10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਹੜ੍ਹਾਂ ਤੋਂ ਪੰਜਾਬ ਨੂੰ ਉਭਾਰਨ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕੀਤੀ ਗਈ ਅਰਦਾਸ <br/>

ਅਜੀਤ ਡੈਸਕ 03-09-2025
ਤਲਵੰਡੀ ਸਾਬੋ, 2 ਸਤੰਬਰ (ਰਣਜੀਤ ਸਿੰਘ ਰਾਜੂ, ਰਵਜੋਤ ਸਿੰਘ ਰਾਹੀ)-ਪੰਜਾਬ ਦੇ ਕਈ ਹਿੱਸਿਆਂ 'ਚ ਹੜ੍ਹਾਂ ਕਾਰਣ ਬਣੀ ਗੰਭੀਰ ਸਥਿਤੀ ਨੂੰ ਦੇਖਦਿਆਂ ਸੂਬੇ ਨੂੰ ਅਜਿਹੀ ਹਾਲਤ 'ਚੋਂ ਉਭਾਰਨ ਲਈ ਅੱਜ ਸਿੱਖ ਕੌਮ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸੰਗਤੀ ਤੌਰ 'ਤੇ ਅਰਦਾਸ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ ਸੰਗਤਾਂ ਦੇ ਨਾਲ-ਨਾਲ ਨਗਰ ਦੀਆਂ ਮੋਹਤਬਰ ਸਖਸ਼ੀਅਤਾਂ ਨੇ ਵੀ ਹਾਜ਼ਰੀ ਲਵਾਈ | ਅੱਜ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪਹਿਲਾਂ ਮੂਲ ਮੰਤਰ ਦਾ ਜਾਪ ਕੀਤਾ ਗਿਆ ਤੇ ਫਿਰ ਤਖਤ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਗੁਰਜੰਟ ਸਿੰਘ ਨੇ ਸੂਬੇ ਨੂੰ ਹੜ੍ਹਾਂ ਦੀ ਸਥਿਤੀ 'ਚੋਂ ਕੱਢਣ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਬੈਠੇ ਲੋਕਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ | ਅਰਦਾਸ ਉਪਰੰਤ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਨੇ ਸੰਗਤਾਂ ਨੂੰ ਸੰਬੋਧਨ ਦੌਰਾਨ ਪੰਜਾਬ ਦੀ ਹਾਲਤ 'ਤੇ ਚਿੰਤਾ ਦਾ ਇਜ਼ਹਾਰ ਕਰਦਿਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਹੜ੍ਹ ਪੀੜ੍ਹਤਾਂ ਦੀ ਮੱਦਦ ਲਈ ਵੱਧ ਚੜ੍ਹਕੇ ਯੋਗਦਾਨ ਪਾਉਣ | ਉਨ੍ਹਾਂ ਦੱਸਿਆ ਕਿ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਲੋਕ ਸਹਾਇਤਾ ਲਈ ਵਿਸ਼ੇਸ ਮੁਹਿੰਮ ਚਲਾਈ ਜਾ ਰਹੀ ਹੈ ਉਥੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਵੀ ਹੜ੍ਹ ਪੀੜਿਤਾਂ ਲਈ ਮੱਦਦ ਭੇਜੀ ਜਾਵੇਗੀ | ਸਿੰਘ ਸਾਹਿਬ ਨੇ ਕਿਹਾ ਕਿ ਜਿਹੜੀਆਂ ਸਿੱਖ ਸੰਗਤਾਂ ਪ੍ਰਭਾਵਿਤ ਇਲਾਕਿਆਂ 'ਚ ਜਾ ਕੇ ਮੱਦਦ ਨਹੀਂ ਕਰ ਸਕਦੀਆਂ ਉਹ ਦਸਵੰਧ ਕੱਢਦਿਆਂ ਰਾਹਤ ਕਾਰਜਾਂ 'ਚ ਯੋਗਦਾਨ ਪਾਉਣ | ਅਰਦਾਸ ਮੌਕੇ ਵੱਡੀ ਗਿਣਤੀ ਸੰਗਤਾਂ ਤੋਂ ਇਲਾਵਾ ਤਖਤ ਸਾਹਿਬ ਦੇ ਵਧੀਕ ਮੈਨੇਜਰ ਭਾਈ ਗੁਰਦੇਵ ਸਿੰਘ, ਧਰਮ ਪ੍ਰਚਾਰ ਉਪ ਦਫ਼ਤਰ ਇੰਚਾਰਜ ਭੋਲਾ ਸਿੰਘ, ਗ੍ਰੰਥੀ ਭਾਈ ਜਸਪਾਲ ਸਿੰਘ, ਗੁਰਤੇਜ ਸਿੰਘ ਇੰਸਪੈਕਟਰ, ਬਲਵਿੰਦਰ ਸਿੰਘ ਗਿੱਲ, ਖੁਸ਼ਦੀਪ ਸਿੰਘ ਬੱਬੀ ਚੱਠਾ, ਮਨਪ੍ਰੀਤ ਸਿੰਘ ਸੋਨੀ ਤਿੰਨੇ ਕੌਂਸਲਰ, 'ਆਪ' ਆਗੂ ਅਮਰਦੀਪ ਸਿੰਘ ਡਿੱਖ, ਅਕਾਲੀ ਆਗੂ ਠਾਣਾ ਸਿੰਘ ਚੱਠਾ, ਸ਼ਹੀਦ ਭਾਈ ਮਨੀ ਸਿੰਘ ਸੇਵਾ ਸੁਸਾਇਟੀ ਦੇ ਨੁਮਾਇੰਦੇ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਮੌਜੂਦ ਸਨ |

ਪਿਛਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ ਲਈ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਮੁਫ਼ਤ ਦਵਾਈਆਂ ਦੀ ਕੀਤੀ ਜਾਵੇਗੀ ਸੇਵਾ-ਢਿੱਲੋਂ ਜ਼ਿ... ਅਗਲੀ ਖ਼ਬਰ ਬਾਰਿਸ਼ਾਂ ਕਾਰਣ ਨੁਕਸਾਨੇ ਘਰਾਂ ਦੀ ਸਾਰ ਲਵੇ ਪ੍ਰਸ਼ਾਸਨ, ਢਹਿ ਚੁੱਕੇ ਘਰਾਂ ਲਈ ਜਾਰੀ ਕਰੇ ਮੁਆਵਜ਼ਾ-ਸਿੱਧੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।