30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸਾਹਿਬਜ਼ਾਦਿਆਂ ਦੀ ਯਾਦ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ <br/>

ਸਮਾਗਮ ਦੌਰਾਨ ਹਾਜ਼ਰ ਸੰਗਤਾਂ ਨੂੰ ਢਾਡੀ ਵਾਰਾਂ ਸੁਣਾਉਂਦੇ ਹੋਏ ਭਾਈ ਜਰਨੈਲ ਸਿੰਘ ਨਿਧੜਕ ਦਾ ਜਥਾ | ਤਸਵੀਰਾਂ- ਸੁਰਿੰਦਰ ਸਿੰਘ ਪੁਪਨੇਜਾ <br/> 29-12-2025
ਗੋਲੂ ਕਾ ਮੋੜ, 28 ਦਸੰਬਰ (ਸੁਰਿੰਦਰ ਸਿੰਘ ਪੁਪਨੇਜਾ)-ਸਰਬੰਸ ਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਡੇਰਾ ਸ਼੍ਰੀ ਭਜਨਗੜ੍ਹ ਸਾਹਿਬ ਗੋਲੂ ਕਾ ਮੋੜ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਗਏ | ਜਿਸ ਵਿਚ ਆਸ-ਪਾਸ ਦੇ ਪਿੰਡਾਂ ਦੀਆ ਵੱਡੀ ਗਿਣਤੀ ਵਿਚ ਸੰਗਤਾਂ ਪਹੁੰਚੀਆਂ | ਇਸ ਦੌਰਾਨ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਮੁੱਖ ਗ੍ਰੰਥੀ ਭਾਈ ਗੁਰਦੀਪ ਸਿੰਘ ਬਣਵਾਲਾ ਵਲੋਂ ਇਲਾਕੇ ਦੀ ਸੁੱਖ-ਸ਼ਾਂਤੀ ਦੀ ਅਰਦਾਸ ਕੀਤੀ | ਬਾਬਾ ਵਚਨ ਸਿੰਘ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਨੇ ਗੁਰਬਾਣੀ ਦਾ ਕੀਰਤਨ ਸੁਣਾ ਕੇ ਨਿਹਾਲ ਕੀਤਾ | ਇਸ ਉਪਰੰਤ ਭਾਈ ਜਰਨੈਲ ਸਿੰਘ ਨਿਧੜਕ ਦੇ ਢਾਡੀ ਜਥੇ ਵਲੋਂ ਮੋਤੀ ਰਾਮ ਮਹਿਰਾ ਵਲੋਂ ਦੁੱਧ ਪਿਲਾਉਣ ਤੋਂ ਲੈ ਕੇ ਛੋਟੇ ਸਾਹਿਬਜਾਂਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੱਕ ਢਾਡੀ ਵਾਰਾਂ ਤੇ ਪ੍ਰਸੰਗ ਸੰਗਤਾਂ ਨਾਲ ਸਾਂਝੇ ਕੀਤੇ | ਇਸ ਦੌਰਾਨ ਗੁਰੂ ਕੇ ਲੰਗਰ ਅਤੁੱਟ ਸੰਗਤਾਂ ਵਿਚ ਵਰਤਾਏ ਗਏ |

ਪਿਛਲੀ ਖ਼ਬਰ ਗਿੱਦੜ ਪਿੰਡੀ ਬੰਦ ਟੋਲ ਪਲਾਜ਼ਾ ਟਰੈਫ਼ਿਕ ਪੁਲਿਸ ਲਈ ਬਣਿਆ ਸੋਨੇ ਦੀ ਖਾਣ, ਲੋਕ ਹੋ ਰਹੇ ਪ੍ਰੇਸ਼ਾਨ <br/> ਅਗਲੀ ਖ਼ਬਰ ਆਈ.ਐਮ.ਏ. ਵਲੋਂ ਝੁੱਗੀਆਂ ਵਾਲੇ ਬੱਚਿਆਂ ਨੂੰ ਬੂਟ ਅਤੇ ਜਰਾਬਾਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।