17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਪੱਲੇਦਾਰ ਮਜ਼ਦੂਰ ਯੂਨੀਅਨ ਵਲੋਂ ਠੇਕੇਦਾਰ 'ਤੇ ਲਾਏ ਈ. ਪੀ. ਐਫ. ਘਪਲੇ ਦੇ ਦੋਸ਼ <br/>

ਵੱਖ-ਵੱਖ ਲੇਬਰ ਯੂਨੀਅਨ ਦੇ ਪ੍ਰਧਾਨ ਠੇਕੇਦਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ | ਅਜੀਤ ਤਸਵੀਰ <br/> 25-11-2025
ਜ਼ੀਰਾ, 24 ਨਵੰਬਰ (ਪ੍ਰਤਾਪ ਸਿੰਘ ਹੀਰਾ)-ਦਾਣਾ ਮੰਡੀ ਜ਼ੀਰਾ ਵਿਚ ਕੰਮ ਕਰਦੀਆਂ ਮਜ਼ਦੂਰਾਂ ਦੀਆਂ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਤੇ ਫੂਡ ਗਰੇਨ ਐਂਡ ਅਲਾਇਡ ਯੂਨੀਅਨ ਵਲੋਂ ਠੇਕੇਦਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਲੇਬਰ ਪਾਰਟੀਆਂ ਦੇ ਪ੍ਰਧਾਨ ਸੇਵਕ ਸਿੰਘ, ਛਿੰਦਰ ਸਿੰਘ, ਚੰਦ ਸਿੰਘ, ਕੁਲਵਿੰਦਰ ਸਿੰਘ, ਸਾਈਮਨ ਮਸੀਹ, ਬਲਵੀਰ ਸਿੰਘ, ਹਰਦੇਵ ਸਿੰਘ, ਗੁਰਮੇਜ ਸਿੰਘ, ਨਿਰਮਲ ਸਿੰਘ, ਮਲਕੀਤ ਸਿੰਘ, ਰਸਾਲ ਸਿੰਘ, ਸੁਰਜੀਤ ਸਿੰਘ, ਪ੍ਰਕਾਸ਼ ਸਿੰਘ, ਹਰਜਿੰਦਰ ਸਿੰਘ, ਹਰਨੇਕ ਸਿੰਘ, ਸੁਖਦੇਵ ਸਿੰਘ, ਲੱਖਾ ਸਿੰਘ, ਸੁਖਦੇਵ ਸਿੰਘ ਖ਼ਾਲਸਾ, ਆਦਿ ਪ੍ਰਧਾਨਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 2019-20 ਤੋਂ ਲੈ ਕੇ 2024-25 ਦੌਰਾਨ ਇਕ ਹੀ ਠੇਕੇਦਾਰ ਵਲੋਂ ਮੰਡੀਆਂ 'ਚ ਮਜ਼ਦੂਰਾਂ ਤੋਂ ਕੰਮ ਕਰਾਉਣ ਲਈ ਵੱਖ-ਵੱਖ ਨਾਵਾਂ 'ਤੇ ਠੇਕਿਆ ਦਾ ਟੈਂਡਰ ਪਾਇਆ | ਉਨ੍ਹਾਂ ਦਾ ਈ. ਪੀ. ਐਫ. ਪਿਛਲੇ ਪੰਜ ਸਾਲ ਤੋਂ ਉਕਤ ਠੇਕੇਦਾਰ ਵਲੋਂ ਜਮਾ ਨਹੀਂ ਕਰਵਾਇਆ ਤੇ ਪੈਸੇ ਜਮਾ ਕਰਾਉਣ ਸੰਬੰਧੀ ਲਾਰੇ ਲੱਪੇ ਲਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਉਕਤ ਠੇਕੇਦਾਰ ਵਲੋਂ ਆਪਣੇ ਨਿੱਜੀ ਬੰਦਿਆਂ ਦੇ ਨਾਂਅ 'ਤੇ ਈ. ਪੀ. ਐਫ. ਖਾਤੇ ਖ਼ੋਲ ਕੇ ਫ਼ੰਡ ਆਪ ਕਢਵਾ ਲਿਆ ਹੈ, ਜੋ ਲੇਬਰ ਨਾਲ ਬਹੁਤ ਵੱਡਾ ਧੋਖਾ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਫੂਡ ਸਪਲਾਈ ਵਿਭਾਗ ਨੂੰ ਕਈ ਵਾਰ ਲਿਖਤੀ ਸ਼ਿਕਾਇਤ ਕੀਤੀ ਗਈ ਹੈ, ਪਰ ਅਜੇ ਤੱਕ ਕੋਈ ਵੀ ਵਿਭਾਗੀ ਕਾਰਵਾਈ ਨਹੀਂ ਕੀਤੀ ਗਈ | ਉਨ੍ਹਾਂ ਦੱਸਿਆ ਕਿ ਦੋਨਾਂ ਯੂਨੀਅਨਾਂ ਦੀਆਂ ਲੇਬਰਾਂ ਵਲੋਂ ਠੇਕੇਦਾਰ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ | ਇਸ ਠੇਕੇਦਾਰ ਨੂੰ ਸਰਕਾਰ ਵਲੋਂ ਪਹਿਲਾਂ ਵੀ ਬਲੈਕ ਲਿਸਟ ਕੀਤਾ ਜਾ ਚੁੱਕਾ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਈ. ਪੀ. ਐਫ. ਦੇ ਪੈਸੇ ਖਾਤਿਆਂ ਵਿਚ ਪਾਏ ਜਾਣ ਤੇ ਠੇਕੇਦਾਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ |

ਪਿਛਲੀ ਖ਼ਬਰ ਵੱਖ-ਵੱਖ ਦੇਸ਼ਾਂ ਦੀ ਯਾਤਰਾ 'ਤੇ ਨਿਕਲੇ ਅੰਗਰੇਜ਼ ਲੌਵਿਸ ਦਾ ਜ਼ੀਰਾ ਪੁੱਜਣ 'ਤੇ ਸਵਾਗਤ <br/> ਅਗਲੀ ਖ਼ਬਰ ਸਵਾਮੀ ਬੈਜਨਾਥ ਪੁਰੀ ਦੀ 32ਵੀਂ ਬਰਸੀ ਸਮਾਧੀ ਸਵਾਮੀ ਸ਼ੰਕਰਾ ਪੁਰੀ ਵਿਖੇ ਮਨਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।