15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਮਰਹੂਮ ਨਵੀਨ ਅਰੋੜਾ ਦੇ ਘਰ ਦੁੱਖ ਸਾਂਝਾ ਕਰਨ ਪਹੁੰਚੇ ਮਨਿੰਦਰਜੀਤ ਸਿੰਘ ਬਿੱਟਾ <br/>

ਅਜੀਤ ਡੈਸਕ 24-11-2025
ਫ਼ਿਰੋਜ਼ਪੁਰ , 23 ਨਵੰਬਰ (ਰਾਕੇਸ਼ ਚਾਵਲਾ)-ਆਰ .ਐੱਸ .ਐੱਸ. ਆਗੂ ਦੀਨਾ ਨਾਥ ਦੇ ਪੋਤਰੇ ਅਤੇ ਬਲਦੇਵ ਕਿ੍ਸ਼ਨ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦੀ ਹੱਤਿਆ ਦੇ ਚੱਲਦੇ ਅਰੋੜਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਲ ਇੰਡੀਆ ਐਂਟੀ ਟੈਰਰਿਸਟ ਫ਼ਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਅੱਜ ਫ਼ਿਰੋਜਪੁਰ ਪਹੁੰਚੇ ਸਨ | ਇਸ ਮੌਕੇ ਸਾਬਕਾ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਗਰੋਵਰ , ਭਾਜਪਾ ਜ਼ਿਲ੍ਹਾ ਪ੍ਰਧਾਨ ਬੌਬੀ ਬਾਠ ਅਤੇ ਜਸਪ੍ਰੀਤ ਸਿੰਘ ਸੈਣੀ ਆਦਿ ਹਾਜ਼ਰ ਸਨ | ਦੱਸਣਯੋਗ ਕਿ ਬੀਤੀ 15 ਨਵੰਬਰ ਨੂੰ ਨਵੀਨ ਅਰੋੜਾ ਦਾ ਫ਼ਿਰੋਜ਼ਪੁਰ ਦੇ ਮੋਚੀ ਬਾਜ਼ਾਰ ਨੇੜੇ ਸ਼ਾਮ ਸਮੇਂ ਗੋਲੀ ਮਾਰ ਕੇ ਕਤਲ ਕੀਤਾ ਗਿਆ ਸੀ | ਬਲਦੇਵ ਕਿ੍ਸ਼ਨ ਅਰੋੜਾ ਨਾਲ ਮੁਲਾਕਾਤ ਕਰਨ ਮੌਕੇ ਤੇ ਐੱਸ.ਐੱਸ ਬਿੱਟਾ ਨੇ ਕਿਹਾ ਕਿ ਨਵੀਨ ਅਰੋੜਾ ਦੀ ਦਿਨ ਦਿਹਾੜੇ ਕੀਤੀ ਹੱਤਿਆ ਨੇ 32 ਸਾਲ ਪਹਿਲਾਂ ਹੋਏ ਉਨ੍ਹਾਂ ਦੇ ਹਮਲੇ ਦੀ ਯਾਦ ਨੂੰ ਫਿਰ ਮੁੜ ਸੁਰਜੀਤ ਕੀਤਾ ਹੈ | ਬਿੱਟਾ ਨੇ ਦੱਸਿਆ ਕਿ ਦੇਸ਼ ਵਿਰੋਧੀ ਤਾਕਤਾਂ ਸੂਬੇ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਖ਼ਤਮ ਕਰਨ ਦੀਆਂ ਕੋਝੀਆਂ ਅਤੇ ਘਿਣਾਉਣੀਆਂ ਸਾਜ਼ਿਸ਼ਾਂ ਘੜ ਰਹੀਆਂ ਹਨ | ਉਨ੍ਹਾਂ ਸਮੇਂ ਦੀਆਂ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਨੂੰ ਤਾੜਨਾ ਦਿੰਦਿਆਂ ਕਿਹਾ ਕਿ ਸਾਰੇ ਸਿਆਸੀ ਦਲ ਇੱਕ ਜੁੱਟ ਹੋ ਕੇ ਗੈਂਗਸਟਰਵਾਦ ਦੇ ਵਿਰੁੱਧ ਆਵਾਜ਼ ਉਠਾਉਣ ਤਾਂ ਕਿ ਪੰਜਾਬ ਨੂੰ ਬਚਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਉਹ ਖ਼ੁਦ ਪਿਛਲੇ 32 ਸਾਲ ਤੋਂ ਇਨਸਾਫ਼ ਦੀ ਲੜ ਰਹੇ ਹਨ | ਐੱਮ.ਐੱਸ ਬਿੱਟਾ ਨੇ ਮਰਹੂਮ ਨਵੀਨ ਅਰੋੜਾ ਦੇ ਪਿਤਾ ਬਲਦੇਵ ਕਿ੍ਸ਼ਨ ਨੂੰ ਕਿਹਾ ਕਿ ਉਹ ਪਰਿਵਾਰ ਨਾਲ ਹਰ ਸਮੇਂ ਖੜੇ ਰਹਿਣਗੇ |

ਪਿਛਲੀ ਖ਼ਬਰ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਪਤਨੀ ਦੀ ਮੌਤ, ਪਤੀ ਸਮੇਤ ਦੋ ਜ਼ਖ਼ਮੀ <br/> ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਵਿਕਾਸ ਦੇ ਕੰਮ ਜੰਗੀ ਪੱਧਰ 'ਤੇ ਜਾਰੀ- ਨਰੇਸ਼ ਕਟਾਰੀਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।