23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸਾਬਕਾ ਵਿਧਾਇਕ ਤੁੰਗਵਾਲੀ ਨੇ ਬਰਸਾਤ ਦੇ ਮੱਦੇਨਜ਼ਰ ਚੰਦਭਾਨ ਨਾਲੇ ਦਾ ਕੀਤਾ ਦੌਰਾ <br/>

ਸਾਬਕਾ ਵਿਧਾਇਕ ਗੁਰਾ ਸਿੰਘ ਤੁੰਗਵਾਲੀ ਚੰਦਭਾਨ ਡਰੇਨ ਦਾ ਜਾਇਜ਼ਾ ਲੈਂਦੇ ਸਮੇਂ ਦੀ ਤਸਵੀਰ¢ <br/> 01-09-2025
ਮਹਿਮਾ ਸਰਜਾ, 31 ਅਗਸਤ (ਬਲਦੇਵ ਸੰਧੂ)- ਅੱਜ ਸਾਬਕਾ ਵਿਧਾਇਕ ਗੁਰਾ ਸਿੰਘ ਤੁੰਗਵਾਲੀ ਨੇ ਪਿੰਡ ਆਕਲੀਆਂ ਕਲਾਂ, ਦਾਨ ਸਿੰਘ ਵਾਲਾ, ਅਬਲੂ, ਕੋਠੇ ਸੰਧੂਆਂ ਵਾਲੇ, ਕੋਠੇ ਕÏਰ ਵਾਲਾ ਤੋਂ ਲੰਘਦੇ ਬਰਸਾਤੀ ਨਾਲੇ ਦਾ ਦੌਰਾ ਕੀਤਾ¢ ਉਨ੍ਹਾਂ ਕਿਹਾ ਕਿ ਬਰਸਾਤੀ ਨਾਲੇ ਵਿੱਚ ਡਿੱਗੀਆਂ ਪਹਾੜੀ ਕਿੱਕਰਾਂ ਅਤੇ ਉੱਗੀ ਹੋਈ ਕੇਲੀ ਨੇ ਇਸ ਨੂੰ ਘੇਰ ਕੇ ਰੱਖਿਆ ਹੋਇਆ ਹੈ, ਜਿਸ ਤੋਂ ਜਾਪਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਇਸ ਦੀ ਸਫ਼ਾਈ ਨਹੀਂ ਕਰਵਾਈ ਗਈ¢ ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹ ਵੱਡੀ ਨਾਲਾਇਕੀ ਹੈ¢ ਡਰੇਨ ਦਾ ਪਾਣੀ ਓਵਰਫਲੋ ਹੋਣ ਕਾਰਨ ਫ਼ਸਲਾਂ ਤੇ ਨੇੜਲੇ ਘਰਾਂ ਦਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ¢ ਉਨ੍ਹਾਂ ਕਿਹਾ ਕਿਸਾਨ ਹਰਵਿੰਦਰ ਸਿੰਘ ਬਰਾੜ ਐਡਵੋਕੇਟ, ਥਾਣਾ ਸਿੰਘ, ਇੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਵਿਚ ਛੱਡਿਆ ਜਾਂਦਾ ਮੀਂਹ ਦਾ ਪਾਣੀ ਰੁਕ ਰੁਕ ਕੇ ਚਲਦਾ ਹੈ, ਜਿਸ ਕਾਰਨ ਕਿਸਾਨਾਂ ਨੂੰ ਡਰੇਨ ਓਵਰਫ਼ਲੋ ਹੋਣ ਦੀ ਚਿੰਤਾਂ ਬਣੀ ਰਹਿੰਦੀ ਹੈ¢ ਜਿੱਥੇ ਬੰਨ੍ਹ ਦੀਆਂ ਕਮਜ਼ੋਰ ਥਾਵਾਂ ਹਨ ਉੱਥੇ ਕਿਸਾਨ ਵੱਲੋਂ ਰਾਤ ਨੂੰ ਠੀਕਰੀ ਪਹਿਰਾ ਦਿੱਤਾ ਜਾਂਦਾ ਹੈ¢ ਉਨ੍ਹਾਂ ਕਿਹਾ ਕਿ ਇਹ ਬਰਸਾਤੀ ਨਾਲਾ ਪੰਜਾਬ ਦੇ ਅੱਧੀ ਦਰਜਨ ਜ਼ਿਲਿ੍ਹਆਂ ਵਿੱਚ ਦੀ ਗੁਜ਼ਰਦਾ ਹੈ¢ ਇਸ ਵਿੱਚ ਬਰਸਾਤ ਦਾ ਪਾਣੀ ਛੱਡਿਆ ਜਾਂਦਾ ਹੈ ਅਤੇ ਮÏਸਮ ਵਿਭਾਗ ਵੱਲੋਂ ਚਿਤਾਵਨੀ ਵੀ ਦਿੱਤੀ ਹੈ ਕਿ ਸੂਬੇ ਵਿੱਚ ਭਾਰੀ ਬਰਸਾਤ ਹੋਣ ਦੀ ਸੰਭਾਵਨਾ ਹੈ¢ ਸਾਬਕਾ ਵਿਧਾਇਕ ਗੁਰਾ ਸਿੰਘ ਤੁੰਗਵਾਲੀ ਨੇ ਕਿਹਾ ਕਿ ਜਿਸ ਦੇ ਮੱਦੇ ਨਜ਼ਰ ਸਰਕਾਰ ਨੂੰ ਚੰਦਭਾਨ ਡਰੇਨ ਦੀ ਤੁਰੰਤ ਸਫ਼ਾਈ ਕਰਵਾਉਣੀ ਚਾਹੀਦੀ ਹੈ¢ ਪਿਛਲੇ ਦਿਨੀਂ ਡਰੇਨ ਵਿੱਚ ਛੱਡੇ ਬਰਸਾਤ ਦੇ ਪਾਣੀ ਕਾਰਨ ਲਾਗਲੇ ਲੋਕਾਂ ਵਿਚ ਭਾਰੀ ਦਹਿਸ਼ਤ ਸੀ¢

ਪਿਛਲੀ ਖ਼ਬਰ ਵਿਧਾਇਕ ਨੇ ਹੜ੍ਹ ਪੀੜਤ ਪਰਿਵਾਰਾਂ ਨੂੰ ਜ਼ਰੂਰੀ ਸਾਮਾਨ ਵੰਡਿਆ <br/> ਅਗਲੀ ਖ਼ਬਰ ਭਾਰਤ 'ਚ ਜੁਆਇੰਟ ਰਿਪਲੇਸਮੈਂਟ ਸਰਜਰੀ ਦੀ ਗਿਣਤੀ ਵਧ ਰਹੀ- ਡਾ. ਸ਼ਰਦ ਚੌਧਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।