09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਕੋਠੇ ਨੱਥਾ ਸਿੰਘ ਵਾਲਾ ਵਿਖੇ ਮਜ਼ਦੂਰ ਦੇ ਘਰ ਦੀ ਛੱਤ ਡਿਗੀ <br/>

ਅਜੀਤ ਡੈਸਕ 03-09-2025
ਮਹਿਮਾ ਸਰਜਾ, 2 ਸਤੰਬਰ (ਬਲਦੇਵ ਸੰਧੂ)-ਪਿੰਡ ਕੋਠੇ ਨੱਥਾ ਸਿੰਘ ਵਾਲਾ ਵਿਖੇ ਲੰਘੀ ਰਾਤ ਤੇਜ਼ ਬਾਰਿਸ਼ ਦੌਰਾਨ ਇਕ ਮਜ਼ਦੂਰ ਵਿਅਕਤੀ ਬਲਦੇਵ ਸਿੰਘ ਪੁੱਤਰ ਜੱਗਰ ਸਿੰਘ ਉੱਪਰ ਘਰ ਦੇ ਕਮਰੇ ਦੀ ਛੱਤ ਡਿੱਗਣ ਸਖ਼ਤ ਜ਼ਖਮੀ ਹੋਣ ਦੀ ਖ਼ਬਰ ਹੈ | ਜਿਸ ਨੂੰ ਲੋਕਾਂ ਦੀ ਮੱਦਦ ਨਾਲ ਛੱਤ ਦੇ ਮਲਬੇ ਹੇਠੋਂ ਬਾਹਰ ਕੱਢਿਆ ਗਿਆ | ਇਹ ਘਟਨਾ ਉਦੋਂ ਵਾਪਰੀ ਜਦੋਂ ਬਾਰਿਸ਼ ਦੌਰਾਨ ਰਾਤੀ 9 ਵਜੇ ਉਹ ਘਰ ਦਾ ਘਰੇਲੂ ਸਮਾਨ ਕਮਰੇ ਅੰਦਰ ਰੱਖਣ ਗਿਆ ਸੀ, ਜਿੱਥੇ ਉਸ ਦੇ ਉੱਪਰ ਕਮਰੇ ਦੀ ਛੱਤ ਅਚਾਨਕ ਡਿੱਗ ਪਈ | ਜਿਸ ਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ | ਜਿੱਥੇ ਪੀੜ੍ਹਤ ਬਲਦੇਵ ਸਿੰਘ ਦੇ ਫਰੈਕਚਰ ਗੋਡੇ ਦਾ ਇਲਾਜ ਚੱਲ ਰਿਹਾ ਹੈ | ਉਕਤ ਜਾਣਕਾਰੀ ਪੀੜ੍ਹਤ ਦੇ ਭਤੀਜੇ ਜਸਕਰਨ ਸਿੰਘ ਦਿੰਦੇ ਹੋਏ ਦੱਸਿਆ ਕਿ ਛੱਤ ਦੇ ਮਲਬੇ ਹੇਠ ਦੋ ਪੱਖੇ, ਐਲਸੀਡੀ, ਅੰਗਹੀਣ ਸਾਈਕਲ, ਦੋ ਮੰਜੇ, ਪੇਟੀ ਅਤੇ ਹੋਰ ਘਰੇਲੂ ਸਮਾਨ ਆਉਣਾ ਕਾਰਨ ਉਸ ਦਾ ਭਾਰੀ ਨੁਕਸਾਨ ਹੋ ਗਿਆ ਹੈ | ਪਿੰਡ ਦੇ ਸਰਪੰਚ ਇਕਬਾਲ ਸਿੰਘ ਬਰਾੜ, ਮੈਂਬਰ ਸੱਤਪਾਲ ਸ਼ਰਮਾ ਨੇ ਦੱਸਿਆ ਕਿ ਪੀੜ੍ਹਤ ਬਲਦੇਵ ਸਿੰਘ ਅਤੇ ਉਸ ਦੀ ਪਤਨੀ ਦੋਂਨੇ ਅੰਗਹੀਣ ਹਨ, ਅਤੇ ਗਰੀਬੀ ਦੀ ਰੇਖਾ ਹੇਠ ਦਿਨ ਬਸਰ ਕਰ ਰਿਹੇ ਹਨ | ਉਨ੍ਹਾਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ, ਪੀੜ੍ਹਤ ਪਰਿਵਾਰ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ |

ਪਿਛਲੀ ਖ਼ਬਰ ਮੁੱਖ ਮੰਤਰੀ ਦਫ਼ਤਰ ਵਲੋਂ ਕਾਰਵਾਈ ਕਰਨ ਦੀ ਹਦਾਇਤ <br/> ਅਗਲੀ ਖ਼ਬਰ 450 ਕੈਪਸੂਲਾਂ ਅਤੇ 7 ਗਰਾਮ ਹੈਰੋਇਨ ਸਮੇਤ 2 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।