ਬਠਿੰਡਾ, 8 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ 14 ਦਸੰਬਰ ਨੂੰ ਪੈਣ ਵਾਲੀਆਂ ਵੋਟਾਂ ਲਈ ਕੁੱਲ 511 ਉਮੀਦਵਾਰਾਂ ਵਲੋਂ ਚੋਣ ਲੜੀ ਜਾਵੇਗੀ | ਜ਼ਿਲ੍ਹਾ ਪ੍ਰੀਸ਼ਦ ਦੀਆਂ 17 ਸੀਟਾਂ ਲਈ 63 ਉਮੀਦਵਾਰਾਂ ਤੇ ਪੰਚਾਇਤ ਸੰਮਤੀ ਦੇ 8 ਬਲਾਕਾਂ ਦੀਆਂ 137 ਸੀਟਾਂ ਲਈ 448 ਉਮੀਦਵਾਰ ਚੋਣ ਮੈਦਾਨ ਵਿਚ ਹਨ | ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੀਆਂ 17 ਸੀਟਾਂ ਲਈ (ਫੂਸ ਮੰਡੀ ਤੋਂ 2, ਬਲਾਹੜ੍ਹ ਵਿੰਝੂ, ਬੁਰਜ ਗਿੱਲ, ਬਹਿਮਣ ਦੀਵਾਨਾ, ਮੰਡੀ ਕਲਾਂ ਤੋਂ 3-3, ਕਿਲੀ ਨਿਹਾਲ ਸਿੰਘ, ਭੁੱਚੋਂ ਕਲਾਂ, ਬਾਂਡੀ, ਪੱਕਾ ਕਲਾਂ, ਬੰਗੀ ਰੂਲਦੂ, ਮਾਈਸਰਖਾਨਾ, ਜੋਧਪੁਰ ਪਾਖਰ, ਸਿਰੀਏਵਾਲਾ, ਪੂਹਲਾ, ਜੈ ਸਿੰਘ ਵਾਲਾ ਅਤੇ ਕਰਾੜ ਵਾਲਾ ਤੋਂ 4-4 ਅਤੇ ਜੋਨ ਸਿੰਗੋ ਤੋਂ 5) ਲਈ 63 ਉਮੀਦਵਾਰਾਂ ਵਲੋਂ ਚੋਣ ਲੜੀ ਜਾਵੇਗੀ | ਉਨ੍ਹਾਂ ਦੱਸਿਆ ਕਿ ਪੰਚਾਇਤ ਸੰਮਤੀ ਦੀਆਂ 137 ਸੀਟਾਂ (ਬਲਾਕ ਬਠਿੰਡਾ ਤੇ ਮੌੜ 46-46, ਗੋਨਿਆਣਾ 53, ਤਲਵੰਡੀ ਸਾਬੋ 82, ਸੰਗਤ 48, ਰਾਮਪੁਰਾ 54, ਨਥਾਣਾ 58 ਅਤੇ ਬਲਾਕ ਫੂਲ ਤੋਂ 61) ਲਈ 448 ਉਮੀਦਵਾਰ ਚੋਣ ਮੈਦਾਨ ਵਿਚ ਹਨ | ਉਨ੍ਹਾਂ ਦੱਸਿਆ ਕਿ 14 ਦਸੰਬਰ 2025 ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਅਤੇ 17 ਦਸੰਬਰ 2025 ਨੂੰ ਵੋਟਾਂ ਦੀ ਗਿਣਤੀ ਕਰਕੇ ਨਤੀਜੇ ਘੋਸ਼ਿਤ ਕੀਤੇ ਜਾਣਗੇ |