16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਜੁਝਾਰੂ ਆਂਗਣਵਾੜੀ ਯੂਨੀਅਨ ਵਲੋਂ 28 ਤੋਂ ਪੋਸ਼ਣ ਟਰੈਕਰ ਦਾ ਕੰਮ ਬੰਦ ਕਰਨ ਦਾ ਐਲਾਨ <br/>

ਅਜੀਤ ਡੈਸਕ 25-09-2025
ਭਗਤਾ ਭਾਈਕਾ, 24 ਸਤੰਬਰ (ਸੁਖਪਾਲ ਸਿੰਘ ਸੋਨੀ)-ਜੁਝਾਰੂ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਯੂਨੀਅਨ 28 ਸਤੰਬਰ ਤੋਂ ਪੋਸ਼ਣ ਟਰੈਕਰ ਦਾ ਮੁਕੰਮਲ ਕੰਮ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ | ਇਸੇ ਸਬੰਧੀ ਵਿਚ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸ਼ਿੰਦਰਪਾਲ ਕੌਰ ਦਿਆਲਪੁਰਾ ਨੇ ਦੱਸਿਆ ਕਿ ਸੈਂਟਰ ਸਰਕਾਰ ਵੱਲੋਂ 4500 ਰੁਪਏ ਆਂਗਣਵਾੜੀ ਵਰਕਰ ਅਤੇ 2250 ਰੁਪਏਆਂਗਣਵਾੜੀ ਹੈਲਪਰ ਨੂੰ ਦਿੱਤੇ ਜਾਂਦੇ ਹਨ | ਆਪ ਸਰਕਾਰ ਸੱਤਾ ਦੇ ਵਿੱਚ ਆਉਣ ਉਪਰੰਤ ਮੁਲਾਜਮਾਂ ਨੂੰ ਮਾਣ ਭੱਤਾ ਕਦੇ ਵੀ ਸਮੇਂ ਸਿਰ ਨਹੀਂ ਦਿੱਤਾ ਗਿਆ | ਇਸ ਵਾਰ ਤਾਂ ਵਿਭਾਗ ਨੇ ਲਾਪਰਵਾਹੀ ਵਾਲੀ ਹੱਦ ਹੀ ਪਾਰ ਕਰ ਦਿੱਤੀ ਕਿ ਅਪ੍ਰੈਲ 2025 ਤੋਂ ਮਾਣ ਭੱਤਾ ਬਿੱਲਕੁਲ ਹੀ ਬੰਦ ਕਰ ਦਿੱਤਾ ਹੈ | ਬਿਨ੍ਹਾਂ ਮਾਣ ਭੱਤਾ ਦਿੱਤੇ ਆਂਗਣਵਾੜੀ ਵਰਕਰਾਂ ਨੂੰ ਪੋਸ਼ਣ ਟਰੈਕਰ ਦਾ ਕੰਮ ਕਰਨ ਦੇ ਨਿੱਤ ਨਵੇਂ ਫੁਰਮਾਨ ਜਾਰੀ ਕੀਤੇ ਜਾਂਦੇ ਹਨ | ਆਂਗਣਵਾੜੀ ਵਰਕਰ ਬਿਨਾਂ ਕਿਸੇ ਸਰਕਾਰੀ ਫੋਨ ਦੇ ਕੰਮ ਆਪਣੇ ਫੋਨ 'ਤੇ ਹੀ ਕੀਤੇ ਜਾਂਦੇ ਹਨ, ਜਿਸ ਦਾ ਰੀਚਾਰਜ ਭੱਤਾ ਸਿਰਫ 166 ਰੁਪਏ ਦਿੱਤਾ ਜਾਂਦਾ ਹੈ | ਦੂਸਰੇ ਪਾਸੇ ਵਿਭਾਗ ਦੇ ਮਾਨਯੋਗ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਮੀਡੀਆ ਤੇ ਪੰਜਾਬ ਦੀ ਭਲਾਈ ਪ੍ਰਤੀ ਵੱਡੇ-ਵੱਡੇ ਵਾਅਦੇ ਕਰ ਰਹੇ ਹਨ | ਉਨ੍ਹਾਂ ਨੂੰ ਆਪਣੇ ਵਿਭਾਗ ਵਿਚ ਨਿਗੂਣੇ ਜਿਹੇ ਮਾਣਭੱਤੇ 'ਤੇ ਕੰਮ ਕਰ ਰਹੀਆਂ ਹਜਾਰਾਂ ਆਂਗਣਵਾੜੀ ਵਰਕਰਾਂ ਹੈਲਪਰਾਂ ਬਿੱਲਕੁਲ ਦਿਖਾਈ ਨਹੀ ਦੇ ਰਹੀਆਂ | ਉਨ੍ਹਾ ਕਿਹਾ ਕਿ ਉਕਤ ਸਕੀਮ ਨੂੰ ਲਾਗੂ ਹੋਇਆਂ 2 ਅਕਤੂਬਰ 2025 ਨੂੰ ਪੂਰੇ ਪੰਜਾਹ ਸਾਲ ਹੋ ਚੁੱਕੇ ਹਨ | ਆਂਗਣਵਾੜੀ ਮੁਲਾਜਮਾਂ ਨੂੰ ਦੇਣਾ ਤਾਂ ਕੁੱਝ ਦੂਰ ਉਨ੍ਹਾਂ ਨੂੰ ਬਣਦਾ ਮਾਣ ਭੱਤਾ ਵੀ ਬੰਦ ਕਰੀ ਬੈਠੇ ਹਨ | ਸੂਬਾ ਆਗੂ ਸਿੰਦਰਪਾਲ ਕੌਰ ਦਿਆਲਪੁਰਾ ਨੇ ਵਿਭਾਗ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਜੇਕਰ ਵਿਭਾਗ ਨੇ ਸੈਂਟਰ ਫੰਡ ਦਾ ਬੱਜਟ ਨਾ ਰਿਲੀਜ ਕੀਤਾ ਤਾਂ ਪੰਜਾਬ ਭਰ ਦੇ ਜਿਲ੍ਹਾ ਪ੍ਰੋਗਰਾਮ ਅਫਸਰਾਂ ਨੂੰ ਮੰਗ ਪੱਤਰ ਦੇ ਕੇ 28 ਸਤੰਬਰ 2025 ਤੋਂ ਪੋਸ਼ਣ ਟਰੈਕਰ ਦਾ ਕੰਮ ਵਿਭਾਗ ਦੇ ਆਉਦੇ ਹੁਕਮਾਂ ਤੱਕ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਇਹ ਫੈਸਲਾ ਜੁਝਾਰੂ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ ਦੀ ਪ੍ਰਧਾਨ ਰੀਮਾ ਰਾਣੀ ਰੋਪੜ ਅਤੇ ਸੂਬਾ ਕਮੇਟੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਲਿਆ ਗਿਆ |

ਪਿਛਲੀ ਖ਼ਬਰ ਹੜ੍ਹ ਪੀੜਤ ਲੋਕਾਂ ਦਾ ਡਾਟਾ ਇਕੱਠਾ ਕਰਨ ਲਈ ਸਰਪੰਚਾਂ, ਪੈਰਾ ਲੀਗਲ ਵਲੰਟੀਅਰਜ਼ ਤੇ ਪੈਨਲ ਵਕੀਲਾਂ ਨੂੰ ਸੌਂਪੀ ਜ਼ਿੰਮੇਵ... ਅਗਲੀ ਖ਼ਬਰ ਝੋਨੇ ਦੀ ਖਰੀਦ ਸੰਬੰਧੀ ਪ੍ਰਬੰਧ ਮੁਕੰਮਲ-ਡੀ. ਸੀ. ਕਿਹਾ ਝੋਨੇ ਦੀ ਸਟੋਰੇਜ ਲਈ 511 ਰਾਈਸ ਮਿੱਲਾਂ ਦੀ ਖਰੀਦ ਏਜੰਸੀਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।