22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਬਲਾਕ ਸੰਮਤੀ ਜ਼ੋਨ ਕੰਧੇਸ਼ਾਹ 'ਚ ਉਮੀਦਵਾਰ ਕਰ ਰਹੇ ਹਨ ਚੋਣ ਪ੍ਰਚਾਰ ਤੇਜ਼ ਪਰ ਭਾਜਪਾ ਨੂੰ ਨਹੀਂ ਮਿਲਿਆ ਉਮੀਦਵਾਰ <br/>

ਅਜੀਤ ਡੈਸਕ 10-12-2025
ਗੁਰੂਹਰਸਹਾਏ, 9 ਦਸੰਬਰ(ਹਰਚਰਨ ਸਿੰਘ ਸੰਧੂ)-ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਇਕੱਲਿਆਂ ਲੜਨ ਦੇ ਦਮਗਜੇ ਮਾਰ ਰਹੀ ਭਾਰਤੀ ਜਨਤਾ ਪਾਰਟੀ ਨੂੰ ਗੁਰੂਹਰਸਹਾਏ ਹਲਕੇ ਦੇ ਬਲਾਕ ਸੰਮਤੀ ਜੋਨ ਕੰਧੇਸ਼ਾਹ ਤੋਂ ਕੋਈ ਵੀ ਉਮੀਦਵਾਰ ਨਹੀਂ ਮਿਲਿਆ ਜਦਕਿ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ,ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਉਮੀਦਵਾਰ ਚੋਣ ਮੈਦਾਨ 'ਚ ਉੱਤਰੇ ਹੋਏ ਹਨ | ਇੱਥੇ ਭਾਜਪਾ ਦਾ ਕੋਈ ਵੀ ਉਮੀਦਵਾਰ ਨਾ ਹੋਣ ਕਾਰਨ ਇਸ ਜ਼ੋਨ ਅੰਦਰ ਕਾਂਗਰਸ ਪਾਰਟੀ ਵਲੋਂ ਕਿਸ਼ੋਰ ਸਿੰਘ, ਸ਼੍ਰੋਮਣੀ ਅਕਾਲੀ ਦਲ ਵਲੋਂ ਫ਼ਲਕ ਸਿੰਘ ਅਤੇ ਸੱਤਾਧਾਰੀ ਪਾਰਟੀ ਆਮ ਆਦਮੀ ਵਲੋਂ ਜਸਕਰਨ ਸਿੰਘ ਜੱਸ ਸੰਧੂ ਚੋਣਾਂ ਲੜ ਰਹੇ ਹਨ | ਜੋ ਹੁਣ ਆਪੋ ਆਪਣੇ ਤਰੀਕੇ ਨਾਲ ਲੋਕਾਂ 'ਚ ਵਿਚਰ ਕੇ ਵੋਟਾਂ ਮੰਗ ਰਹੇ ਹਨ | ਇਸ ਜ਼ੋੋਨ ਅੰਦਰ ਪਿੰਡ ਅਵਾਨ,ਅਹਿਮਦ ਢੰਡੀ,ਕੋਟ ਅਹਿਮਦ ਢੰਡੀ,ਚੱਕ ਕੰਧੇਸ਼ਾਹ,ਪੰਜਾ ਸਿੰਘ ਵਾਲਾ ਅਤੇ ਚੱਕ ਮੇਘਾ ਵਿਰਾਨ ਪਿੰਡ ਆਉਂਦੇ ਹਨ ਸਾਰੇ ਉਮੀਦਵਾਰਾਂ ਵਲੋਂ ਸਮੂਹ ਪਿੰਡਾਂ ਵਿਚ ਵੋਟਰਾਂ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ ਅਤੇ ਇੱਥੇ ਆਮ ਆਦਮੀ ਪਾਰਟੀ, ਸ਼ੋ੍ਰਮਣੀ ਅਕਾਲੀ ਦਲ 'ਤੇ ਕਾਂਗਰਸ ਪਾਰਟੀ 'ਚ ਤਿਕੋਣੇ ਮੁਕਾਬਲੇ ਦੇ ਅਸਾਰ ਵੇਖਣ ਨੂੰ ਮਿਲ ਰਹੇ ਹਨ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਮੁੱਖ ਸਿਆਸੀ ਧਿਰਾਂ ਮੁਕਾਬਲੇ ਸੱਤਾਧਾਰੀ ਧਿਰ ਦਾ ਪ੍ਰਚਾਰ ਫਿੱਕਾ <br/>... ਅਗਲੀ ਖ਼ਬਰ ਮਹਿਕਦੀਪ ਸਿੰਘ ਜ਼ੀਰਾ ਨੇ ਲੋਕਾਂ ਨੂੰ ਕਾਂਗਰਸੀ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਕੀਤੀ ਅਪੀਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।