13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਹੜ੍ਹ ਪੀੜਤ ਇਲਾਕਿਆਂ 'ਚ ਰਮਿੰਦਰ ਆਵਲਾ ਨੇ ਲੋਕਾਂ ਨੂੰ ਵੰਡੀ ਰਾਹਤ ਸਮੱਗਰੀ

ਅਜੀਤ ਡੈਸਕ 03-09-2025
ਗੋਲੂ ਕਾ ਮੋੜ, 2 ਸਤੰਬਰ (ਸੁਰਿੰਦਰ ਸਿੰਘ ਪੁਪਨੇਜਾ)-ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵਲੋਂ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ ਸਰਹੱਦੀ ਖੇਤਰ 'ਚ ਦੌਰੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਦੀਆ ਮੁਸ਼ਕਲਾਂ ਸੁਣ ਕੇ ਲੋਕਾਂ ਨੂੰ ਰਾਹਤ ਸਮਗਰੀ ਵੰਡੀ ਜਾ ਰਹੀ ਹੈ | ਜਿਸ ਵਿਚ ਉਨ੍ਹਾਂ ਦੀਆਂ ਟੀਮਾਂ ਵਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਵਿਚ ਪੀੜਤ ਲੋਕਾਂ ਲਈ ਹਰ ਤਰ੍ਹਾਂ ਦੇ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ | ਅੱਜ ਰਮਿੰਦਰ ਸਿੰਘ ਆਵਲਾ ਵਲੋਂ ਪਿੰਡ ਦੁੱਲੇ ਕੇ, ਗੱਟੀ ਅਜੈਬ, ਪੀਰੇ ਕੇ ਆਦਿ ਪਿੰਡਾਂ ਵਿਚ ਰਾਸ਼ਨ ਅਤੇ ਹਰਾ ਚਾਰਾ, ਅਚਾਰ, ਫੀਡ ਆਦਿ ਲੋਕਾਂ ਵਿਚ ਵੰਡਿਆ ਗਿਆ | ਸਮੂਹ ਪਿੰਡ ਵਾਸੀਆਂ ਵਲੋਂ ਰਮਿੰਦਰ ਆਵਲਾ ਦਾ ਧੰਨਵਾਦ ਕੀਤਾ | ਇਸ ਮੌਕੇ ਡਾ. ਬਲਦੇਵ ਰਾਜ, ਜੋਗਿੰਦਰ ਮੋਹਣੇ ਵਾਲਾ, ਤਰਸੇਮ ਕੁਮਾਰ, ਸਤਨਾਮ ਸਰਪੰਚ ਬਲੇਲ ਕੇ ਕਮਾਲ, ਬੂਟਾ ਸਿੰਘ ਦੁੱਲੇ ਕੇ, ਬਲਦੇਵ ਸਿੰਘ ਦੁੱਲੇ ਕੇ, ਸੋਹਣਾ ਸਿੰਘ ਸਾਬਕਾ ਸਰਪੰਚ, ਜੰਗੀਰ ਸਿੰਘ ਗਾਮੂ ਵਾਲਾ, ਵਿਜੇ, ਅਸ਼ੋਕ ਸਿੰਘ ਸਰਪੰਚ ਬਲੇਲ ਕੇ ਹਾਸਲ, ਚੰਨ ਸਿੰਘ ਢਾਣੀ ਵਲੂ ਸਿੰਘ, ਸਵਰਨ ਸਿੰਘ ਆਦਿ ਪਿੰਡਾਂ ਦੇ ਪੰਚ-ਸਰਪੰਚ ਅਤੇ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਸਟੇਟ ਫਾਰਮੇਸੀ ਕੌਂਸਲ ਮੈਂਬਰ ਸੋਢੀ ਨੇ ਹੜ੍ਹ ਪੀੜਤਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੁਵਿਧਾਵਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਸਰਕਾਰ ਕਿਸਾਨਾਂ ਦੀ ਫ਼ਸਲੀ ਬੀਮਾ ਯੋਜਨਾ ਤੁਰੰਤ ਲਾਗੂ ਕਰੇ-ਕੁਲਬੀਰ ਜ਼ੀਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।