12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਲਗਾਤਾਰ ਪੈ ਰਹੇ ਮੀਂਹ ਨੇ ਢਹਿ-ਢੇਰੀ ਕੀਤੇ ਕੱਚੇ ਮਕਾਨ, ਗ਼ਰੀਬਾਂ ਦੇ ਸਿਰਾਂ ਤੋਂ ਖੋਹੀਆਂ ਛੱਤਾਂ

ਅਜੀਤ ਡੈਸਕ 03-09-2025
ਮਮਦੋਟ, 2 ਸਤੰਬਰ (ਰਾਜਿੰਦਰ ਸਿੰਘ ਹਾਂਡਾ)-ਪਿਛਲੇ ਕਈ ਦਿਨਾਂ ਤੋ ਲਗਾਤਾਰ ਪੈ ਰਹੇ ਭਾਰੀ ਮੀਂਹ ਨੇ ਕੱਚੇ ਮਕਾਨ ਢਹਿ ਢੇਰੀ ਕਰਕੇ ਬਹੁਤ ਸਾਰੇ ਗਰੀਬ ਪਰਿਵਾਰਾਂ ਦੇ ਸਿਰਾਂ 'ਤੋਂ ਛੱਤਾਂ ਖੋਹ ਲਈਆਂ ਹਨ | ਬੀਤੇ ਦਿਨੀਂ ਪਏ ਮੋਹਲ਼ੇਧਾਰ ਮੀਂਹ ਨਾਲ ਪਿੰਡ ਕਰੀ ਕਲਾਂ ਵਿਖੇ ਕੱਚੇ ਘਰ ਵਿਚ ਰਹਿੰਦੀ ਬਜ਼ੁਰਗ ਅÏਰਤ ਬਸ਼ੀਰਾ ਪਤਨੀ ਸਵ. ਫਕੀਰ ਦੇ ਘਰ ਦੀ ਦੀਵਾਰ ਡਿਗ ਗਈ ਹੈ ਅਤੇ ਕੱਚੇ ਕਮਰੇ ਨੂੰ ਵੀ ਤਰੇੜਾਂ ਆ ਗਈਆਂ ਹਨ ਤੇ ਛੱਤ ਚੋਣ ਲੱਗ ਪਈ ਹੈ, ਕਮਰਾ ਕਿਸੇ ਸਮੇਂ ਵੀ ਡਿਗ ਪਵੇ ਇਸ ਤੋਂ ਡਰਦੀ ਹੋਈ ਮਾਤਾ ਨੇ ਰਾਸ਼ਨ ਅਤੇ ਮੰਜਾ ਬਿਸਤਰਾ ਕਮਰੇ ਵਿਚੋਂ ਬਾਹਰ ਕੱਢ ਕੇ ਖੁੱਲੇ੍ਹ ਅਸਮਾਨ ਹੇਠ ਡੇਰਾ ਲਾ ਲਿਆ ਹੈ ਤੇ ਖੁੱਲੇ੍ਹ ਅਸਮਾਨ ਹੇਠ ਰਾਤਾਂ ਗੁਜ਼ਾਰਨ ਕਰਕੇ ਮਾਤਾ ਹੁਣ ਬਿਮਾਰ ਹੋ ਗਈ ਹੈ, ਜਿਸ ਦਾ ਪਿੰਡ ਦਾ ਹੀ ਇਕ ਸਮਾਜਸੇਵੀ ਡਾਕਟਰ ਇਲਾਜ ਕਰ ਰਿਹਾ ਹੈ | ਪਿੰਡ ਕਰੀ ਕਲਾਂ ਦਾ ਹਦੈਤ ਪੁੱਤਰ ਰਹਿਮਤ ਜਿਸਦਾ ਪੁੱਤਰ ਘਰ ਦੇ ਹਾਲਾਤ ਸੁਖਾਵੇਂ ਬਣਾਉਣ ਲਈ ਕਮਾਈ ਕਰਨ ਵਾਸਤੇ ਦੁਬਈ ਗਿਆ ਸੀ, ਪਰੰਤੂ ਉੱਥੇ ਹਾਰਟ ਅਟੈਕ ਨਾਲ ਉਸਦੀ ਮੌਤ ਹੋ ਗਈ, ਹੁਣ ਇਸ ਬਜ਼ੁਰਗ ਜੋੜੇ ਦੇ ਕੱਚੇ ਕਮਰੇ ਦੀ ਹਾਲਤ ਖਸਤਾ ਹੋਣ ਕਾਰਨ ਮਕਾਨ ਡਿੱਗਣ ਦੇ ਡਰੋ ਇਹ ਵੀ ਬਾਹਰ ਹੀ ਨੰਗੇ ਅਸਮਾਨ ਹੇਠ ਰਾਤਾਂ ਗੁਜ਼ਾਰਨ ਲਈ ਮਜਬੂਰ ਹੈ | ਪਿੰਡ ਦੇ ਨੰਬਰਦਾਰ ਵਜੀਰ ਸਿੰਘ ਅਤੇ ਡਾ. ਕੁਲਦੀਪ ਸਿੰਘ ਨੇ ਗਰੀਬ ਅਤੇ ਬਜ਼ੁਰਗ ਪਰਿਵਾਰਾਂ ਨੂੰ ਮਕਾਨ ਬਣਾਉਣ ਲਈ ਪੰਜਾਬ ਸਰਕਾਰ ਅਤੇ ਸਮਾਜਸੇਵੀਆਂ ਤੋ ਸਹਾਇਤਾ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਹਬੀਬ ਕੇ ਬੰਨ੍ਹ 'ਚ ਖੋਰਾ : ਸੈਂਕੜੇ ਲੋਕ ਬੰਨ੍ਹ ਬਚਾਉਣ ਲਈ ਜੁਟੇ ਅਗਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ ਲਈ ਕਿਸਾਨ ਆਗੂਆਂ ਵਲੋਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।