28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਫਿਰੋਜ਼ਪੁਰ ਦੇ ਜੰਕਸ਼ਨ 'ਤੇ ਕਾਫ਼ੀ ਸਮੇਂ ਤੋਂ ਬੰਦ ਸਿਗਨਲ ਲਾਈਟਾਂ, ਅਧਿਕਾਰੀਆਂ ਦੀ ਬੇਧਿਆਨੀ ਆਈ ਸਾਹਮਣੇ

ਮੱਖੂ ਗੇਟ ਵਿਖੇ ਡਿੱਗੀਆਂ ਹੋਈਆਂ ਸਿਗਨਲ ਲਾਈਟਾਂ ਦੀ ਤਸਵੀਰ | (ਸ਼ੱਜੇ) ਸਿਗਨਲ ਨਾ ਹੋਣ ਅਤੇ ਟਰੈਫਿਕ ਦੀ ਸਮੱਸਿਆ ਕਾਰਨ ਚੌਂਕ ਦੇ ਵਿੱਚੋਂ ਲੰਘ ਰਹੇ ਵੱਡੇ ਵਾਹਨ | ਤਸਵੀਰਾਂ-ਸੁਖਵਿੰਦਰ ਸਿੰਘ<br/> 26-11-2025

ਫਿਰੋਜ਼ਪੁਰ, 25 ਨਵੰਬਰ (ਸੁਖਵਿੰਦਰ ਸਿੰਘ)-ਫਿਰੋਜ਼ਪੁਰ ਦੇ ਜੰਕਸ਼ਨ 'ਤੇ ਟਰੈਫਿਕ ਦੇ ਪ੍ਰਬੰਧਾਂ ਲਈ ਲਗਾਈਆਂ ਗਈਆਂ ਸਿਗਨਲ ਲਾਈਟਾਂ ਪਿਛਲੇ ਕਾਫ਼ੀ ਸਮੇਂ ਤੋਂ ਬੰਦ ਅਤੇ ਥੱਲੇ ਡਿੱਗੀਆਂ ਪਈਆਂ ਹਨ | ਹੈਰਾਨੀ ਦੀ ਗੱਲ ਇਹ ਹੈ ਕਿ ਇਸ ਬੇਹਾਲ ਹਾਲਤ ਵੱਲ ਨਾ ਤਾਂ ਕਿਸੇ ਟਰੈਫਿਕ ਅਧਿਕਾਰੀ ਦਾ ਧਿਆਨ ਗਿਆ ਅਤੇ ਨਾ ਹੀ ਮਿਊਾਸੀਪਲ ਜਾਂ ਹੋਰ ਜ਼ਿੰਮੇਵਾਰ ਅਧਿਕਾਰੀਆਂ ਵਲੋਂ ਕੋਈ ਕਾਰਵਾਈ ਕੀਤੀ ਗਈ | ਬਾਜ਼ਾਰ ਦੇ ਨੇੜੇ ਹੋਣ ਕਰਕੇ ਮੱਖੂ ਗੇਟ 'ਤੇ ਹਰ ਵੇਲੇ ਭਾਰੀ ਟਰੈਫਿਕ ਰਹਿੰਦਾ ਹੈ ਸਿਗਨਲਾਂ ਦੇ ਬੰਦ ਹੋਣ ਕਾਰਨ ਦਿਨੋਂ ਦਿਨ ਵਾਹਨਾਂ ਨੂੰ ਚਲਾਉਣਾ ਮੁਸ਼ਕਿਲ ਹੋ ਰਿਹਾ ਹੈ | ਜਿਸ ਕਾਰਨ ਹਾਦਸਿਆਂ ਦਾ ਖਤਰਾ ਵਧ ਗਿਆ | ਇੱਥੇ ਦੱਸਣਾ ਬਣਦਾ ਹੈ ਕਿ ਟਰੈਫਿਕ ਪ੍ਰਬੰਧਨ ਨਾਲ ਜੁੜੇ ਅਧਿਕਾਰੀਆਂ ਨੂੰ ਇਸ ਮਸਲੇ ਵੱਲ ਸੰਜੀਦਗੀ ਨਾਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਹ ਸਿਰਫ਼ ਇਕ ਸੁਵਿਧਾ ਨਹੀਂ ਬਲਕਿ ਸੁਰੱਖਿਆ ਦਾ ਮਾਮਲਾ ਹੈ | ਇਸ ਸਬੰਧੀ ਜਦੋਂ ਡੀ.ਐਸ.ਪੀ. ਸਿਟੀ ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵਿਸ਼ਵਾਸ ਦਵਾਇਆ ਕਿ ਬੰਦ ਅਤੇ ਡਿੱਗੀਆਂ ਹੋਈਆਂ ਸਿਗਨਲ ਲਾਈਟਾਂ ਅਤੇ ਟਰੈਫਿਕ ਦੀ ਸਮੱਸਿਆ ਨੂੰ ਜਲਦ ਹੱਲ ਕਰਵਾਇਆ ਜਾਵੇਗਾ | ਮੱਖੂ ਗੇਟ ਦੇ ਚੌਂਕ ਵਿਚ ਟਰੈਫਿਕ ਜਾਮ ਵਿਚ ਖੜ੍ਹੇ ਬਜ਼ੁਰਗ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਚੌਂਕ ਵਿਚ ਵਾਹਨਾਂ ਦੀ ਰਫ਼ਤਾਰ ਤੇ ਕਾਬੂ ਰਹਿ ਨਹੀਂ ਸਕਿਆ ਅਤੇ ਮੋਟਰਸਾਈਕਲ, ਕਾਰਾਂ, ਆਟੋ ਅਤੇ ਹੋਰ ਵਾਹਨ ਬੇਢੰਗੇ ਢੰਗ ਨਾਲ ਗੁੱਜਰ ਰਹੇ ਹਨ | ਜਿਸ ਨਾਲ ਹਾਦਸਿਆਂ ਦਾ ਸੱਦਾ ਬਣਿਆ ਰਹਿੰਦਾ ਹੈ | ਇਸ ਸਬੰਧੀ ਜਦੋਂ ਸਮਾਜ ਸੇਵੀ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਿਗਨਲ ਲਾਈਟਾਂ ਦੇ ਬੰਦ ਅਤੇ ਨਾਂ ਚੱਲਣ ਦੇ ਨਾਲ ਵਾਹਨ ਬੇਤਰਤੀਬੇ ਢੰਗ ਦੇ ਨਾਲ ਲੰਘਦੇ ਹਨ | ਜਿਸ ਦੇ ਨਾਲ ਪੈਦਲ ਜਾਂਦੇ ਵੀ ਹਾਦਸੇ ਦਾ ਸ਼ਿਕਾਰ ਹੁੰਦੇ ਹਨ | ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਲੰਬੇ ਜਾਮ ਕਾਰਨ ਸਕੂਲੀ ਬੱਚੇ, ਦਫਤਰ ਕਰਮਚਾਰੀ ਅਤੇ ਵਪਾਰੀ ਵਰਗ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ | ਇਸ ਜਾਮ ਦੀ ਸਮੱਸਿਆ ਨੇ ਦੁਕਾਨਦਾਰਾਂ ਦਾ ਜਿਊਣਾ ਦੁੱਭਰ ਕੀਤਾ ਪਿਆ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਸਿਗਨਲ ਲਾਈਟਾਂ ਨੂੰ ਚਾਲੂ ਕਰਵਾਇਆ ਜਾਵੇ | ਟਰੈਫਿਕ ਅਧਿਕਾਰੀਆਂ ਦੀ ਡਿਊਟੀ ਲਾਈ ਜਾਵੇ ਕਿ ਆਉਣ ਜਾਣ ਵਾਲੇ ਲੋਕਾਂ ਨੂੰ ਸਮੱਸਿਆ ਨਾ ਆਵੇ | ਇਸ ਸਬੰਧੀ ਕਾਂਗਰਸੀ ਆਗੂ ਰਾਜ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਟਰੈਫਿਕ ਦੀ ਸਮੱਸਿਆ ਬਹੁਤ ਲੰਬੇ ਸਮੇਂ ਤੋਂ ਚੱਲ ਰਹੀ ਹੈ | ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇ | ਇੱਥੋਂ ਦੇ ਮੌਜੂਦਾ ਐਮ.ਐਲ.ਏ ਜਾਂ ਹੋਰ ਵੀ ਅਧਿਕਾਰੀ ਇੱਥੋਂ ਲੰਘਦੇ ਹਨ ਪਰ ਉਨ੍ਹਾਂ ਦਾ ਇਹਨਾਂ ਲਾਈਟਾਂ ਵੱਲ ਕੋਈ ਨਿਗਾਹ ਨਹੀਂ ਪੈਂਦੀ ਇਹ ਲਾਈਟ ਜਗਣ ਤੋਂ ਪਹਿਲਾਂ ਹੀ ਡਿਗ ਗਈਆਂ ਡਿੱਗਣ ਤੋਂ ਬਾਅਦ ਕਾਫ਼ੀ ਦਿਨ ਹੋ ਗਏ ਹਨ ਖੰਭਾ ਅੱਜ ਵੀ ਮੀਟਰਾਂ ਵਾਲੇ ਖੰਬੇ ਉੱਤੇ ਡਿੱਗਾ ਹੋਇਆ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਸਿਗਨਲ ਲਾਈਟਾਂ ਦੀ ਮੁਰੰਮਤ ਕਰਵਾ ਕੇ ਟਰੈਫਿਕ ਪ੍ਰਬੰਧ ਸੁਚਾਰੂ ਬਣਾਵੇ ਤਾਂ ਜੋ ਰੋਜ਼ਾਨਾ ਦੀ ਦਿੱਕਤ ਤੋਂ ਨਿਜਾਤ ਮਿਲ ਸਕੇ |

ਪਿਛਲੀ ਖ਼ਬਰ ਹਲਕਾ ਜੈਤੋ 'ਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਉਮੀਦਵਾਰ ਵਰਕਰਾਂ ਦੀ ਰਾਏ ਨਾਲ ਤੈਅ ਕੀਤਾ ਜਾਵੇਗਾ- ਢਿੱਲ... ਅਗਲੀ ਖ਼ਬਰ ਅਜੇ ਬਾਂਸਲ ਸ੍ਰੀ ਸ਼ਿਆਮ ਪ੍ਰਚਾਰ ਮੰਡਲ ਦੇ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।