17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਗੁਰੂ ਮਾਨਿਓ ਗ੍ਰੰਥ ਚੇਤਨਾ ਦੀਵਾਨ 26, 27 ਤੇ 28 ਨੂੰ

ਅਜੀਤ ਡੈਸਕ 25-09-2025
ਮੱਲਾਂਵਾਲਾ, 24 ਸਤੰਬਰ (ਗੁਰਦੇਵ ਸਿੰਘ)- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਸਮੂਹ ਮੱਲਾਂਵਾਲਾ ਖ਼ਾਸ ਦੀਆਂ ਸੰਗਤਾਂ ਵਲੋਂ ਬਾਬਾ ਸ਼ਿੰਦਰ ਸਿੰਘ ਦੀ ਰਹਿਨੁਮਾਈ ਹੇਠ ਗੁਰੂ ਮਾਨਿਓ ਗ੍ਰੰਥ ਚੇਤਨਾ ਦੀਵਾਨ 26, 27 ਤੇ 28 ਸਤੰਬਰ ਨੂੰ ਰਾਤ 7 ਵਜੇ ਤੋਂ 10 ਵਜੇ ਤੱਕ ਅਨਾਜ ਮੰਡੀ ਮੱਲਾਂਵਾਲਾ ਵਿਚ ਸਜਾਏ ਜਾਣਗੇ | ਬਾਬਾ ਬਲਕਾਰ ਸਿੰਘ ਇਲਮੇ ਵਾਲਾ, ਨਸੀਬ ਸਿੰਘ ਟੁਰਨਾ, ਬਲਕਾਰ ਸਿੰਘ ਅਲੀਪੁਰ ਵਾਲੇ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ 'ਚ ਸ਼ਹੀਦ ਜਰਨੈਲ ਸ਼ਾਮ ਸਿੰਘ ਅਟਾਰੀ ਗੁਰਮਤਿ ਕਾਲਜ ਫ਼ਤਿਹਗੜ੍ਹ ਸਭਰਾ ਦੇ ਵਿਦਿਆਰਥੀ ਕੀਰਤਨ ਦੀ ਸੇਵਾ ਨਿਭਾਉਣਗੇ ਤੇ ਭਾਈ ਗੁਰਲਾਲ ਸਿੰਘ ਲੋਂਗੋਦੇਵਾ ਵਾਲੇ ਕਥਾ ਵਿਚਾਰ ਕਰ ਕੇ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਤੋਂ ਇਲਾਵਾ ਤਿੰਨੋਂ ਦਿਨ ਢਾਡੀ ਤੇ ਰਾਗੀ ਜਥੇ ਗੁਰਜੱਸ ਸੁਣਾ ਸੰਗਤਾਂ ਨੂੰ ਨਿਹਾਲ ਕਰਨਗੇ | ਉਨ੍ਹਾਂ ਦੱਸਿਆ ਕਿ 28 ਸਤੰਬਰ ਨੂੰ ਸ਼ਾਮ 5 ਵਜੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਜਾਣਗੇ ਤੇ ਅੰਮਿ੍ਤ ਸੰਚਾਰ ਹੋਵੇਗਾ | ਇਨ੍ਹਾਂ ਸਮਾਗਮਾਂ ਦੌਰਾਨ ਲੰਗਰ ਦੀ ਸੇਵਾ ਨਾਨਕਸਰ ਕਮੇਟੀ ਵਲੋਂ ਕੀਤੀ ਜਾਵੇਗੀ |
ਪਿਛਲੀ ਖ਼ਬਰ ਹੇਮਕੁੰਟ ਸਕੂਲ ਵਿਖੇ ਕੌਮੀ ਸੇਵਾ ਯੋਜਨਾ ਦਿਵਸ ਮਨਾਇਆ ਅਗਲੀ ਖ਼ਬਰ ਫ਼ਿਰੋਜ਼ਪੁਰ ਤੋਂ ਵੰਦੇ ਭਾਰਤ ਪੂਰੇ ਮਾਲਵੇ ਨੂੰ ਦਿੱਲੀ ਨਾਲ ਜੋੜੇਗੀ-ਬੱਬੂ ਭੈਲ/ਲਵੀ ਗਰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।