22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਮੈਨੂੰ ਹਲਕਾ ਜ਼ੀਰਾ 'ਤੇ ਮਾਣ ਹੈ ਕਿ ਅਸੀਂ ਚਾਰੇ ਹੀ ਸੀਟਾਂ ਜਿੱਤਾਂਗੇ-ਕੁਲਬੀਰ ਸਿੰਘ ਜ਼ੀਰਾ <br/>

ਅਜੀਤ ਡੈਸਕ 10-12-2025
ਮੱਖੂ, 9 ਦਸੰਬਰ (ਕੁਲਵਿੰਦਰ ਸਿੰਘ ਸੰਧੂ)-ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਅਤੇ ਉਸ ਦੇ ਸਪੁੱਤਰ ਤੋਂ ਹਲਕਾ ਜ਼ੀਰਾ ਸਾਡੇ ਹਲਕਾ ਨਿਵਾਸੀ ਬਹੁ ਗਿਣਤੀ ਵਿਚ ਦੁਖੀ ਹਨ ਕਿਉਂਕਿ ਆਪਣੀਆਂ ਮਨਮਰਜ਼ੀਆਂ ਕਰ ਰਹੇ ਹਨ | ਹਲਕਾ ਜ਼ੀਰਾ ਦੇ ਵਾਸੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਦੱਸ ਦੇਣਗੇ ਕਿ ਹਲਕਾ ਜ਼ੀਰਾ ਵਿਚੋਂ ਕਿਸ ਨੂੰ ਪਸੰਦ ਕਰਦੇ ਹਨ | ਮੱਖੂ ਦੇ ਇਕ ਨਿੱਜੀ ਪੈਲੇਸ 'ਚ ਰੱਖੇ ਸਾਦੇ ਸਮਾਰੋਹ 'ਚ ਜੋਨ ਅਕਬਰ ਵਾਲਾ ਤੋਂ ਚੋਣ ਲੜ ਰਹੇ ਸਾਬਕਾ ਸਰਪੰਚ ਅੰਗਰੇਜ਼ ਸਿੰਘ ਅਕਬਰਪੁਰ ਦੇ ਹੱਕ ਵਿਚ ਪ੍ਰਚਾਰ ਸਬੰਧੀ ਕਾਂਗਰਸ ਕਮੇਟੀ ਮੱਖੂ ਦੇ ਬਲਾਕ ਪ੍ਰਧਾਨ ਸ਼ਿਵ ਸਾਗਰ ਸ਼ਰਮਾ ਦੀ ਅਗਵਾਈ ਹੇਠ ਰੱਖੀ ਮੀਟਿੰਗ ਦੌਰਾਨ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਫ਼ਿਰੋਜ਼ਪੁਰ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਮੈਨੂੰ ਹਲਕਾ ਜ਼ੀਰਾ 'ਤੇ ਮਾਣ ਹੈ ਕਿ ਤੁਸੀਂ ਕਾਂਗਰਸ ਪਾਰਟੀ ਨੂੰ ਚਾਰੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਲੋਹੁਕੇ ਕਲਾਂ ਤੋਂ ਬਲਾਕ ਸੰਮਤੀ ਮੈਂਬਰ ਨੂੰ ਭਾਰੀ ਬਹੁਮਤ ਨਾਲ ਜਿਤਾਉਗੇ | ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਹਰ ਵਰਗ ਨਿਰਾਸ਼ ਚੱਲ ਰਿਹਾ ਹੈ ਉਹ ਚਾਹੇ ਕਿਸਾਨ ਵਰਗ ਜਾਂ ਵਪਾਰੀ ਵਰਗ ਹੋਵੇ ਕਿਉਂਕਿ ਸਰਕਾਰ ਪੰਜਾਬ ਦੇ ਹਰ ਮੁੱਦੇ ਤੇ ਫ਼ੇਲ੍ਹ ਨਜ਼ਰ ਆ ਰਹੀ ਹੈ | ਉਨ੍ਹਾਂ ਕਿਹਾ ਕਿ ਹਲਕਾ ਜ਼ੀਰਾ ਵਿਚ ਜੋ ਵਿਕਾਸ ਕਾਂਗਰਸ ਪਾਰਟੀ ਦੀ ਸਰਕਾਰ ਦੌਰਾਨ ਹੋਇਆ ਹੈ | ਇਸ ਮੌਕੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਪ੍ਰਧਾਨ ਕਾਂਗਰਸ ਕਮੇਟੀ ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਇਲਾਵਾ ਸਾਬਕਾ ਸਰਪੰਚ ਅੰਗਰੇਜ਼ ਸਿੰਘ ਅਕਬਰ ਵਾਲਾ ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ ਫ਼ਿਰੋਜ਼ਪੁਰ, ਸ਼ਿਵ ਸਾਗਰ ਸ਼ਰਮਾ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਮੱਖੂ (ਸ਼ਹਿਰੀ), ਸਰਪੰਚ ਡਾ. ਜਗੀਰ ਸਿੰਘ ਮੱਲ੍ਹੀ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ ਕਾਂਗਰਸ ਕਮੇਟੀ, ਚੇਅਰਮੈਨ ਰਸ਼ਪਾਲ ਸਿੰਘ ਦੀਨੇ ਕੇ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਬਲਾਕ ਪ੍ਰਧਾਨ ਮੱਖੂ (ਦਿਹਾਤੀ), ਸਰਪੰਚ ਰਸ਼ਪਾਲ ਸਿੰਘ ਲਾਡਾ ਭੂਤੀਵਾਲਾ, ਨੰਬਰਦਾਰ ਨਸੀਬ ਸਿੰਘ ਵਿੰਝੋਕੇ, ਅਜੇਦੀਪ ਸਿੰਘ ਸਿਆਲ ਵਿੰਝੋਕੇ ਰਵੀ ਚੋਪੜਾ ਸਾਬਕਾ ਐਮ ਸੀ ਮੱਖੂ, ਸਾਬਕਾ ਸਰਪੰਚ ਬੋਹੜ ਸਿੰਘ ਸੱਧਰ ਵਾਲਾ, ਸਾਬਕਾ ਸਰਪੰਚ ਜ਼ੋਰਾਵਰ ਸਿੰਘ ਅਮੀਰ ਸ਼ਾਹ, ਸੀਨੀਅਰ ਕਾਂਗਰਸੀ ਆਗੂ ਨਿਸ਼ਾਨ ਸਿੰਘ ਜੋਗੇਵਾਲਾ, ਸਾਬਕਾ ਸਰਪੰਚ ਮਨਪ੍ਰੀਤ ਸਿੰਘ ਚੁਰੀਆਂ, ਸਰਪੰਚ ਕਾਰਜ ਸਿੰਘ ਢਿੱਲੋਂ ਪੱਧਰੀ, ਸਰਪੰਚ ਸੁਖਜਿੰਦਰ ਸਿੰਘ ਸਰਹਾਲੀ, ਸੀਨੀਅਰ ਕਾਂਗਰਸੀ ਆਗੂ ਗੁਰਮੀਤ ਸਿੰਘ ਗਿੱਲ ਨਿਜ਼ਾਮਦੀਨ ਵਾਲਾ, ਜੱਸਾ ਸਿੰਘ ਸਰਪੰਚ ਜੋਗੇਵਾਲਾ, ਸਰਪੰਚ ਗੁਰਮੇਲ ਸਿੰਘ ਬੁਰਜ, ਦਵਿੰਦਰ ਸਿੰਘ ਸਰਪੰਚ, ਤਰਸੇਮ ਸਿੰਘ ਮੁੰਡੀ ਛੁਰੀਮਾਰ, ਕਿਸ਼ੋਰ ਸਰਪੰਚ ਮਮਦੂਦ ਵਾਲਾ, ਗੁਰਦੀਪ ਸਿੰਘ ਸਰਪੰਚ ਮੰਝਵਾਲਾ, ਦਰਸ਼ਨ ਸਿੰਘ ਸਰਪੰਚ ਮੰਨੂ ਮਾਛੀ, ਸਰਪੰਚ ਸੁਰਜੀਤ ਸਿੰਘ ਬੁਰਜ, ਬਲਵਿੰਦਰ ਸਿੰਘ ਸਰਪੰਚ ਚੱਕੀਆਂ, ਪਰਗਟ ਸਿੰਘ ਸਰਪੰਚ ਪੱਲੂ ਵਾਲਾ, ਸੁਰਜੀਤ ਸਿੰਘ ਸਰਪੰਚ ਲੱਲੇ, ਗੁਰਨਾਮ ਸਿੰਘ ਸਰਪੰਚ ਸਿਲੇਵਿੰਡ, ਮੁਖ਼ਤਿਆਰ ਸਿੰਘ ਸਰਪੰਚ ਮਹਲੇਵਾਲਾ, ਸਾਬਕਾ ਸਰਪੰਚ ਜਰਨੈਲ ਸਿੰਘ ਕਨੌਲੀ, ਮਲੂਕ ਸਿੰਘ ਵਾੜਾ ਕਾਲੀ ਰਾਉਨ, ਅਜਮੇਰ ਸਿੰਘ ਖੰਨਾ, ਬਲਰਾਜ ਸਿੰਘ ਲੱਲੇ, ਗੁਰਦੀਪ ਸਿੰਘ, ਸ਼ੇਰਾ ਮੰਡਾਰ, ਯਾਦਵਿੰਦਰ ਸਿੰਘ ਵਾਰਸਵਾਲਾ, ਹੈਪੀ ਪੀਰ ਮੁਹੰਮਦ ਆਦਿ ਵੱਡੀ ਗਿਣਤੀ ਵਿਚ ਹਾਜ਼ਰ ਸਨ |

ਪਿਛਲੀ ਖ਼ਬਰ ਮਹਿਕਦੀਪ ਸਿੰਘ ਜ਼ੀਰਾ ਨੇ ਲੋਕਾਂ ਨੂੰ ਕਾਂਗਰਸੀ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਕੀਤੀ ਅਪੀਲ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਲਈ ਚੋਣ ਲੜ ਰਹੇ ਅੰਗਰੇਜ਼ ਸਿੰਘ ਦੇ ਹੱਕ ਵਿਚ ਕੀਤਾ ਪ੍ਰਚਾਰ <br/> ਮੈਨੂੰ ਹਲਕਾ ਜ਼ੀਰਾ 'ਤੇ ਮਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।