08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਮੀਂਹ ਕਾਰਨ ਖੇਤ ਮਜ਼ਦੂਰ ਦਾ ਮਕਾਨ ਡਿੱਗਿਆ <br/>

ਅਜੀਤ ਡੈਸਕ 03-09-2025

ਨਥਾਣਾ, 2 ਸਤੰਬਰ (ਗੁਰਦਰਸ਼ਨ ਲੁੱਧੜ): ਇਲਾਕੇ ਵਿਚ ਲਗਾਤਾਰ ਅਤੇ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਦੌਰਾਨ ਖਸਤਾ ਛੱਤਾਂ ਹੇਠ ਵੱਸਦੇ ਗਰੀਬ ਲੋਕਾਂ ਨੂੰ ਜ਼ਿੰਦਗੀ-ਮੌਤ ਦੇ ਇਮਤਿਹਾਨ ਵਿਚੋਂ ਵਿਚਰਣਾ ਪੈ ਰਿਹਾ ਹੈ | ਅਜਿਹੇ ਮੌਸਮ ਦੌਰਾਨ ਨਗਰ ਨਥਾਣਾ ਦੇ ਇੱਕ ਗਰੀਬ ਖੇਤ ਮਜ਼ਦੂਰ ਦਾ ਘਰ ਡਿੱਗਣ ਉਪਰੰਤ ਭਾਵੇਂ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਹਿ ਗਿਆ, ਪਰ ਉਸ ਦਾ ਵਿੱਤੀ ਪੱਖੋਂ ਭਾਰੀ ਨੁਕਸਾਨ ਹੋਇਆ | ਮਿਲੀ ਜਾਣਕਾਰੀ ਅਨੁਸਾਰ ਖੇਤ ਮਜ਼ਦੂਰੀ ਕਰਨ ਵਾਲੇ ਬਲਵਿੰਦਰ ਸਿੰਘ ਨਥਾਣਾ ਨਿਵਾਸੀ ਮਹਿਰਾ ਸਿੱਖ ਦੇ ਕਮਰਿਆਂ ਦੀ ਦਿਨ ਵੇਲੇ ਅਚਾਨਕ ਛੱਤ ਡਿੱਗ ਪਈ ਅਤੇ ਘਰ ਦਾ ਸਿਰਫ਼ ਇੱਕ ਕਮਰਾ ਹੀ ਡਿੱਗਣ ਤੋਂ ਬਚਿਆ, ਜੋ ਕਿ ਪੂਰੀ ਤਰ੍ਹਾਂ ਨਾਜ਼ਕ ਹਾਲਤ ਵਿਚ ਹੈ ਅਤੇ ਕਿਸੇ ਵੀ ਸਮੇਂ ਉਹ ਡਿੱਗ ਸਕਦਾ ਹੈ | ਮਕਾਨ ਡਿੱਗਣ ਸਮੇਂ ਬਲਵਿੰਦਰ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਖ਼ੁਸ਼ਕਿਸਮਤੀ ਸਦਕਾ ਕਮਰਿਆਂ ਤੋਂ ਬਾਹਰ ਸਨ, ਜਦੋਂਕਿ ਕਮਰੇ ਦੇ ਅੰਦਰ ਰੱਖਿਆ ਸਾਰਾ ਘਰੇਲੂ ਸਾਮਾਨ ਪੂਰੀ ਤਰ੍ਹਾਂ ਨੁਕਸਾਨਿਆਂ ਗਿਆ | ਨਗਰ ਨਿਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਪੀੜਤ ਬਲਵਿੰਦਰ ਸਿੰਘ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਅਤੇ ਉਨ੍ਹਾਂ ਦੇ ਘਰ ਦੀ ਮੁੜ ਉਸਾਰੀ ਕਰਵਾ ਕੇ ਰਾਹਤ ਦਿੱਤੀ ਜਾਵੇ |

ਪਿਛਲੀ ਖ਼ਬਰ ਡੀ. ਸੀ. ਨੂੰ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਲਈ ਜ਼ਿਲ੍ਹਾ ਕੈਮਿਸਟ ਤੇ ਆਈ ਐਮ ਏ ਐਸੋਸ਼ੀਏਸ਼ਨ ਵਲੋਂ ਦਵਾਈਆਂ ਕੀਤੀਆਂ... ਅਗਲੀ ਖ਼ਬਰ 50.85 ਗ੍ਰਾਮ ਹੈਰੋਇਨ ਸਮੇਤ ਇਕ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।