22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਸਰੂਪਾ ਬਸਤੀ ਦੇ ਲੋਕਾਂ ਨੇ ਵੋਟਾਂ ਮੰਗਣ ਆਏ ਹਲਕਾ ਇੰਚਾਰਜ ਨੂੰ ਦਿੱਤਾ ਮੰਗ-ਪੱਤਰ <br/>

ਹਲਕਾ ਇੰਚਾਰਜ ਨੂੰ ਸਰੂਪਾ ਬਸਤੀ ਦੀਆਂ ਮੰਗਾਂ ਸੰਬੰਧੀ ਮੰਗ-ਪੱਤਰ ਦਿੰਦੇ ਹੋਏ ਬਸਤੀ ਦੇ ਲੋਕ | ਤਸਵੀਰ: ਸੁਖਤੇਜ ਧਾਲੀਵਾਲ <br/> 10-12-2025
ਸੰਗਤ ਮੰਡੀ, 9 ਦਸੰਬਰ (ਸੁਖਤੇਜ ਧਾਲੀਵਾਲ)-ਪਿੰਡ ਘੁੱਦਾ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਸ਼ਿੰਦਾ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵਲੋਂ ਪਿਛਲੇ ਲੰਮੇਂ ਸਮੇਂ ਤੋਂ ਸਰੂਪਾ ਬਸਤੀ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਕੇ ਇਨ੍ਹਾਂ ਦੇ ਜਲਦੀ ਹੱਲ ਵਾਸਤੇ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਨੌਜਵਾਨ ਆਗੂ ਗੁਰਾਦਤ ਸਿੰਘ, ਰਿੰਕੂ ਸਿੰਘ ਨੇ ਕਿਹਾ ਕਿ ਤਿੰਨ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਜ਼ਦੂਰਾਂ ਦੀਆਂ ਸਮੱਸਿਆਂਵਾਂ ਹੱਲ ਕਰਨਾ ਤਾਂ ਦੂਰ ਦੀ ਗੱਲ ਮਜ਼ਦੂਰਾਂ ਵੱਲ ਮੂੰਹ ਵੀ ਨਹੀਂ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਪਿੰਡ ਘੁੱਦਾ ਦੀ ਸਰੂਪਾ ਬਸਤੀ ਵਿਚ ਮਜ਼ਦੂਰਾਂ ਦੀਆਂ ਸਮੱਸਿਆਂਵਾਂ ਲੰਮੇ ਸਮੇਂ ਤੋਂ ਲਟਕ ਰਹੀਆਂ ਹਨ ਜਿਸ ਵਿਚ ਸਰਕਾਰੀ ਕਮਿਊਨਿਟੀ ਸੈਂਟਰ ਦੀ ਖਸਤਾ ਹੋਈ ਹਾਲਤ ਤੋਂ ਜਾਣੂ ਕਰਵਾਇਆ ਜੋ ਇਸ ਸਮੇਂ ਨਸ਼ੇ ਦੇ ਅੱਡੇ ਵਿੱਚ ਤਬਦੀਲ ਹੋ ਚੁੱਕੀ ਹੈ | ਉਨ੍ਹਾਂ ਬਸਤੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਅਪਗ੍ਰੇਡ ਕਰਨ ਸਬੰਧੀ, ਮੁੱਖ ਰਸਤੇ ਨੂੰ ਠੀਕ ਕਰਨ ਬਾਰੇ ਜਿਸ ਦੀ ਲੰਮੇ ਸਮੇਂ ਤੋਂ ਖ਼ਸਤਾ ਹਾਲਤ ਤੇ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਹੀਂ ਹੈ, ਪਿੰਡ ਦੇ ਸਰਕਾਰੀ ਹਸਪਤਾਲ ਵਿਚ ਡਾਕਟਰਾਂ ਦੀ ਘਾਟ ਪੂਰੀ ਕਰਨ 'ਤੇ 24 ਘੰਟੇ ਸਿਹਤ ਸਹਲੂਤ ਚਾਲੂ ਰੱਖਣ ਆਦਿ ਸਮੱਸਿਆਵਾਂ ਬਾਰੇ ਮੰਗ ਪੱਤਰ ਸੌਂਪਿਆ ਗਿਆ | ਉਨ੍ਹਾਂ ਵਿਦਿਆਰਥੀਆਂ ਲਈ ਖੇਡ ਗਰਾਊਾਡ ਬਣਾਉਣ ਲਈ ਵੀ ਮੰਗ ਰੱਖੀ |

ਪਿਛਲੀ ਖ਼ਬਰ 'ਆਪ' ਨੂੰ ਝਟਕਾ, ਹਲਕਾ ਕੋਆਰਡੀਨੇਟਰ ਸਮੇਤ ਤਿੰਨ ਮਹਿਲਾ ਆਗੂ ਅਕਾਲੀ ਦਲ 'ਚ ਸ਼ਾਮਿਲ <br/> ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਵਲੋਂ ਔਖੇ ਸਮੇਂ ਲੋਕਾਂ ਨਾਲ ਖੜਨ ਕਰਕੇ ਅਕਾਲੀ ਉਮੀਦਵਾਰ ਚੋਣਾਂ ਜਿੱਤਣਗੇ-ਦਰਸ਼ਨ ਰਾਮਨਿਵਾਸ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।