ਨਥਾਣਾ, 3 ਦਸੰਬਰ (ਗੁਰਦਰਸ਼ਨ ਲੁੱਧੜ)-ਪਿੰਡ ਗੋਬਿੰਦਪੁਰਾ ਦੇ ਕਾਂਗਰਸੀ ਆਗੂ ਜੋਧਾ ਸਿੰਘ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ | ਉਨ੍ਹਾਂ ਦੀ ਅਕਾਲੀ ਦਲ ਵਿੱਚ ਸ਼ਮੂਲੀਅਤ ਸਮੇਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਕਲਿਆਣ ਅਤੇ ਜਗਦੀਪ ਸਿੰਘ ਗਹਿਰੀ ਵਲੋਂ ਉਮੀਦ ਜ਼ਾਹਿਰ ਕੀਤੀ ਗਈ ਕਿ ਜੋਧਾ ਸਿੰਘ ਪਿੰਡ ਵਿਚ ਚੰਗਾ ਜਨ ਆਧਾਰ ਰੱਖਣ ਵਾਲੇ ਸੁਲਝੇ ਹੋਏ ਆਗ ਹਨ ਅਤੇ ਉਨ੍ਹਾਂ ਦੀ ਅਕਾਲੀ ਦਲ ਵਿਚ ਸ਼ਮੂਲੀਅਤ ਹੋਣ ਉਪਰੰਤ ਪਾਰਟੀ ਨੂੰ ਮਜ਼ਬੂਤੀ ਮਿਲੇਗੀ | ਆਗੂਆਂ ਨੇ ਭਰੋਸਾ ਦਿੱਤਾ ਕਿ ਜੋਧਾ ਸਿੰਘ ਨੂੰ ਅਕਾਲੀ ਦਲ ਵਿਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ | ਇਸ ਮੌਕੇ ਹੋਏ ਇਕੱਠ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਜੋਧਾ ਸਿੰਘ ਦੀ ਪਤਨੀ ਬਲਜੀਤ ਕੌਰ ਨੂੰ ਗੋਬਿੰਦਪੁਰਾ ਤੋਂ ਬਲਾਕ ਸੰਮਤੀ ਦਾ ਉਮੀਦਵਾਰ ਐਲਾਨਿਆ ਗਿਆ | ਸਰਕਲ ਜਥੇਦਾਰ ਭੁੱਚੋ ਗੁਰਲਾਭ ਸਿੰਘ ਢੇਲਵਾਂ, ਬਾਬੂ ਸਿੰਘ ਪੰਚ ਗੋਬਿੰਦਪੁਰਾ, ਬੂਟਾ ਸਿੰਘ ਸਰਾਂ, ਪਾਲ ਸਿੰਘ ਨੰਬਰਦਾਰ, ਲਛਮਣ ਸਿੰਘ ਭਲੇਰੀਆ , ਜਸਵਿੰਦਰ ਸਿੰਘ ਢਿੱਲੋਂ , ਜਸਵੀਰ ਸਿੰਘ ਭੋਲਾ, ਨਰਵਿੰਦਰ ਸਿੰਘ ਨਕਈ , ਜਗਤਾਰ ਸਿੰਘ, ਮਲਕੀਤ ਸਿੰਘ , ਦਰਸ਼ਨ ਸਿੰਘ ਪ੍ਰਧਾਨ , ਗੁਰਜਿੰਦਰ ਸਿੰਘ ਗਿੱਲ , ਗੁਰਾਂਦਿੱਤਾ ਸਿੰਘ ਪੰਚ , ਮਨਦੀਪ ਸਿੰਘ ਸਾਬਕਾ ਸਰਪੰਚ ਹਰਰੰਗਪੁਰਾ ਨੇ ਜੋਧਾ ਸਿੰਘ ਦੀ ਪਤਨੀ ਅਤੇ ਬਲਾਕ ਸੰਮਤੀ ਉਮੀਦਵਾਰ ਬਲਜੀਤ ਕੌਰ ਜਿੱਤ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ |