜੀਤ ਸਿੰਘ ਕਮਾਲੂ)-ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਥਾਨਕ ਨਗਰ ਕੌਂਸਲ ਵਲੋਂ 'ਸਵੱਛਤਾ ਹੀ ਸੇਵਾ' ਸੰਕਲਪ ਅਧੀਨ ਸਫ਼ਾਈ ਪੰਦਰਵਾੜਾ ਮਨਾਇਆ ਗਿਆ | ਕੌਂਸਲ ਦੇ ਪ੍ਰਧਾਨ ਕਰਨੈਲ ਸਿੰਘ, ਕਾਰਜਕਾਰੀ ਅਧਿਕਾਰੀ ਗੁਰਦਾਸ ਸਿੰਘ ਦੀ ਅਗਵਾਈ ਹੇਠ ਮੌੜ ਮੰਡੀ ਦੀਆਂ ਵੱਖ-ਵੱਖ ਥਾਵਾਂ ਉੱਪਰ ਸਫ਼ਾਈ ਕਰਵਾ ਕੇ ਲੋਕਾਂ ਨੂੰ ਸੁੰਦਰ ਭਾਰਤ ਬਣਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪ੍ਰੇਰਿਤ ਕਰਤਾ ਨੇਹਾ ਨੇ ਆਮ ਜਨਤਾ ਨੂੰ ਸੁਚੇਤ ਕੀਤਾ ਕਿ ਸਾਰੀਆਂ ਬਿਮਾਰੀਆਂ ਦੀ ਜੜ੍ਹ ਸਫ਼ਾਈ ਨਾ ਰੱਖਣਾ ਹੈ ਅਤੇ ਇਸ ਕਰਕੇ ਬਿਮਾਰੀਆਂ ਤੋਂ ਬਚਾਅ ਲਈ ਸਫ਼ਾਈ ਜ਼ਰੂਰੀ ਹੈ | ਇਸੇ ਲੜੀ ਤਹਿਤ ਵੱਖ-ਵੱਖ ਸਕੂਲਾਂ ਵਿਚ ਜਾ ਕੇ ਵਿਦਿਆਰਥੀਆਂ ਨੂੰ ਸਫ਼ਾਈ ਰੱਖਣ, ਸਫ਼ਾਈ ਮੁਹਿੰਮ ਵਿਚ ਯੋਗਦਾਨ ਪਾਉਣ ਅਤੇ ਸਫ਼ਾਈ ਪੰਦਰਵਾੜੇ ਵਿਚ ਸਹਿਯੋਗੀ ਬਣਨ ਦੀ ਸਹੁੰ ਚੁਕਵਾਈ ਗਈ | ਇਸ ਮੌਕੇ ਕੈਪਟਨ ਤਰਸੇਮ ਸਿੰਘ ਚੜ੍ਹਤ ਸਿੰਘ ਮੌੜ, ਰਾਜਵੀਰ ਕੌਰ, ਮਹਿਕਪ੍ਰੀਤ ਕੌਰ, ਸੈਨੇਟਰੀ ਇੰਸਪੈਕਟਰ ਬਰਜਿੰਦਰ ਸਿੰਘ, ਸੈਨੇਟਰੀ ਸੁਪਰਵਾਈਜ਼ਰ ਨੀਰਜ ਕੁਮਾਰ ਅਤੇ ਨੀਲਮ ਆਦਿ ਸਮੇਤ ਸਮੂਹ ਕਰਮਚਾਰੀਆਂ ਨੇ ਭਾਗ ਲਿਆ |

ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋ: ਬਲਾਕ ਰਾਮਪੁਰਾ ਦੀ ਟੀਮ ਵਲੋਂ ਹੜ੍ਹ ਪ੍ਰਭਾਵਿਤ ਪਿੰਡਾ ਦਾ ਦੌਰਾ <br/> ਅਗਲੀ ਖ਼ਬਰ ਗੁਰਮੀਤ ਢੱਡੇ, ਗੁਰਮੇਲ ਮਾਈਸਰਖਾਨਾ ਤੇ ਊਧਮ ਸਿੰਘ ਕੁੱਤੀਵਾਲ ਖ਼ੁਰਦ ਨੂੰ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਮੀਤ ਪ੍ਰਧਾਨ ਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।