20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਸਵ. ਅਕਵਿੰਦਰ ਕੌਰ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਅਜੀਤ ਡੈਸਕ 04-12-2025
ਜ਼ੀਰਾ,3 ਦਸੰਬਰ (ਰਜਨੀਸ਼ ਕਥੂਰੀਆ)-ਆੜ੍ਹਤੀ ਐਸੋਸੀਏਸ਼ਨ ਜ਼ੀਰਾ ਦੇ ਸਾਬਕਾ ਪ੍ਰਧਾਨ ਗੁਰਚਰਨ ਸਿੰਘ ਢਿੱਲੋਂ,ਨਗਰ ਕੌਂਸਲ ਜ਼ੀਰਾ ਦੇ ਸਾਬਕਾ ਪ੍ਰਧਾਨ ਪਿਆਰਾ ਸਿੰਘ ਢਿੱਲੋਂ, ਬਲਵੰਤ ਸਿੰਘ ਢਿੱਲੋਂ,ਕੁਲਵੰਤ ਸਿੰਘ ਢਿੱਲੋਂ ਅਤੇ ਸੁਖਵੰਤ ਸਿੰਘ ਢਿੱਲੋਂ ਦੀ ਸਵ. ਨੂੰਹ ਅਕਵਿੰਦਰ ਕੌਰ ਧਰਮ ਪਤਨੀ ਜਸਵੀਰ ਸਿੰਘ ਢਿੱਲੋਂ ਵਾਸੀ ਜ਼ੀਰਾ ਦੀ ਆਤਮਿਕ ਸ਼ਾਂਤੀ ਨਮਿੱਤ ਸ੍ਰੀ ਸਹਿਜ ਪਾਠ ਦਾ ਭੋਗ ਪਾਉਣ ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਡੇਰਾ ਹਰਨਾਮੁਸਰ (ਨਾਨਕਸਰ) ਜ਼ੀਰਾ ਵਿਖੇ ਕੀਤੀ ਗਈ | ਇਸ ਉਪਰੰਤ ਸਵ.ਅਕਵਿੰਦਰ ਕੌਰ ਨੂੰ ਵੱਖ-ਵੱਖ ਰਾਜਨੀਤਿਕ,ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ | ਸ਼ਰਧਾਂਜਲੀਆਂ ਭੇਟ ਕਰਨ ਵਾਲਿਆਂ ਵਿਚ ਅਵਤਾਰ ਸਿੰਘ ਜ਼ੀਰਾ ਇੰਚਾਰਜ ਭਾਜਪਾ ਹਲਕਾ ਜ਼ੀਰਾ,ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਕਮੇਟੀ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ, ਆਪ ਯੂਥ ਆਗੂ ਸ਼ੰਕਰ ਕਟਾਰੀਆ,ਚੰਦ ਸਿੰਘ ਗਿੱਲ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਫਿਰੋਜ਼ਪੁਰ, ਸ਼ਮਿੰਦਰ ਸਿੰਘ ਖਿੰਡਾ ਚੇਅਰਮੈਨ ਪੰਜਾਬ ਐਗਰੋ ਇੰਡਸਟਰੀਜ਼, ਹਰਪ੍ਰੀਤ ਸਿੰਘ ਹੀਰੋ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ (ਬਾਦਲ), ਐਡਵੋਕੇਟ ਚਿੱਤਬੀਰ ਸਿੰਘ ਜ਼ੀਰਾ ਪ੍ਰਧਾਨ ਯੂਥ ਅਕਾਲੀ ਦਲ ਜ਼ਿਲ੍ਹਾ ਫਿਰੋਜ਼ਪੁਰ, ਸੁਖਦੇਵ ਬਿੱਟੂ ਵਿੱਜ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜ਼ੀਰਾ, ਆੜ੍ਹਤੀ ਸਤਵੰਤ ਸਿੰਘ ਗਿੱਲ, ਆੜ੍ਹਤੀ ਬਸੰਤ ਸਿੰਘ ਧੰਜੂ, ਗੁਰਮੀਤ ਸਿੰਘ ਸ਼ੀਰਾ ਸਾਬਕਾ ਚੇਅਰਮੈਨ,ਧਰਮ ਪਾਲ ਚੁੱਘ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜ਼ੀਰਾ, ਸੀਨੀਅਰ ਅਕਾਲੀ ਆਗੂ ਸੁਖਵਿੰਦਰ ਸਿੰਘ ਸੰਧੂ, ਅਮਰਜੀਤ ਸਿੰਘ ਘੁੰਮਣ, ਜਗੀਰ ਸਿੰਘ ਬਮਰਾਹ, ਰਾਜਿੰਦਰ ਸਿੰਘ ਕਾਲੀ ਬਾਬਾ, ਰਵਿੰਦਰ ਸਿੰਘ ਲਾਡੀ ਨੂਰਪੁਰ, ਸ਼ੰਮੀ ਜੈਨ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਜ਼ੀਰਾ, ਯੁਧਿਸ਼ਟਰ ਅਗਰਵਾਲ, ਗੁਰਪ੍ਰੀਤ ਸਿੰਘ ਜੱਜ,ਪ੍ਰੇਮ ਨਾਥ ਜੇ.ਈ., ਸਾਬਕਾ ਸਰਪੰਚ ਕਰਮਜੀਤ ਸਿੰਘ ਵਾੜਾ ਚੈਨ ਸਿੰਘ, ਜਰਨੈਲ ਸਿੰਘ ਭੁੱਲਰ ਪ੍ਰਧਾਨ ਪ੍ਰਕਿਰਤੀ ਕਲੱਬ ਜ਼ੀਰਾ, ਹਰੀਸ਼ ਤਾਂਗਰਾ, ਸਾਬਕਾ ਸਰਪੰਚ ਬਲਵਿੰਦਰ ਸਿੰਘ ਬੁੱਟਰ, ਅੰਗਰੇਜ਼ ਸਿੰਘ ਅਟਵਾਲ ਡਾਕਟਰ ਨਿਰਵੈਰ ਸਿੰਘ ਉੱਪਲ,ਅਮਰੀਕ ਸਿੰਘ ਅਹੂਜਾ,ਹਾਕਮ ਸਿੰਘ ਅਰੋੜਾ ਪ੍ਰਧਾਨ ਅਰੋੜ ਵੰਸ਼ ਮਹਾਂ ਸਭਾ ਜ਼ੀਰਾ, ਜਸਵਿੰਦਰਪਾਲ ਸਿੰਘ ਸੰਜੂ,ਅਸ਼ੋਕ ਕੁਮਾਰ ਘੁਰਕੀ ਵਾਲੇ,ਜਗਦੀਸ਼ ਰਾਜ ਚਲਾਨਾਂ, ਕੁਲਭੂਸ਼ਣ ਜੈਨ, ਸੋਨੂੰ ਗੁਜਰਾਲ,ਜਸਪਾਲ ਸਿੰਘ ਵਿਰਕ,ਬਲਜਿੰਦਰ ਸਿੰਘ ਗਿੱਲ ਨੰਬਰਦਾਰ, ਸਾਬਕਾ ਐਮ.ਸੀ. ਅਮਰ ਸਿੰਘ, ਬਾਬਾ ਸੁਖਵਿੰਦਰ ਸਿੰਘ ਸੰਧੂ ਜਵੱਦੀ ਟਕਸਾਲ ਵਾਲੇ, ਸਲਵਿੰਦਰ ਸਿੰਘ ਕਾਲਾ,ਕੁਲਦੀਪ ਸਿੰਘ ਵਿਰਕ ਸਾਬਕਾ ਚੇਅਰਮੈਨ, ਰੇਸ਼ਮ ਸਿੰਘ ਭੁੱਲਰ,ਬਚਿੱਤਰ ਸਿੰਘ ਬੱਢਾ,ਪ੍ਰਤਾਪ ਸਿੰਘ ਠੇਕੇਦਾਰ ਅਤੇ ਮਨਜੀਤ ਸਿੰਘ ਬਠਲਾ ਆਦਿ ਸ਼ਾਮਿਲ ਸਨ |
ਪਿਛਲੀ ਖ਼ਬਰ ਮੱਲਾਂਵਾਲਾ -ਫਿਰੋਜ਼ਪੁਰ ਨੈਸ਼ਨਲ ਹਾਈਵੇ ਅਧੂਰੇ ਨਿਰਮਾਣ ਨੂੰ ਲੈ ਕੇ ਲੋਕਾਂ ਮਾਰਿਆ ਧਰਨਾ ਅਗਲੀ ਖ਼ਬਰ ਕੱਚੇ ਮੁਲਾਜ਼ਮ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਪਾਵਰ ਠੇਕਾ ਮੁਲਾਜ਼ਮਾਂ ਨੇ ਕੀਤਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।