ਫਿਰੋਜ਼ਪੁਰ,9 ਦਸੰਬਰ (ਸੁਖਵਿੰਦਰ ਸਿੰਘ)-ਸਿੱਖ ਕੌਮ ਦੇ ਜੁਝਾਰੂ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਨੇ ਪਾਖੰਡੀ ਬਾਬੇ ਜਿਹੜੇ ਗੱਦੀਆਂ ਲਾ ਕੇ ਆਪਣੇ ਕੋਲ ਗੈਬੀ ਸ਼ਕਤੀਆਂ ਹੋਣ ਦਾ ਦਾਅਵਾ ਕਰਦੇ ਹਨ ਅਤੇ ਲੋਕਾਂ ਦਾ ਆਰਥਿਕ ਸ਼ੋਸ਼ਣ ਕਰਦੇ ਹਨ, ਵਿਰੁੱਧ ਖੁੱਲ੍ਹ ਕੇ ਮੈਦਾਨ ਵਿਚ ਨਿੱਤਰੀ ਹੋਈ ਹੈ ਅਤੇ ਉਨ੍ਹਾਂ ਨੇ ਲਗਾਤਾਰ ਸ਼ਿਕੰਜਾ ਕੱਸਿਆ ਹੋਇਆ ਹੈ | ਅੱਜ ਫੈਡਰੇਸ਼ਨ ਮਹਿਤਾ ਦੇ ਫਿਰੋਜ਼ਪੁਰ ਯੂਨਿਟ ਨੇ ਇਕ ਅਜਿਹੇ ਪਾਖੰਡੀ ਬਾਬੇ ਦਾ ਪਰਦਾਫਾਸ਼ ਕੀਤਾ ਹੈ, ਜੋ ਆਪਣੇ ਕੋਲ ਕਰਾਮਾਤਾਂ (ਗੈਬੀ ਸ਼ਕਤੀਆਂ) ਹੋਣ ਦਾ ਦਾਅਵਾ ਕਰਦਾ ਸੀ ਤੇ ਲੋਕਾਂ ਨੂੰ ਗੁਮਰਾਹ ਕਰਕੇ ਉਨ੍ਹਾਂ ਤੋਂ ਮੋਟੀਆਂ ਰਕਮਾਂ ਵਸੂਲਦਾ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ਲਖਬੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਲੀ ਜੰਡਿਆਲਾ ਗੁਰੂ ਜੋ ਕੀ ਆਪਣੇ ਘਰ ਵਿਚ ਵਾਲਮਿਕ ਦੀ ਗੱਦੀ ਲਾਉਂਦਾ ਸੀ ਅਤੇ ਕਈ ਤਰ੍ਹਾਂ ਦੇ ਪਾਖੰਡਵਾਦ ਕਰਦਾ ਸੀ, ਕਿਸੇ ਤਰ੍ਹਾਂ ਕਰਕੇ ਹਰਜੋਤ ਸਿੰਘ ਨਾਮੀ ਵਿਅਕਤੀ ਵਾਸੀ ਪਾਤੜਾ ਜ਼ਿਲ੍ਹਾ ਪਟਿਆਲਾ ਵੀ ਇਸ ਪਾਖੰਡੀ ਬਾਬੇ ਦੇ ਸੰਪਰਕ ਵਿਚ ਆ ਗਿਆ ਜੋ ਕਿ ਆਪਣੇ ਕੈਨੇਡਾ ਰਹਿ ਰਹੇ ਪੁੱਤਰ ਦਾ ਵੀਜ਼ਾ ਨਾ ਲੱਗਣ ਕਰਕੇ ਪ੍ਰੇਸ਼ਾਨ ਸੀ ਅਤੇ ਜਦ ਉਸ ਨੇ ਇਸ ਬਾਰੇ ਬਾਬੇ ਲਖਬੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਤੇਰੇ ਪੁੱਤਰ 'ਤੇ ਬਹੁਤ ਵੱਡਾ ਕਸ਼ਟ ਆਉਣ ਵਾਲਾ ਹੈ ਅਤੇ ਉਸ ਵਿਚ ਉਸ ਦੀ ਜ਼ਿੰਦਗੀ ਵੀ ਜਾ ਸਕਦੀ ਹੈ | ਜਿਸ ਤੋਂ ਡਰ ਕੇ ਹਰਜੋਤ ਸਿੰਘ ਦੇ ਹੱਥਾਂ ਪੈਰਾਂ ਚੋਂ ਜ਼ਮੀਨ ਨਿਕਲ ਗਈ ਅਤੇ ਉਸ ਨੇ ਬਾਬੇ ਨੂੰ ਕੋਈ ਉਪਾਅ ਕਰਨ ਲਈ ਕਿਹਾ ਤਾਂ ਬਾਬੇ ਨੇ ਉਸ ਤੋਂ ਮੋਟੀ ਰਕਮ ਦੀ ਮੰਗ ਕੀਤੀ ਅਤੇ ਕੰਮ ਠੀਕ ਹੋ ਜਾਣ ਦਾ ਦਾਅਵਾ ਕੀਤਾ ਜਦੋਂ ਵੀਜ਼ੇ ਵਿਚ ਵਾਧਾ ਨਾ ਹੋਇਆ ਤਾਂ ਹਰਜੋਤ ਸਿੰਘ ਨੇ ਆਪਣੇ ਆਪ ਨੂੰ ਡਿੱਗਿਆ ਮਹਿਸੂਸ ਕੀਤਾ ਅਤੇ ਉਸ ਨੇ ਫੈਡਰੇਸ਼ਨ ਮਹਿਤਾ ਦੇ ਫਿਰੋਜ਼ਪੁਰ ਯੂਨਿਟ ਨਾਲ ਸੰਪਰਕ ਕੀਤਾ ਤਾਂ ਫੈਡਰੇਸ਼ਨ ਆਗੂਆਂ ਨੇ ਉਸ ਪਾਖੰਡੀ ਬਾਬੇ ਨੂੰ ਕਿਸੇ ਤਰ੍ਹਾਂ ਸੰਪਰਕ ਕਰਕੇ ਫ਼ਿਰੋਜ਼ਪੁਰ ਤਲਬ ਕੀਤਾ ਅਤੇ ਸਾਰੀ ਪੁੱਛ ਪੜਤਾਲ ਕੀਤੀ ਤਾਂ ਉਹ ਬਾਬਾ ਲਖਬੀਰ ਸਿੰਘ ਸਾਰਾ ਕੁਝ ਮੰਨ ਗਿਆ | ਫੈਡਰੇਸ਼ਨ ਮਹਿਤਾ ਵਲੋਂ ਸਖ਼ਤੀ ਵਰਤਣ ਤੇ ਉਸ ਨੇ ਜਿੱਥੇ ਸਾਰੀ ਰਕਮ ਉਸ ਹਰਜੋਤ ਸਿੰਘ ਨੂੰ ਵਾਪਸ ਕਰ ਦਿੱਤੀ | ਉੱਥੇ ਅੱਗੇ ਤੋਂ ਹਰ ਤਰ੍ਹਾਂ ਦੇ ਪਾਖੰਡ ਅਤੇ ਗੱਦੀ ਤੋਂ ਵੀ ਤੌਬਾ ਕੀਤੀ | ਜਿਸ ਨੂੰ ਉਸ ਨੇ ਲਿਖਤੀ ਰੂਪ ਵਿਚ ਦਿੱਤਾ ਕਿ ਉਹ ਪਿਛਲੀਆਂ ਗ਼ਲਤੀਆਂ ਦੀ ਮੁਆਫ਼ੀ ਮੰਗਦਾ ਹੈ ਅਤੇ ਉਹ ਅੱਗੇ ਤੋਂ ਕੋਈ ਅਜਿਹੀ ਗ਼ਲਤੀ ਭੁੱਲ ਕੇ ਨਹੀਂ ਕਰੇਗਾ | ਇਸ ਸਮੇਂ ਫੈਡਰੇਸ਼ਨ ਮਹਿਤਾ ਦੀ ਟੀਮ ਵਿਚ ਪਾਈ ਜਸਪਾਲ ਸਿੰਘ, ਉਡੀਕ ਸਿੰਘ ਕੁੰਡੇ, ਮਨਜੀਤ ਸਿੰਘ ਅÏਲਖ, ਡਾ. ਗੁਰਮੀਤ ਸਿੰਘ, ਹਰਜਿੰਦਰ ਸਿੰਘ ਬੱਗਾ, ਜਸਵੀਰ ਸਿੰਘ ਜੱਸ, ਕੁਲਦੀਪ ਸਿੰਘ ਲੋਕੋ, ਨਸੀਬ ਸਿੰਘ,