29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਮੁਢਲੀ ਸਹਾਇਤਾ ਪੋ੍ਰਗਰਾਮ ਤਹਿਤ ਸੈਮੀਨਾਰ ਆਯੋਜਿਤ <br/>

ਅਜੀਤ ਡੈਸਕ 26-11-2025
ਜ਼ੀਰਾ, 25 ਨਵੰਬਰ (ਪ੍ਰਤਾਪ ਸਿੰਘ ਹੀਰਾ)-ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਵਲੋਂ ਸ਼ਹੀਦ ਗੁਰੂਦਾਸ ਰਾਮ ਮੈਮੋਰੀਅਲ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜ਼ੀਰਾ ਵਿਖੇ ਫ਼ਰਸਟ ਰਿਸਪੋਂਡਰ ਪੋ੍ਰਗਰਾਮ ਦਾ ਆਯੋਜਨ ਕੀਤਾ ਗਿਆ | ਸਟੇਟ ਕਨਵੀਨਰ ਸਤਿੰਦਰ ਸਚਦੇਵਾ ਦੀ ਅਗਵਾਈ ਹੇਠ ਕਰਵਾਏ ਗਏ ਪ੍ਰੋਗਰਾਮ ਦੌਰਾਨ ਜਸਵਿੰਦਰ ਸਿੰਘ ਟਰੇਨਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਫਸਟ ਏਡ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਵੇਂ ਅਸੀਂ ਫਸਟ ਏਡ ਦੇ ਕੇ ਕੀਮਤੀ ਜਾਨਾਂ ਬਚਾ ਸਕਦੇ ਹਾਂ | ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੀ.ਪੀ.ਆਰ, ਹਾਰਟ ਅਟੈਕ, ਸੱਪ ਦੇ ਕੱਟਣ, ਹੱਡੀ ਟੁੱਟਣਾ, ਬੇਹੋਸ਼ੀ, ਦਮ ਘੁੱਟਣਾ, ਸੂਗਰ ਦਾ ਘਟਣਾ ਆਦਿ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਪ੍ਰੋਗਰਾਮ ਵਿਚ ਰਾਮ ਪ੍ਰਕਾਸ਼ ਰਿਟਾਇਰ ਐਸ.ਪੀ, ਪੁਰਸ਼ੋਤਮ ਲਾਲ ਰਿਟਾਇਰ ਤਹਿਸੀਲਦਾਰ, ਮਾਸਟਰ ਹਰਭਜਨ ਸਿੰਘ, ਸੰਜੀਵ ਸਚਦੇਵਾ, ਪ੍ਰਦੀਪ ਸਿੰਘ ਜ਼ਿਲ੍ਹਾ ਇੰਚਾਰਜ ਆਦਿ ਹਾਜ਼ਰ ਸਨ | ਇਸ ਦੌਰਾਨ ਮੁੱਢਲੀ ਸਹਾਇਤਾ ਦੇ ਨਾਲ-ਨਾਲ ਐਂਬੂਲੈਂਸ ਸੇਵਾਵਾਂ ਸਬੰਧੀ ਵੀ ਵਿਸ਼ੇਸ਼ ਜਾਣਕਾਰੀ ਪ੍ਰਦਾਨ ਕੀਤੀ ਗਈ | ਜਿਸ ਤਹਿਤ ਸਕੂਲ ਵਿਚ ਇਕ ਐਂਬੂਲੈਂਸ ਦੇ ਕਾਰਜ, ਉਸ ਵਿਚ ਲੱਗੇ ਸਾਰੇ ਔਜ਼ਾਰ ਅਤੇ ਮਸ਼ੀਨਾਂ ਦੀ ਕਾਰਜ ਪ੍ਰਣਾਲੀ ਬਾਰੇ ਵਿਦਿਆਰਥਣਾ ਨੇ ਵਿਸ਼ੇਸ਼ ਰੁਚੀ ਦਿਖਾਈ | ਇਸ ਮੌਕੇ ਟਰੇਨਰ ਜਸਵਿੰਦਰ ਸਿੰਘ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਪ੍ਰੋਗਰਾਮ ਦਾ ਮੁਕੰਮਲ ਪ੍ਰਬੰਧ ਸਕੂਲ ਅਧਿਆਪਕਾਂ ਅਤੇ ਕੈਂਪਸ ਮੈਨੇਜਰ ਸੁਰਜੀਤ ਸਿੰਘ ਵਲੋਂ ਕੀਤਾ ਗਿਆ |

ਪਿਛਲੀ ਖ਼ਬਰ ਪਿੰਡ ਮਨਸੂਰਦੇਵਾ ਵਿਖੇ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਵਲੋਂ ਸਰਟੀਫਿਕੇਟ ਵੰਡੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।