01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸ਼ੇਰ ਖਾਂ ਤੋਂ ਅਕਾਲੀ ਦਲ ਦੇ ਉਮੀਦਵਾਰ ਮਨਜੀਤ ਕੌਰ ਜੋਸਨ ਨੇ ਭਰੀ ਨਾਮਜ਼ਦਗੀ

ਅਜੀਤ ਡੈਸਕ 05-12-2025
ਫ਼ਿਰੋਜ਼ਪੁਰ, 4 ਦਸੰਬਰ (ਗੁਰਿੰਦਰ ਸਿੰਘ)-ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰੀਸ਼ਦ ਸ਼ੇਰ ਖਾਂ ਜੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਮਨਜੀਤ ਕੌਰ ਜੋਸਨ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਭਰਿਆ | ਇਸ ਮੌਕੇ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਸੁਰਿੰਦਰ ਸਿੰਘ ਬੱਬੂ, ਫਿਰੋਜ਼ਪੁਰ ਦਿਹਾਤੀ ਹਲਕੇ ਦੀ ਪੂਰੀ ਸੀਨੀਅਰ ਲੀਡਰਸ਼ਿਪ ਅਤੇ ਅਕਾਲੀ ਵਰਕਰਾਂ ਦੀ ਵੱਡੀ ਗਿਣਤੀ ਮੌਜੂਦ ਰਹੇ | ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਤੋਂ ਬਾਅਦ ਬੋਲਦਿਆਂ ਸੁਰਿੰਦਰ ਸਿੰਘ ਬੱਬੂ ਨੇ ਆਰੋਪ ਲਗਾਇਆ ਕਿ ਹੁਕਮਰਾਨ ਧਿਰ ਵਲੋਂ ਐਨ.ਓ.ਸੀ. ਅਤੇ ਚੁੱਲ੍ਹਾ ਟੈਕਸ ਦੀਆਂ ਰਸੀਦਾਂ ਨਾ ਦੇਣਾ ਸਰਕਾਰ ਦੀ ਬੌਖਲਾਹਟ ਦਾ ਸਾਫ਼ ਪ੍ਰਮਾਣ ਹੈ | ਉਨ੍ਹਾਂ ਕਿਹਾ ਕਿ ਕਾਗਜ਼ ਭਰਨ ਦੌਰਾਨ ਕਈ ਅਕਾਲੀ ਵਰਕਰਾਂ ਦੀਆਂ ਫਾਈਲਾਂ ਖੋਹ ਕੇ ਫਾੜੀਆਂ ਗਈਆਂ, ਜੋ ਲੋਕਤੰਤਰ 'ਤੇ ਸਿੱਧਾ ਹਮਲਾ ਹੈ | ਅਕਾਲੀ ਦਲ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਚੋਣ ਕਮਿਸ਼ਨ ਤੋਂ ਨਿਰਪੱਖ ਮਾਹੌਲ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ | ਪਾਰਟੀ ਲੀਡਰਸ਼ਿਪ ਨੇ ਕਿਹਾ ਕਿ ਵਰਕਰਾਂ ਦਾ ਜਜ਼ਬਾ ਉੱਚਾ ਹੈ ਅਤੇ ਅਕਾਲੀ ਦਲ ਲੋਕਤੰਤਰਿਕ ਢੰਗ ਨਾਲ ਚੋਣ ਮੈਦਾਨ 'ਚ ਮਜ਼ਬੂਤੀ ਨਾਲ ਡਟੇ ਰਹੇਗਾ | ਇਸ ਮੌਕੇ ਜਥੇਦਾਰ ਦਰਸ਼ਨ ਸਿੰਘ ਸ਼ੇਰ ਖਾਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਚਮਕੌਰ ਸਿੰਘ ਟਿੱਬੀ ਸਾਬਕਾ ਜ਼ਿਲ੍ਹਾ ਪ੍ਰਧਾਨ, ਭੁਪਿੰਦਰ ਸਿੰਘ ਫਰੀਦੇਵਾਲਾ, ਹਰਪ੍ਰੀਤ ਸਿੰਘ ਸ਼ੇਰ ਖਾਂ, ਮਲਕੀਤ ਸਿੰਘ ਜੋਸਨ, ਮੋਹਨਜੀਤ ਸਿੰਘ ਚੰਗਾਲੀ, ਵਿਰਸਾ ਸਿੰਘ ਚੰਗਾਲੀ, ਜਸਵੀਰ ਸਿੰਘ ਮਿੱਠੂ, ਸੁਖਵਿੰਦਰ ਸਿੰਘ ਚੁਗੱਤੇਵਾਲਾ, ਕੁਲਦੀਪ ਸਿੰਘ ਫ਼ਿਰੋਜ਼ਸ਼ਾਹ, ਜਸਬੀਰ ਸਿੰਘ ਜੌਹਲ, ਬਲਵੰਤ ਸਿੰਘ ਗੁੱਡੂ, ਨਿਸ਼ਾਨ ਸਿੰਘ ਭਲੂਰ, ਗੁਰਮੁਖ ਸਿੰਘ ਭਾਲਾ, ਰਮਨਦੀਪ ਸਿੰਘ ਸੰਧੂ,
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ 'ਆਪ' ਉਮੀਦਵਾਰਾਂ ਨੂੰ ਪੁੱਛੇ ਜਾਣਗੇ ਸਵਾਲ-ਭਾਕਿਯੂ ਮਝੈਲ <br/> ਅਗਲੀ ਖ਼ਬਰ ਅਕਾਲੀ ਆਗੂਆਂ ਵਲੋਂ ਸਾਰੀਆਂ ਸੀਟਾਂ 'ਤੇ ਜਿੱਤ ਦਾ ਦਾਅਵਾ <br/> ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਨਾਮਜ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।