ਕੋਟਫੱਤਾ, 8 ਦਸੰਬਰ (ਰਣਜੀਤ ਸਿੰਘ ਬੁੱਟਰ)-ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਚੱਲਦਿਆਂ ਪੁਲਿਸ ਥਾਣਾ ਕੋਟਫੱਤਾ ਦੇ ਐੱਸ.ਐੱਚ.ਓ ਜਗਦੀਪ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ 4 ਵਿਅਕਤੀਆਂ ਨੂੰ ਨਸ਼ੇ ਸਮੇਤ ਕਾਬੂ ਕੀਤਾ ਹੈ | ਪੁਲਿਸ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ, ਕੁਲਵਿੰਦਰ ਸਿੰਘ ਕਿੰਦਾ, ਗਗਨਦੀਪ ਸਿੰਘ ਗਗਨੀ ਤੇ ਖੁਸ਼ਪ੍ਰੀਤ ਸਿੰਘ ਖੁਸ਼ੀ ਵਾਸੀ ਕੋਟਭਾਰਾ ਵਿਚੋਂ ਦੋ ਨੌਜਵਾਨਾਂ ਨੂੰ ਪਿੰਡ ਭਾਈ ਬਖਤੌਰ ਨੇੜੇ ਬਣੇ ਅੰਡਰਬਿ੍ਜ਼ ਹੇਠੋਂ ਕਾਬੂ ਕੀਤਾ, ਜਦੋਂਕਿ ਦੋ ਨੂੰ ਗਿ੍ਫ਼ਤਾਰ ਨੌਜਵਾਨਾਂ ਵਲੋਂ ਕੀਤੀ ਪੁੱਛਗਿੱਛ ਦੇ ਆਧਾਰ 'ਤੇ ਗਿ੍ਫ਼ਤਾਰ ਕੀਤਾ ਗਿਆ | ਏ.ਐੱਸ. ਆਈ ਸੁਖਪਾਲ ਸਿੰਘ ਵਲੋਂ ਚਾਰੇ ਨੌਜਵਾਨਾਂ ਤੋਂ ਕੁੱਲ ਸਾਡੇ 7 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਤੇ ਮੁਕੱਦਮਾ ਨੰਬਰ 132 ਐੱਨ.ਡੀ.ਪੀ.ਐੱਸ ਐਕਟ ਤਹਿਤ ਦਰਜ ਕਰਕੇ ਚਾਰੇ ਕਥਿਤ ਦੋਸ਼ੀਆਂ ਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ |