15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਫ਼ਾਜ਼ਿਲਕਾ ਪੁਲਿਸ ਦੇ 16 ਮੁਲਾਜ਼ਮ ਤੁਰੰਤ ਪ੍ਰਭਾਵ ਨਾਲ ਮੁਅੱਤਲ

ਅਜੀਤ ਡੈਸਕ 24-11-2025
ਰਾਮਪੁਰਾ ਫੂਲ, 23 ਨਵੰਬਰ (ਨਰਪਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਫ਼ਾਜ਼ਿਲਕਾ ਪੁਲਿਸ ਪ੍ਰਸ਼ਾਸਨ ਵਿਚ ਉਸ ਵੇਲੇ ਹੜਕੰਪ ਮੱਚ ਗਿਆ, ਜਦੋਂ ਸੀਨੀਅਰ ਕਪਤਾਨ ਪੁਲਿਸ ਫ਼ਾਜ਼ਿਲਕਾ ਵਲੋਂ ਡਿਊਟੀ ਵਿਚ ਲਾਪ੍ਰਵਾਹੀ ਵਰਤਣ ਵਾਲੇ 16 ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਮੁਅੱਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ | ਇਹ ਕਾਰਵਾਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੱਗੀ ਡਿਊਟੀ 'ਤੇ ਹਾਜ਼ਰ ਨਾ ਹੋਣ ਕਾਰਨ ਕੀਤੀ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ, ਜਾਰੀ ਕੀਤੀ ਗਈ ਰਪਟ ਨੰਬਰ 21 ਮਿਤੀ 22.11.2025 ਮੁਤਾਬਿਕ 12 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ ਹੈ | ਇਹ ਕਰਮਚਾਰੀ ਮਿਤੀ 20.11.2025 ਨੂੰ ਸਵੇਰੇ 8:00 ਵਜੇ ਤੋਂ ਆਪਣੀ ਡਿਊਟੀ ਤੋਂ ਇਤਲਾਹਨ ਗੈਰ-ਹਾਜ਼ਰ ਚੱਲ ਰਹੇ ਸਨ | ਇਨ੍ਹਾਂ ਵਿਚ ਸਬ-ਇੰਸਪੈਕਟਰ, ਏ.ਐੱਸ.ਆਈ. ਅਤੇ ਸਿਪਾਹੀ ਰੈਂਕ ਦੇ ਅਧਿਕਾਰੀ ਸ਼ਾਮਲ ਹਨ | ਇਸ ਸੂਚੀ ਵਿਚ ਸੁਨੀਤਾ ਰਾਣੀ, ਸ਼ਿਵਸ਼ੰਕਰ, ਅਰਸ਼ਦੀਪ ਕੌਰ, ਵਿਜੇ ਕੁਮਾਰ, ਰਾਜਵਿੰਦਰ ਸਿੰਘ, ਕੌਰ ਸਿੰਘ, ਪਿ੍ਤਪਾਲ ਸਿੰਘ, ਅੰਕੁਸ਼, ਸੁਖਮਨ ਸਿੰਘ, ਸਰਵਣ ਸਿੰਘ, ਹਰਪ੍ਰੀਤ ਕੌਰ ਅਤੇ ਸੋਨੂੰ ਦੇਵੀ ਦੇ ਨਾਮ ਸ਼ਾਮਿਲ ਹਨ | ਇਸੇ ਤਰ੍ਹਾਂ ਰਪਟ ਨੰਬਰ 22 ਰਾਹੀਂ 4 ਹੋਰ ਮੁਲਾਜ਼ਮਾਂ 'ਤੇ ਗਾਜ ਡਿੱਗੀ ਹੈ | ਇਹ ਕਰਮਚਾਰੀ ਮਿਤੀ 22.11.2025 ਨੂੰ ਸਵੇਰੇ 8:00 ਵਜੇ ਰਿਪੋਰਟ ਕਰਨ ਵਿਚ ਅਸਫਲ ਰਹੇ, ਜਿਸ ਕਾਰਨ ਸੀਨੀਅਰ ਕਪਤਾਨ ਪੁਲਿਸ ਨੇ ਸਖ਼ਤ ਕਦਮ ਚੁੱਕਦਿਆਂ ਇਨ੍ਹਾਂ ਨੂੰ ਵੀ ਤਸੱਵਰ ਕਰਕੇ ਮੁਅੱਤਲ ਕਰ ਦਿੱਤਾ | ਇਸ ਦੂਜੀ ਸੂਚੀ ਵਿਚ ਕਰਨੈਲ ਸਿੰਘ, ਮਲਕੀਤ ਸਿੰਘ, ਦੀਦਾਰ ਸਿੰਘ ਅਤੇ ਜਤਿੰਦਰ ਸਿੰਘ ਸ਼ਾਮਿਲ ਹਨ |
ਵੱਖ-ਵੱਖ ਥਾਣਿਆਂ ਨਾਲ ਸਬੰਧਿਤ ਹਨ ਮੁਲਾਜ਼ਮ
ਮੁਅੱਤਲ ਕੀਤੇ ਗਏ ਇਹ ਕਰਮਚਾਰੀ ਵੱਖ-ਵੱਖ ਥਾਣਿਆਂ ਅਤੇ ਯੂਨਿਟਾਂ ਜਿਵੇਂ ਕਿ ਥਾਣਾ ਸਿਟੀ-1 ਅਬੋਹਰ, ਥਾਣਾ ਖੂਈਆਂ ਸਰਵਰ, ਪੁਲਿਸ ਲਾਈਨ ਅਤੇ ਸਾਈਬਰ ਸੈੱਲ ਨਾਲ ਸਬੰਧਿਤ ਹਨ | ਵਿਭਾਗ ਵਲੋਂ ਸਪੱਸ਼ਟ ਸੰਕੇਤ ਦਿੱਤਾ ਗਿਆ ਹੈ ਕਿ ਡਿਊਟੀ ਵਿਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਜਾਂ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ |
ਪਿਛਲੀ ਖ਼ਬਰ ਫ਼ਾਜ਼ਿਲਕਾ ਪੁਲਿਸ ਦੇ 16 ਮੁਲਾਜ਼ਮ ਤੁਰੰਤ ਪ੍ਰਭਾਵ ਨਾਲ ਮੁਅੱਤਲ ਅਗਲੀ ਖ਼ਬਰ ਅÏਰਤ ਦੀ ਕੁੱਟਮਾਰ ਕਰਨ ਵਾਲੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।