20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਦਿਉਰ ਵਲੋਂ ਭਾਬੀ ਦੇ ਸੱਟਾਂ ਮਾਰਨ 'ਤੇ ਮੁਕੱਦਮਾ ਦਰਜ

ਅਜੀਤ ਡੈਸਕ 04-12-2025
ਮੱਲਾਂਵਾਲਾ, 3 ਦਸੰਬਰ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)-ਪਾਣੀ ਵਾਲੀ ਮੋਟਰ ਤੋਂ ਪਾਣੀ ਨਾ ਭਰਨ ਦੇਣ ਪਿੱਛੋਂ ਹੋਈ ਲੜਾਈ 'ਚ ਇਕ ਦਿਉਰ ਵਲੋਂ ਆਪਣੀ ਭਾਬੀ ਦੇ ਸੱਟਾਂ ਮਾਰ ਕੇ ਜ਼ਖ਼ਮੀ ਕਰਨ ਦੇ ਮਾਮਲੇ 'ਚ ਪੁਲਿਸ ਵਲੋਂ ਚਾਰ ਜਣਿਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਸਹਾਇਕ ਥਾਣੇਦਾਰ ਸਤਿੰਦਰ ਪਾਲ ਸਿੰਘ ਅਨੁਸਾਰ ਗੁਰਪ੍ਰੀਤ ਕੌਰ ਪਤਨੀ ਸੁੱਚਾ ਸਿੰਘ ਵਾਸੀ ਚੰਗਾਲੀ ਕਦੀਮ ਨੇ ਬਿਆਨ ਦਰਜ ਕਰਵਾਏ ਕਿ ਉਨ੍ਹਾਂ ਦਾ ਘਰ ਦਿਉਰ ਜਗਤਾਰ ਸਿੰਘ ਦਾ ਘਰ ਇਕੱਠਾ ਹੈ ਅਤੇ ਪਾਣੀ ਵਾਲੀ ਮੋਟਰ ਸਾਂਝੀ ਹੈ, ਜੋ ਮੇਰਾ ਦਿਉਰ ਸਾਨੂੰ ਪਾਣੀ ਭਰਨ ਨਹੀਂ ਦਿੰਦਾ | ਜਿਸ ਲਈ ਅਸੀਂ ਪੰਚਾਇਤ ਵੀ ਇਕੱਠੀ ਕੀਤੀ ਅਤੇ ਮਿਤੀ 24 ਨਵੰਬਰ 2025 ਨੂੰ ਸਮਾਂ ਕਰੀਬ 10 ਵਜੇ ਉਕਤਾਨ ਮੁਲਜ਼ਮਾਂ ਨੇ ਇਕੱਠੇ ਹੋ ਕੇ ਉਸ ਦੇ ਸੱਟਾਂ ਮਾਰੀਆਂ | ਇਸ ਮਾਮਲੇ ਸਬੰਧੀ ਥਾਣਾ ਮੱਲਾਂਵਾਲਾ ਪੁਲਿਸ ਨੇ ਜਗਤਾਰ ਸਿੰਘ ਪੁੱਤਰ ਬਲਕਾਰ ਸਿੰਘ, ਕੁਲਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ, ਜਸਬੀਰ ਕੌਰ ਪਤਨੀ ਜਗਤਾਰ ਸਿੰਘ, ਅਰਪਿੰਦਰ ਕੌਰ ਪੁੱਤਰੀ ਜਗਤਾਰ ਸਿੰਘ ਵਾਸੀਆਨ ਚੰਗਾਲੀ ਕਦੀਮ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ |

ਪਿਛਲੀ ਖ਼ਬਰ ਦੇਵ ਸਮਾਜ ਕਾਲਜ ਫ਼ਾਰ ਵੁਮੈਨ ਦੇ ਈਕੋ ਕਲੱਬ ਨੇ 'ਕਪੈਸਟੀ ਬਿਲਡਿੰਗ' ਪ੍ਰੋਗਰਾਮ ਤਹਿਤ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਕਿਸਾਨਾਂ ਨੇ ਬਿਜਲੀ ਸੋਧ ਬਿੱਲ 2025 ਖ਼ਿਲਾਫ਼ ਰੋਸ ਕਰਦਿਆਂ ਮੱਖ ਮੰਤਰੀ ਦਾ ਪੁਤਲਾ ਫੂਕਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।