23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸੂਬਾ ਪੱਧਰੀ ਸੱਦੇ 'ਤੇ ਫ਼ਿਰੋਜ਼ਪੁਰ ਦੇ ਵਕੀਲ ਰਹੇ ਹੜਤਾਲ 'ਤੇ <br/>

ਅਜੀਤ ਡੈਸਕ 24-09-2025
ਫ਼ਿਰੋਜ਼ਪੁਰ, 23 ਸਤੰਬਰ (ਰਾਕੇਸ਼ ਚਾਵਲਾ)-ਜਲੰਧਰ ਦੇ ਵਕੀਲ ਨੂੰ ਫਿਰੌਤੀ ਦੀਆਂ ਧਮਕੀਆਂ ਦੇਣ ਦੇ ਮਾਮਲੇ 'ਚ ਸੂਬੇ ਦੇ ਵਕੀਲਾਂ ਵਲੋਂ ਅੱਜ ਹੜਤਾਲ ਦਾ ਸੱਦਾ ਦਿੱਤਾ ਗਿਆ, ਜਿਸ ਨੂੰ ਫ਼ਿਰੋਜ਼ਪੁਰ ਦੇ ਵਕੀਲਾਂ ਵਲੋਂ ਸਮਰਥਨ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਪ੍ਰਧਾਨ ਲਵਜੀਤ ਪਾਲ ਸਿੰਘ ਟੁਰਣਾ, ਸਕੱਤਰ ਨੀਲ ਰਤਨ ਸ਼ਰਮਾ ਨੇ ਦੱਸਿਆ ਕਿ ਵਕੀਲਾਂ ਨੂੰ ਮਾੜੇ ਅਨਸਰਾਂ ਵਲੋਂ ਆਏ ਦਿਨ ਮਿਲ ਰਹੀਆਂ ਧਮਕੀਆਂ ਇਕ ਗੰਭੀਰ ਮੁੱਦਾ ਹੈ ਕਿਉਂਕਿ ਹਰ ਵਕੀਲ ਅਦਾਲਤ 'ਚ ਆਪਣੀ ਪਾਰਟੀ ਦੇ ਹੱਕ ਵਿਖੇ ਪੈਰਵੀ ਕਰਦਾ ਹੈ ਅਤੇ ਵਕੀਲ ਦਾ ਇਸ ਵਿਚ ਕੋਈ ਨਿੱਜੀ ਹਿਤ ਨਹੀਂ ਹੁੰਦਾ ਹੈ | ਇਸ ਦੇ ਬਾਵਜੂਦ ਵਕੀਲਾਂ ਨੂੰ ਗੈਂਗਸਟਰਾਂ ਆਦਿ ਵਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਸਰਕਾਰ ਅਤੇ ਪੁਲਿਸ ਵਿਵਸਥਾ 'ਤੇ ਸਵਾਲ ਖੜੇ ਕਰਦਾ ਹੈ | ਵਕੀਲਾਂ ਨੇ ਮੰਗ ਕੀਤੀ ਕਿ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਹੋਣ ਤੱਕ ਵਕੀਲ ਸੰਘਰਸ਼ ਜਾਰੀ ਰੱਖਣਗੇ |

ਪਿਛਲੀ ਖ਼ਬਰ 140 ਕਿੱਲੋ ਲਾਹਣ ਤੇ 60 ਬੋਤਲਾਂ ਦੇਸੀ ਸ਼ਰਾਬ ਬਰਾਮਦ ਅਗਲੀ ਖ਼ਬਰ 3 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ, ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।