14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਜਨ ਸੇਵਾ ਸੁਸਾਇਟੀ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਕੱਪੜੇ, ਬੂਟ ਅਤੇ ਬਰਤਨ ਵੰਡੇ <br/>

ਅਜੀਤ ਡੈਸਕ 24-11-2025
ਫ਼ਾਜ਼ਿਲਕਾ, 23 ਨਵੰਬਰ (ਅਮਰਜੀਤ ਸ਼ਰਮਾ)-ਜਨ ਸੇਵਾ ਸੁਸਾਇਟੀ ਵਲੋਂ ਪ੍ਰਧਾਨ ਰਮਨ ਸੇਤੀਆ ਅਤੇ ਇੰਚਾਰਜ ਰਾਜੀਵ ਕੁੱਕੜ ਦੀ ਅਗਵਾਈ ਹੇਠ ਫ਼ਿਰੋਜ਼ਪੁਰ ਰੋਡ ਸਥਿਤ ਮੋਦੀ ਬਿ੍ਕਸ ਅਤੇ ਐੱਸ.ਕੇ ਬਿ੍ਕਸ 'ਤੇ 180 ਪ੍ਰਵਾਸੀ ਮਜ਼ਦੂਰਾਂ ਨੂੰ ਪੁਰਾਣੇ ਕੱਪੜੇ, ਬੂਟ ਅਤੇ ਬਰਤਨ ਵੰਡੇ ਗਏ | ਸੁਸਾਇਟੀ ਦੇ ਪ੍ਰਧਾਨ ਰਮਨ ਸੇਤੀਆ ਨੇ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਇਸ ਪ੍ਰੋਜੈਕਟ ਨਾਲ ਜੁੜਨ ਦੀ ਅਪੀਲ ਕੀਤੀ | ਇਸ ਵੰਡ ਲਈ ਵਿਸ਼ੇਸ਼ ਸਹਿਯੋਗ ਦੇਣ ਵਾਲਿਆਂ ਵਿਚ ਜਯੋਤੀ ਬੀ.ਐੱਡ. ਕਾਲਜ ਦੀ ਪਿ੍ੰਸੀਪਲ ਅਨੀਤਾ ਅਰੋੜਾ ਅਤੇ ਸਮਾਜ ਸੇਵੀ ਹਰੀ ਓਮ ਕੁੱਕੜ ਸ਼ਾਮਲ ਸਨ | ਇਸ ਤੋਂ ਇਲਾਵਾ ਐਡਵੋਕੇਟ ਕਮਲ ਮੈਣੀ, ਆਕਰਸ਼ ਸਚਦੇਵਾ, ਮਦਨ ਲਾਲ ਵਧਵਾ ਅਤੇ ਸੁਸਾਇਟੀ ਮੈਂਬਰ ਅੰਕੁਰ ਕਟਾਰੀਆ ਅਤੇ ਅਜੇ ਸਿੰਘ ਨੇ ਵੀ ਕੱਪੜੇ ਅਤੇ ਬੂਟ ਭੇਟ ਕੀਤੇ | ਇੰਚਾਰਜ ਰਾਜੀਵ ਕੁੱਕੜ ਨੇ ਦੱਸਿਆ ਕਿ ਆਮ ਤੌਰ 'ਤੇ ਸਾਡੇ ਘਰਾਂ ਵਿਚ ਪੁਰਾਣਾ ਸਮਾਨ ਜਿਵੇਂ ਕਿ ਕੱਪੜੇ, ਬੂਟ, ਬਰਤਨ, ਸਕੂਲ ਬੈਗ, ਖਿਡੌਣੇ ਜਾਂ ਹੋਰ ਕੋਈ ਵੀ ਸਮਾਨ ਜੋ ਚੰਗੀ ਹਾਲਤ ਵਿਚ ਹੋਵੇ, ਉਹ ਸੁਸਾਇਟੀ ਨੂੰ ਭੇਟ ਕੀਤਾ ਜਾ ਸਕਦਾ ਹੈ | ਸੁਸਾਇਟੀ ਵਲੋਂ ਇਹ ਸਮਾਨ ਲੋੜਵੰਦ ਪਰਿਵਾਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਵੰਡਿਆ ਜਾਂਦਾ ਹੈ | ਇਸ ਵੰਡ ਵਿਚ ਸੁਸਾਇਟੀ ਦੇ ਅਹੁਦੇਦਾਰ ਰਤਨ ਗਰੋਵਰ, ਆਕਾਸ਼ ਡੋਡਾ, ਰਾਕੇਸ਼ ਗਿਲਹੋਤਰਾ, ਅਸ਼ੋਕ ਕਟਾਰੀਆ ਅਤੇ ਰਮੇਸ਼ ਕੁਮਾਰ ਨੇ ਵਿਸ਼ੇਸ਼ ਸਹਿਯੋਗ ਦਿੱਤਾ |

ਪਿਛਲੀ ਖ਼ਬਰ 'ਆਪ' ਵਲੋਂ ਬਲਾਕ ਕੋਆਰਡੀਨੇਟਰ ਸਵਿਤਾ ਘਾਰੂ ਦਾ ਸਨਮਾਨ <br/> ਅਗਲੀ ਖ਼ਬਰ ਸਿਟੀ ਹਾਰਟ ਸਕੂਲ ਮਮਦੋਟ ਦੀ ਦੋ ਦਿਨਾਂ ਸਪੋਰਟਸ ਮੀਟ ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।