08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸੜਕ 'ਤੇ ਭਰੇ ਮੀਂਹ ਦੇ ਪਾਣੀ ਕਾਰਨ ਬੀਤੇ ਹਫ਼ਤੇ ਤੋਂ ਫ਼ਾਕੇ ਕੱਟ ਰਹੇ ਨੇ ਦੁਕਾਨਦਾਰ

ਅਜੀਤ ਡੈਸਕ 03-09-2025
ਭੀਖੀ, 1 ਸਤੰਬਰ (ਬਲਕਾਰ ਸਿੰਘ ਸਹੋਤਾ)- ਸਥਾਨਕ ਗੁਰਦੁਆਰਾ ਸਾਹਿਬ ਸੜਕ 'ਤੇ ਪਿਛਲੇ ਹਫ਼ਤੇ ਤੋਂ ਖੜੇ ਮੀਂਹ ਦੇ ਪਾਣੀ ਕਾਰਨ ਦਰਜਨਾਂ ਦੁਕਾਨਦਾਰ ਫਾਕੇ ਕੱਟਣ ਲਈ ਮਜਬੂਰ ਹਨ | ਕਸਬੇ 'ਚ 24 ਅਗਸਤ ਤੋਂ ਸ਼ੁਰੂ ਹੋਈ ਬਾਰਿਸ਼ ਤੋਂ ਬਾਅਦ ਇਹ ਸੜਕ ਬਿਲਕੁਲ ਬੰਦ ਹੈ | ਭਾਵੇਂ ਨਗਰ ਪੰਚਾਇਤ ਵਲੋਂ ਪਾਣੀ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪ੍ਰੰਤੂ ਹਾਲੇ ਤੱਕ ਇਹ ਰਾਹ ਨਹੀਂ ਖੁੱਲ੍ਹਾ | ਇਸ ਸੜਕ 'ਤੇ ਆਬਾਦ 70 ਦੇ ਲਗਪਗ ਦੁਕਾਨਾਂ ਪਿਛਲੇ ਇਕ ਹਫ਼ਤੇ ਤੋਂ ਹੀ ਬੰਦ ਹਨ | ਕਾਰੋਬਾਰ ਬੰਦ ਹੋਣ ਕਾਰਨ ਜਿੱਥੇ ਦੁਕਾਨਦਾਰਾਂ ਨੂੰ ਆਰਥਿਕ ਹਾਨੀ ਹੋ ਰਹੀ ਹੈ ਉੱਥੇ ਸੈਂਕੜੇ ਦੀ ਤਾਦਾਦ ਵਿਚ ਨਗਰ ਨਿਵਾਸੀ ਪ੍ਰਭਾਵਿਤ ਹੋਏ ਹਨ | ਹਾਲਾਤ ਇਹ ਹਨ ਕਿ ਪਾਣੀ ਦੇ ਖੜਨ ਕਾਰਨ ਇੱਥੇ ਸੜ੍ਹਾਂਦ ਮਾਰ ਰਹੀ ਹੈ ਤੋਂ ਇਲਾਵਾ ਜ਼ਹਿਰੀਲੇ ਮੱਛਰ ਦੇ ਕੱਟਣ ਕਾਰਨ ਕਈ ਵਾਰਡ ਵਾਸੀ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ | ਇਸ ਸੜਕ 'ਤੇ ਸਰਾਫ਼ੇ ਦੀ ਦੁਕਾਨ ਮਾਲਕ ਹਰਬੰਤ ਸਿੰਘ ਸਿੱਧੂ ਨੇ ਦੱਸਿਆ ਕਿ ਪਿਛਲੇ 8 ਦਿਨਾਂ ਤੋਂ ਉਨ੍ਹਾਂ ਨੂੰ ਆਪਣੀ ਦੁਕਾਨ ਖੋਲ੍ਹਣ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮੀਂਹ ਦੇ ਖੜੇ ਪਾਣੀ ਕਾਰਨ ਬਦਬੂ ਆਉਣ ਦੇ ਨਾਲ-ਨਾਲ ਜ਼ਹਿਰੀਲੇ ਮੱਛਰਾਂ ਤੋਂ ਵੀ ਜਾਨ ਦਾ ਖ਼ਤਰਾ ਪੈਦਾ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਭਾਵੇਂ ਨਗਰ ਪੰਚਾਇਤ ਵਾਲੇ ਹੱਥ ਪੈਰ ਮਾਰ ਰਹੇ ਹਨ ਪ੍ਰੰਤੂ ਜ਼ਿਲਾ੍ਹ ਪ੍ਰਸ਼ਾਸਨ ਤੋਂ ਕਿਸੇ ਵੱਡੇ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ |
ਪਿਛਲੀ ਖ਼ਬਰ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਪਿੱਥੋ ਵਿਖੇ ਲਸਾੜਾ ਡਰੇਨ ਟੁੱਟਣ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਗਲੀ ਖ਼ਬਰ ਖ਼ਾਲਸਾ ਸਕੂਲ ਬਠਿੰਡਾ ਵਿਖੇ ਬਾਸਕਿਟਬਾਲ ਦੇ ਖਿਡਾਰੀ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।