09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਉੱਤਰ ਪ੍ਰਦੇਸ਼ ਦੀ ਅਸ਼ੀਰਵਾਦ ਸੇਵਾ ਸੰਸਥਾ ਵਲੋਂ ਸਨਮਾਨ ਸਮਾਰੋਹ ਤੇ ਕਵੀ ਦਰਬਾਰ <br/>

ਅਜੀਤ ਡੈਸਕ 03-09-2025
ਬਠਿੰਡਾ, 1 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ): ਉੱਤਰ ਪ੍ਰਦੇਸ਼ ਦੀ ਅਸ਼ੀਰਵਾਦ ਸੇਵਾ ਸੰਸਥਾ ਵਲੋਂ ਸਥਾਨਕ ਪੈਨਸ਼ਨਰ ਭਵਨ ਵਿਖੇ ਇਕ ਸਨਮਾਨ ਸਮਾਰੋਹ ਤੇ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਪ੍ਰਸਿੱਧ ਸ਼ਾਇਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਸੁਰਿੰਦਰਪ੍ਰੀਤ ਘਣੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ¢ ਸਮਾਰੋਹ ਦੀ ਪ੍ਰਧਾਨਗੀ ਪ੍ਰਸਿੱਧ ਅਲੋਚਕ ਗੁਰਦੇਵ ਖੋਖਰ ਨੇ ਕੀਤੀ, ਜਦੋਂ ਕਿ ਪਿ੍ੰ. ਮੋਨਿਕਾ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ¢ ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿਚ ਪ੍ਰਸਿੱਧ ਨਾਵਲਕਾਰ ਜਸਪਾਲ ਮਾਨਖੇੜਾ, ਸ਼ਾਇਰ ਸੁਰਿੰਦਰਪ੍ਰੀਤ ਘਣੀਆਂ, ਸੰਸਥਾ ਦੇ ਜਨਰਲ ਸਕੱਤਰ ਡੀ.ਕੇ. ਗੌਤਮ, ਕਵਿੱਤਰੀ ਅੰਮਿ੍ਤ ਕਲੇਰ ਅਤੇ ਵਾਰਤਕ ਲੇਖਕ ਜਗਮੇਲ ਸਿੰਘ ਜਠੌਲ ਸ਼ਾਮਲ ਸਨ¢ ਸਮਾਗਮ ਦੀ ਆਰੰਭਤਾ ਤੋਂ ਪਹਿਲਾਂ ਕਾਮਰੇਡ ਜਰਨੈਲ ਸਿੰਘ ਭਾਈ ਰੂਪਾ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ¢ ਉਪਰੰਤ ਡੀ. ਕੇ. ਗੌਤਮ ਨੇ ਹਾਜ਼ਰੀਨ ਨੂੰ ਜੀ ਆਇਆਂ ਕਿਹਾ¢ ਇਸ ਮੌਕੇ ਸਨਮਾਨਿਤ ਸ਼ਾਇਰ ਸੁਰਿੰਦਰਪ੍ਰੀਤ ਬਾਰੇ ਬੋਲਦਿਆਂ ਜਸਪਾਲ ਮਾਨਖੇੜਾ ਨੇ ਕਿਹਾ ਕਿ ਸ੍ਰੀ ਘਣੀਆਂ ਨਾਬਰੀ ਦਾ ਸ਼ਾਇਰ ਹੋਣ ਦੇ ਨਾਲ-ਨਾਲ ਇਕ ਸਮਰੱਥ ਜਥੇਬੰਦਕ ਆਗੂ ਵੀ ਹੈ¢ ਨੈਸ਼ਨਲ ਅਵਾਰਡੀ ਅਧਿਆਪਕ ਰਘਵੀਰ ਚੰਦ ਸ਼ਰਮਾ, ਟੀਚਰਜ਼ ਹੋਮ ਟਰੱਸਟ ਦੇ ਜਨਰਲ ਸਕੱਤਰ ਲਛਮਣ ਮਲੂਕਾ, ਸੂਬਾਈ ਅਧਿਆਪਕ ਆਗੂ ਦਰਸ਼ਨ ਮੌੜ, ਫ਼ਿਲਮੀ ਜਰਨਾਲਿਸਟ ਤਰਸੇਮ ਬਸ਼ਰ, ਗੁਰਦੇਵ ਖੋਖਰ ਨੇ ਕਿਹਾ ਕਿ ਸ੍ਰੀ ਘਣੀਆਂ ਸਿਰਫ਼ ਗ਼ਜ਼ਲਾਂ ਲਿਖਦਾ ਹੀ ਨਹੀਂ ਸਗੋਂ ਲੋਕ ਘੋਲਾਂ ਵਿੱਚ ਵੀ ਮੋਹਰੀ ਭੂਮਿਕਾ ਨਿਭਾਉਂਦਾ ਹੈ ¢ ਪਿ੍ੰ. ਮੋਨਿਕਾ ਸਿੰਘ ਨੇ ਕਿਹਾ ਕਿ ਸਾਹਿੱਤ ਦੀ ਹਰ ਯੁੱਗ ਵਿਚ ਮਹੱਤਵਪੂਰਨ ਭੂਮਿਕਾ ਰਹੀ ਹੈ¢ ਉਪਰੰਤ ਸੁਰਿੰਦਰਪ੍ਰੀਤ ਘਣੀਆਂ ਨੇ ਆਪਣੀ ਕੈਨੇਡਾ ਫੇਰੀ ਦੇ ਅਨੁਭਵ ਅਤੇ ਸ਼ਾਇਰੀ ਸਾਂਝੀ ਕਰਦਿਆਂ ਅਸ਼ੀਰਵਾਦ ਸੰਸਥਾ ਅਤੇ ਬੁਲਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਜਿੱਥੇ ਉਕਤ ਸੰਸਥਾ ਵਲੋਂ ਸੁਰਿੰਦਰਪ੍ਰੀਤ ਘਣੀਆਂ ਨੂੰ ਸਨਮਾਨ ਪੱਤਰ ਅਤੇ ਸ਼ਾਲ ਭੇਂਟ ਕਰਕੇ ਉਸ ਦਾ ਸਨਮਾਨ ਕੀਤਾ ਗਿਆ ਉੱਥੇ ਚਿੱਤਰਕਾਰ ਸਿਮਰੋਜ ਕੌਰ ਮੋਹਲ ਨੇ ਸੁਰਿੰਦਰਪ੍ਰੀਤ ਘਣੀਆਂ ਦਾ ਪੈਨਸਿਲ ਨਾਲ ਬਣਾਇਆ ਖ਼ੂਬਸੂਰਤ ਚਿੱਤਰ ਵੀ ਉਸ ਨੂੰ ਭੇਂਟ ਕੀਤਾ¢ ਸਮਾਗਮ ਦੇ ਦੂਸਰੇ ਸੈਸ਼ਨ ਵਿਚ ਹੋਏ ਕਵੀ ਦਰਬਾਰ ਵਿਚ ਸ੍ਰੀਮਤੀ ਸਨੇਹ ਗੋਸ਼ਵਾਮੀ, ਅੰਮਿ੍ਤ ਕਲੇਰ, ਕੁਲਦੀਪ ਸਿੰਘ ਦੀਪ, ਪ੍ਰੋ. ਜਸਕਰਨ ਜਸ, ਕੁਲਦੀਪ ਬੰਗੀ, ਰਣਜੀਤ ਗੌਰਵ, ਗ਼ਜ਼ਲ ਗਾਇਕ ਹਰੀ ਕ੍ਰਿਸ਼ਨ ਸ਼ਰਮਾਂ, ਡਾ. ਰਾਜਪਾਲ ਸਿੰਘ, ਜਸਵਿੰਦਰ ਸੁਰਗੀਤ, ਗੁਰਦੇਵ ਕੋਟਫੱਤਾ, ਦਿਲਬਾਗ ਸਿੰਘ, ਇਕਬਾਲ ਪੀ.ਟੀ., ਪੋਰਿੰਦਰ ਸਿੰਗਲਾ, ਕੁਲਵੰਤ ਸਿੰਘ, ਸੁੰਦਰ ਸਿੰਘ ਬਾਜਾਖਾਨਾ ਆਦਿ ਸ਼ਾਇਰਾਂ ਨੇ ਆਪਣੀ ਸ਼ਾਇਰੀ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ¢ ਅਖੀਰ ਵਿਚ ਜਗਮੇਲ ਸਿੰਘ ਜਠੌਲ ਨੇ ਸਭਨਾਂ ਦਾ ਧੰਨਵਾਦ ਕੀਤਾ¢

ਪਿਛਲੀ ਖ਼ਬਰ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵਲੋਂ ਮੁੱਖ ਮੰਤਰੀ ਦੇ ਨਾਂਅ ਮੰਗ-ਪੱਤਰ, ਹੜ੍ਹ ਪੀੜਤਾਂ ਦੀ ਮਦਦ ਦੀ ਅਪੀਲ <br/> ਅਗਲੀ ਖ਼ਬਰ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਪਿੱਥੋ ਵਿਖੇ ਲਸਾੜਾ ਡਰੇਨ ਟੁੱਟਣ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।