23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸਰਕਾਰ ਅਤੇ ਮਹਿਕਮੇ ਵਲੋਂ ਬਦਲੀਆਂ ਦੇ ਨਾਂਅ 'ਤੇ ਮੁਲਾਜ਼ਮਾਂ ਨੂੰ ਕੀਤਾ ਜਾ ਰਿਹਾ ਖੱਜਲ-ਖਰਾਬ-ਰੇਸ਼ਮ ਸਿੰਘ ਗਿੱਲ <br/>

ਅਜੀਤ ਡੈਸਕ 24-09-2025
ਫ਼ਿਰੋਜ਼ਪੁਰ, 23 ਸਤੰਬਰ (ਸੁਖਵਿੰਦਰ ਸਿੰਘ)-ਪੰਜਾਬ ਰੋਡਵੇਜ਼ ਪਨਬਸ/ ਪੀ.ਆਰ.ਟੀ. ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਫ਼ਿਰੋਜ਼ਪੁਰ ਡੀਪੂ ਵਿਚ ਪੈੱ੍ਰਸ ਕਾਨਫ਼ਰੰਸ ਕੀਤੀ ਗਈ ਜਿਸ ਵਿਚ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਪੈੱ੍ਰਸ ਨੂੰ ਬਿਆਨ ਦਿੰਦੇ ਦੱਸਿਆ ਕਿ ਸਰਕਾਰ ਮੁਲਾਜ਼ਮਾਂ ਨਾਲ ਬਦਲੀ ਦੇ ਨਾਂ 'ਤੇ ਖੇਡਾਂ ਖੇਡ ਰਹੀ ਹੈ | 25 ਜੁਲਾਈ 2025 ਤੋਂ ਬਾਅਦ ਮੁਲਾਜ਼ਮਾਂ ਨੂੰ ਵੱਖ-ਵੱਖ ਡੀਪੂਆਂ ਤੋਂ ਬਦਲੀਆਂ ਕਰਕੇ ਦੂਸਰੇ ਡੀਪੂਆਂ ਵਿਚ ਭੇਜਿਆ ਗਿਆ | ਇਸੇ ਤਰ੍ਹਾਂ ਹੀ ਫ਼ਿਰੋਜ਼ਪੁਰ ਡੀਪੂ ਵਿਚ ਤਕਰੀਬਨ 25 ਮੁਲਾਜ਼ਮ ਆਏ ਸਨ ਪਰ ਹੁਣ ਦੁਬਾਰਾ ਮਹਿਕਮੇ ਵਲੋਂ ਉਨ੍ਹਾਂ ਦੀਆ ਬਦਲੀਆਂ ਰੱਦ ਕਰ ਦਿੱਤੀਆਂ ਗਈਆਂ ਹਨ | ਸਰਕਾਰ ਵਲੋਂ ਜਾਣ ਬੁਝ ਕੇ ਕਦੇ ਤਨਖ਼ਾਹਾਂ ਨਾ 'ਤੇ ਕਦੇ ਬਦਲੀਆਂ ਦੇ ਨਾ 'ਤੇ ਜਾਨ ਬੁਝ ਕੇ ਖੱਜਲ ਖ਼ਰਾਬ ਕੀਤਾ ਜਾ ਰਿਹਾ ਹੈ | ਕਦੀ ਬਦਲੀਆਂ ਕਰਨੀਆਂ ਕਦੀ ਰੱਦ ਕਰਨੀਆਂ ਇਸ ਹਿਸਾਬ ਤੋਂ ਹੁੰਦਾ ਹੈ ਸਰਕਾਰ ਅਤੇ ਮਹਿਕਮਾ ਕਿਤੇ ਨਾ ਕਿਤੇ ਭਿ੍ਸ਼ਟਾਚਾਰ ਨੂੰ ਬੜ੍ਹਾਵਾ ਦੇ ਰਹੇ ਹਨ | ਫ਼ਿਰੋਜ਼ਪੁਰ ਡੀਪੂ ਵਿਚ ਫਲੀਟ ਦੇ ਹਿਸਾਬ ਨਾਲ 60 ਬੱਸਾਂ ਦੀ ਘਾਟ ਹੈ ਅਤੇ ਅਗਲੇ ਮਹੀਨੇ 6 ਬੱਸਾਂ ਹੋਰ ਕੰਡਮ ਹੋਣੀਆਂ ਹਨ , ਸਰਕਾਰ ਬੱਸਾਂ ਨਾ ਦੇ ਕੇ ਮੁਲਾਜ਼ਮਾਂ ਦੀ ਬਦਲੀਆਂ ਕਰਕੇ ਉਨ੍ਹਾਂ ਨੂੰ ਖੱਜਲ ਖ਼ਰਾਬ ਕਰਕੇ ਆਪਣੀ ਨਾਕਾਮੀ ਨੂੰ ਲੁਕਾਉਣਾ ਚਾਉਦੀ ਹੈ | ਜੇਕਰ ਸਰਕਾਰ ਨਵੀਆਂ ਬੱਸਾਂ ਪਾਂ ਕੇ ਰੋਡਵੇਜ਼ ਅਤੇ ਪਨਬਸ ਦਾ ਫਲੀਟ ਪੂਰਾ ਕਰੇ ਤਾਂ ਫ਼ਿਰੋਜ਼ਪੁਰ ਡੀਪੂ ਦੇ ਨਾਲ ਨਾਲ ਪੰਜਾਬ ਦੇ ਸਮੂਹ ਡੀਪੂਆਂ ਵਿਚ ਹੋਰ ਵੀ ਸਟਾਫ ਦੀ ਲੋੜ ਪਵੇਗੀ | ਸਰਕਾਰ ਆਪਣੀ ਗ਼ਲਤੀ ਛੁਪਾਉਣ ਦੇ ਲਈ ਵਰਕਰਾਂ ਦੇ ਵਾਰ-ਵਾਰ ਕੁਹਾੜਾ ਲੈ ਕੇ ਆ ਰਹੀ ਹੈ ਸੱਤਾ ਵਿਚ ਆਉਣ ਤੋਂ ਪਹਿਲਾਂ ਸਰਕਾਰ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਕਿਸੇ ਨੂੰ ਵੀ ਧਰਨਾ ਮੁਜ਼ਾਹਰਾ ਨਹੀਂ ਲਾਉਣ ਦਿਆਂਗੇ ਇਹ ਲੋਕਾਂ ਦੀ ਸਰਕਾਰ ਹੈ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰੇਗੀ ਜੋ ਹੁਣ ਸਭ ਖੋਖਲੇ ਨਜ਼ਰ ਆ ਰਹੇ ਹਨ | ਡਿਪੂ ਪ੍ਰਧਾਨ ਜਤਿੰਦਰ ਸਿੰਘ ਅਤੇ ਸੈਕਟਰੀ ਮੁਖਪਾਲ ਸਿੰਘ ਨੇ ਦੱਸਿਆ ਹੈ ਕਿ ਜਿਨ੍ਹਾਂ ਮੁਲਾਜ਼ਮਾਂ ਦੀਆਂ ਬਦਲੀਆਂ ਰੱਦ ਕੀਤੀਆਂ ਹਨ ਸਾਰੇ ਬਾਰਡਰ ਪੱਟੀ 'ਤੇ ਜ਼ਿਆਦਾਤਰ ਹਨ ਉਹ ਪਹਿਲਾ ਹੀ ਹੜ੍ਹਾਂ ਦੀ ਮਾਰ ਝੱਲ ਰਹੇ ਹਨ | ਇਕ ਪਾਸੇ ਕੁਦਰਤ ਉਨ੍ਹਾਂ ਨੂੰ ਮਾਰ ਮਾਰ ਰਹੀ ਹੈ ਦੂਸਰੇ ਪਾਸੇ ਸਰਕਾਰ ਜਾਣ ਬੁੱਝ ਕੇ ਉਨ੍ਹਾਂ ਨੂੰ ਖੱਜਲ ਖ਼ਰਾਬ ਕਰ ਰਹੀ ਹੈ | ਜੇਕਰ ਬਦਲੀਆਂ ਰੱਦ ਕਰਨ ਵਾਲੀ ਚਿੱਠੀ ਨੂੰ ਰੱਦ ਨਹੀਂ ਕੀਤਾ ਜਾਂਦਾ ਤਾਂ ਯੂਨੀਅਨ ਅੱਜ ਦੋ ਘੰਟੇ ਬੱਸ ਸਟੈਂਡ ਬੰਦ ਕੀਤਾ ਜਾਵੇਗਾ ਇਸ ਤੋਂ ਬਾਅਦ ਵੀ ਤਿੱਖੇ ਸੰਘਰਸ਼ ਕੀਤੇ ਜਾਣਗੇ ਅਤੇ ਜੇਕਰ ਸਰਕਾਰ ਯੂਨੀਅਨ ਦੀਆਂ ਜਿਹੜੀਆਂ ਪਿਛਲੀਆਂ ਲਟਕਦੀਆਂ ਆ ਰਹੀਆਂ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ ਵਰਕਰਾਂ ਦੀਆਂ ਛੁੱਟੀਆਂ ਲਵਾ ਕੇ 29 ਸਤੰਬਰ 2025 ਨੂੰ ਮੋਹਾਲੀ ਤੋਂ ਵਿਧਾਨ ਸਭਾ ਵੱਲ ਕੂਚ ਕੀਤਾ ਜਾਏਗਾ |

ਪਿਛਲੀ ਖ਼ਬਰ ਪਰਾਲੀ ਨਾ ਸਾੜਨ ਸੰਬੰਧੀ ਤਹਿਸੀਲਦਾਰ ਗੁਰੂਹਰਸਹਾਏ ਨੇ ਜਾਗਰੂਕਤਾ ਵੈਨ ਨੂੰ ਦਿੱਤੀ ਹਰੀ ਝੰਡੀ <br/> ਅਗਲੀ ਖ਼ਬਰ ਜ਼ੀਰਾ ਕੋਰਟ ਦੇ ਜੱਜ ਮੈਡਮ ਮਿਸ ਗੁਰਪ੍ਰੀਤ ਕੌਰ ਰੰਧਾਵਾ ਵਲੋਂ ਹੜ੍ਹ ਪੀੜਤ ਪਿੰਡਾਂ ਦਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।