16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਖੂਨਦਾਨ ਅਤੇ ਸਫਾਈ ਸੁਰੱਖਿਆ ਕੈਂਪ ਲਗਾਇਆ <br/>

ਅਜੀਤ ਡੈਸਕ 25-09-2025
ਬਠਿੰਡਾ, 24 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਦੇ ਹਿੱਸੇ ਵਜੋਂ, ਪੰਜਾਬ ਸੈਂਟਰਲ ਯੂਨੀਵਰਸਿਟੀ ਵਿਖੇ ਵਾਇਸ ਚਾਂਸਲਰ ਪ੍ਰੋ: ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਸਰਪ੍ਰਸਤੀ ਹੇਠ ਬਲੱਡ ਕੈਂਸਰ ਜਾਗਰੂਕਤਾ ਮਹੀਨਾ ਦੇ ਮੌਕੇ 'ਤੇ ਖੂਨਦਾਨ ਕੈਂਪ ਅਤੇ ਸਵੱਛਤਾ ਹੀ ਸੇਵਾ 2025 ਮੁਹਿੰਮ ਦੇ ਤਹਿਤ ਸਫ਼ਾਈ ਸੁਰੱਖਿਆ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਰਜਿਸਟਰਾਰ ਡਾ. ਵਿਜੇ ਸ਼ਰਮਾ ਨੇ ਕੀਤਾ | ਉਨ੍ਹਾਂ ਨੇ ਖੂਨਦਾਨ ਨੂੰ ਇਕ ਉਤਮ ਕਾਰਜ ਦੱਸਿਆ ਅਤੇ ਵਿਦਿਆਰਥੀਆਂ ਤੇ ਸਟਾਫ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕੀਤੀ | ਖੂਨਦਾਨ ਕੈਂਪ ਵਿਚ ਪੰਜਾਬ ਕੈਂਸਰ ਕੇਅਰ ਐਂਡ ਮਲਟੀਸਪੈਸ਼ਲਿਟੀ ਹਸਪਤਾਲ ਦੀ ਮੈਡੀਕਲ ਟੀਮ ਨੇ ਸਖ਼ਤ ਸੁਰੱਖਿਆ ਪ੍ਰੋਟੋਕੋਲ ਦੇ ਨਾਲ ਭਾਗੀਦਾਰਾਂ ਦੀ ਜਾਂਚ ਕੀਤੀ ਅਤੇ ਸੀ ਬੀ ਸੀ, ਵਾਇਰਲ ਮਾਰਕਰ ਅਤੇ ਬਲੱਡ ਗਰੁੱਪ ਸਮੇਤ ਮੁਫ਼ਤ ਡਾਇਗਨੌਸਟਿਕ ਟੈਸਟ ਕੀਤੇ | ਨਤੀਜੇ ਭਾਗੀਦਾਰਾਂ ਦੇ ਰਜਿਸਟਰਡ ਨੰਬਰਾਂ 'ਤੇ ਸਿੱਧੇ ਸਾਂਝੇ ਕੀਤੇ ਜਾਣਗੇ | ਇਸ ਕੈਂਪ ਵਿਚ ਕੁੱਲ 79 ਯੂਨਿਟ ਖੂਨ ਇਕੱਠਾ ਕੀਤਾ ਗਿਆ | ਦੂਸਰੇ ਦਿਨ ਸਫ਼ਾਈ ਸੁਰੱਖਿਆ ਕੈਂਪ ਸਵੱਛਤਾ ਹੀ ਸੇਵਾ 2025 ਮੁਹਿੰਮ ਦੇ ਹਿੱਸੇ ਵਜੋਂ ਯੂਨੀਵਰਸਿਟੀ ਹੈਲਥ ਸੈਂਟਰ ਵਿਖੇ ਲਗਾਇਆ ਗਿਆ | ਇਸ ਮੌਕੇ ਯੂਨੀਵਰਸਿਟੀ ਦੇ ਮੈਡੀਕਲ ਅਫ਼ਸਰ ਡਾ: ਹਰਸ਼ਪ੍ਰੀਤ ਕੌਰ ਅਤੇ ਡਾ. ਆਕਾਸ਼ ਪ੍ਰਕਾਸ਼ ਨੇ ਹਾਊਸਕੀਪਿੰਗ ਸਟਾਫ਼ ਦੀ ਸਿਹਤ ਜਾਂਚ ਕੀਤੀ ਅਤੇ ਤੁਰੰਤ ਜ਼ਰੂਰੀ ਦਵਾਈਆਂ ਪ੍ਰਦਾਨ ਕੀਤੀਆਂ | ਕਈ ਕਰਮਚਾਰੀਆਂ ਨੇ ਇਸ ਮੁਫ਼ਤ ਸੇਵਾ ਦਾ ਲਾਭ ਉਠਾਇਆ | ਸਫਾਈ ਸੁਰੱਖਿਆ ਕੈਂਪ ਦਾ ਉਦਘਾਟਨ ਡੀਨ ਵਿਦਿਆਰਥੀ ਭਲਾਈ ਪ੍ਰੋ: ਸੰਜੀਵ ਠਾਕੁਰ ਅਤੇ ਆਈਕਿਊਏਸੀ ਡਾਇਰੈਕਟਰ ਪ੍ਰੋ: ਮੋਨੀਸ਼ਾ ਧੀਮਾਨ ਨੇ ਕੀਤਾ | ਉਨ੍ਹਾਂ ਨੇ ਕਰਮਚਾਰੀਆਂ ਦੀ ਸਿਹਤ ਸੁਰੱਖਿਆ ਨੂੰ ਯੂਨੀਵਰਸਿਟੀ ਦੀ ਇਕ ਮਹੱਤਵਪੂਰਨ ਜ਼ਿੰਮੇਵਾਰੀ ਦੱਸਿਆ ਅਤੇ ਭਰੋਸਾ ਦਿੱਤਾ ਕਿ ਅਜਿਹੀਆਂ ਪਹਿਲਾਂ ਭਵਿੱਖ ਵਿਚ ਵੀ ਜਾਰੀ ਰਹਿਣਗੀਆਂ | ਇਸ ਮੌਕੇ ਐਸ ਐਚ ਐਸ 2025 ਮੁਹਿੰਮ ਦੇ ਨੋਡਲ ਅਫ਼ਸਰ ਡਾ: ਸੰਜੀਵ ਮੰਡੇਰ ਨੇ ਕੈਂਪਸ ਦੀ ਸਫ਼ਾਈ ਬਣਾਈ ਰੱਖਣ ਵਿਚ ਹਾਊਸਕੀਪਿੰਗ ਸਟਾਫ਼ ਦੇ ਸਮਰਪਣ ਅਤੇ ਮਿਹਨਤ ਦੀ ਸ਼ਲਾਘਾ ਕੀਤੀ |

ਪਿਛਲੀ ਖ਼ਬਰ ਦੇਵੀ ਦੁਰਗਾ ਦੀ ਦੂਸਰੀ ਸ਼ਕਤੀ ਮਾਂ ਬ੍ਰਹਮਚਾਰਿਣੀ ਦੀ ਪੂਜਾ ਕੀਤੀ ਅਗਲੀ ਖ਼ਬਰ ਹੜ੍ਹ ਪੀੜਤ ਲੋਕਾਂ ਦਾ ਡਾਟਾ ਇਕੱਠਾ ਕਰਨ ਲਈ ਸਰਪੰਚਾਂ, ਪੈਰਾ ਲੀਗਲ ਵਲੰਟੀਅਰਜ਼ ਤੇ ਪੈਨਲ ਵਕੀਲਾਂ ਨੂੰ ਸੌਂਪੀ ਜ਼ਿੰਮੇਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।