20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਨੇ ਛਬੀਲ ਦੌਰਾਨ ਸਟੇਸ਼ਨਰੀ ਤੇ ਮਿੱਟੀ ਦੇ ਕਟੋਰੇ ਵੰਡੇ

ਅਜੀਤ ਡੈਸਕ 01-06-2025
ਬਠਿੰਡਾ, 31 ਮਈ (ਸੱਤਪਾਲ ਸਿੰਘ ਸਿਵੀਆਂ)-ਸ਼ਹਿਰ ਦੀ ਸਮਾਜਸੇਵੀ ਸੰਸਥਾ 'ਆਸ' ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਸ੍ਰੀ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸਥਾਨਕ ਕਿਲ੍ਹਾ ਮੁਬਾਰਕ ਸਾਹਮਣੇ ਛਬੀਲ ਲਗਾ ਕੇ ਸੰਗਤਾਂ ਨੂੰ ਠੰਢਾ-ਮਿੱਠਾ ਜਲ ਛਕਾਇਆ ਗਿਆ | ਸੁਸਾਇਟੀ ਦੀ ਪ੍ਰਧਾਨ ਰੀਤੂ ਸਵੇਰਾ ਤੇ ਉੱਪ-ਪ੍ਰਧਾਨ ਸ਼ਾਰਦਾ ਚੋਪੜਾ ਨੇ ਕਿਹਾ ਕਿ ਉਨ੍ਹਾਂ ਦੀ ਸੁਸਾਇਟੀ ਵਲੋਂ ਸਮਾਜਸੇਵਾ ਦੇ ਕਾਰਜਾਂ ਨੂੰ ਮੁੱਖ ਰੱਖਦਿਆਂ ਜਿੱਥੇ ਸਮੇਂ-ਸਮੇਂ ਉੱਪਰ ਲੋਕ ਹਿੱਤ 'ਚ ਕੰਮ ਕੀਤੇ ਜਾਂਦੇ ਹਨ ਤੇ ਉੱਥੇ ਆਪਣੇ ਧਾਰਮਿਕ ਫ਼ਰਜ਼ਾਂ ਨੂੰ ਨਿਭਾਉਂਦੇ ਹੋਏ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਛਬੀਲ ਲਗਾ ਕੇ ਲੋਕਾਂ ਨੂੰ ਠੰਢਾ-ਮਿੱਠਾ ਜਲ ਛਕਾਇਆ ਗਿਆ | ਇਸ ਤੋਂ ਸੁਸਾਇਟੀ ਵਲੋਂ ਇਲਾਵਾ ਅੱਤ ਦੀ ਗਰਮੀ ਨੂੰ ਮੁੱਖ ਰੱਖਦਿਆਂ ਪੰਛੀਆਂ ਲਈ ਪੀਣ ਵਾਲੇ ਪਾਣੀ ਅਤੇ ਖਾਣ ਲਈ ਦਾਣਿਆਂ ਵਗੈਰਾ ਦਾ ਪ੍ਰਬੰਧ ਕਰਨ ਲਈ ਲੋਕਾਂ ਨੂੰ ਮਿੱਟੀ ਦੇ ਕਟੋਰੇ ਅਤੇ ਸਕੂਲੀ ਬੱਚਿਆਂ ਨੂੰ ਸਟੇਸ਼ਨਰੀ ਮੁਫ਼ਤ ਵੰਡੀ ਗਈ | ਇਸ ਮੌਕੇ ਗੁਰਨਾਮ ਸਿੰਘ, ਅਮਨਦੀਪ ਸਿੰਘ ਬਾਹੋ ਸਿਵੀਆਂ, ਅਜੀਤ ਕੁਮਾਰ, ਸੱਤਪਾਲ ਮਾਨ, ਨਪਿੰਦਰ ਸਿੰਘ, ਉੱਘੇ ਪੰਜਾਬੀ ਗਾਇਕ ਬਲਵੀਰ ਚੋਟੀਆਂ ਤੇ ਜੈਸਮੀਨ ਚੋਟੀਆਂ ਆਦਿ ਵਲੋਂ ਭਰਵਾਂ ਸਹਿਯੋਗ ਦਿੱਤਾ ਗਿਆ |
ਪਿਛਲੀ ਖ਼ਬਰ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵਲੋਂ ਵਿਕਸਿਤ ਕ੍ਰਿਸ਼ੀ ਸੰਕਲਪ ਤਹਿਤ ਕੈਂਪ ਲਾਇਆ ਅਗਲੀ ਖ਼ਬਰ ਡੀ.ਟੀ.ਐੱਫ. ਵਲੋਂ ਨਰਿੰਦਰਦੀਪ ਸਿੰਘ ਨੰਨੂ ਦੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।