12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸੰਯੁਕਤ ਕਿਸਾਨ ਮੋਰਚਾ ਹੜ੍ਹ ਪ੍ਰਭਾਵਿਤ ਕਿਸਾਨਾਂ ਦੇ ਨਾਲ ਖੜ੍ਹਾ ਹੈ-ਰਾਜੇਵਾਲ

ਅਜੀਤ ਡੈਸਕ 03-09-2025
ਮੱਖੂ, 2 ਸਤੰਬਰ (ਕੁਲਵਿੰਦਰ ਸਿੰਘ ਸੰਧੂ)-ਬਲਾਕ ਮੱਖੂ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਹੜ੍ਹ ਪ੍ਰਭਾਵਿਤ ਨਾਲ ਹਮਦਰਦੀ ਜਿਤਾਉਣ ਲਈ ਸੰਯੁਕਤ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਹਰੀਕੇ ਹੈੱਡ ਵਰਕਸ ਪਹੁੰਚੇ ਅਤੇ ਉਨ੍ਹਾਂ ਵਲੋਂ ਪਿੰਡ ਨਿਜ਼ਾਮਦੀਨ ਵਾਲਾ, ਦੀਨੇ ਕੇ, ਗੱਟਾ ਬਾਦਸ਼ਾਹ, ਫ਼ਤਿਹਗੜ੍ਹ ਸਭਰਾ ਆਰਾਜੀ ਸਭਰਾ, ਵਸਤੀ ਗਰੀਬ ਸਿੰਘ ਵਾਲੀ ਦੇ ਪ੍ਰਭਾਵਿਤ ਕਿਸਾਨਾਂ ਨੂੰ ਮਿਲ ਕੇ ਵਿਸ਼ਵਾਸ ਦਿਵਾਇਆ ਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੌਰਾਨ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਅਹਿਮ ਫ਼ੈਸਲੇ ਕੀਤੇ ਹਨ ਕਿ ਅਸੀਂ ਕਿਸਾਨਾਂ ਦੇ ਹਰ ਪ੍ਰਕਾਰ ਦਾ ਮੁਆਵਜ਼ਾ ਦਿਵਾਉਣ ਲਈ ਸਰਕਾਰ 'ਤੇ ਆਪਣਾ ਪ੍ਰੈਸ਼ਰ ਪਾਵਾਂਗੇ ਕਿਉਂਕਿ ਕਿਸਾਨਾਂ ਦੀ ਇਸ ਬਰਬਾਦੀ ਦੇ ਪਿੱਛੇ ਕੇਂਦਰ ਅਤੇ ਪੰਜਾਬ ਸਰਕਾਰ ਸ਼ਾਮਿਲ ਹੈ ਜੇਕਰ ਉਨ੍ਹਾਂ ਵਲੋਂ ਯੋਗ ਪ੍ਰਬੰਧ ਕੀਤੇ ਗਏ ਹੁੰਦੇ ਤਾਂ ਕਿਸਾਨ ਅੱਜ ਬਰਬਾਦ ਨਾ ਹੁੰਦਾ | ਉਨ੍ਹਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਵਿਸ਼ੇਸ਼ ਰਾਹਤ ਕੈਂਪ ਸਥਾਪਿਤ ਕੀਤਾ ਜਾਏਗਾ ਜਿਸ ਦੌਰਾਨ ਸਹੀ ਕਿਸਾਨਾਂ ਤੱਕ ਰਾਹਤ ਪਹੁੰਚ ਜਾਵੇਗੀ ਅਤੇ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਕਿਸਾਨਾਂ ਦੀਆਂ ਬਰਬਾਦ ਹੋਈਆਂ ਜ਼ਮੀਨਾਂ ਨੂੰ ਪੱਧਰ ਕਰਨ, ਕਣਕ ਦਾ ਬੀਜ, ਖਾਦ, ਡੀਜ਼ਲ ਆਦਿ ਮੁਹੱਈਆ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਪ੍ਰਭਾਵਿਤ ਕਿਸਾਨਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਸੰਯੁਕਤ ਕਿਸਾਨ ਮੋਰਚਾ ਪ੍ਰਭਾਵਿਤ ਕਿਸਾਨਾਂ ਦੇ ਨਾਲ ਖੜ੍ਹਾ ਹੈ | ਇਸ ਮੌਕੇ ਬਲਵੀਰ ਸਿੰਘ ਰਾਜੇਵਾਲ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਪਰਗਟ ਸਿੰਘ ਤਲਵੰਡੀ ਸੂਬਾ ਸਕੱਤਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਲਖਵਿੰਦਰ ਸਿੰਘ ਪੀਰ ਮੁਹੰਮਦ ਪ੍ਰਧਾਨ ਯੂਥ ਵਿੰਗ ਪੰਜਾਬ, ਭਗਵਾਨ ਸਿੰਘ ਗੱਟਾ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਗੁਰਵਿੰਦਰ ਸਿੰਘ ਮਾਨ ਨਗਰ ਬਾਬਾ ਫ਼ਤਿਹ ਸਿੰਘ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਡਾ. ਗੁਰਦੇਵ ਸਿੰਘ ਤਲਵੰਡੀ ਮੁੱਖ ਖ਼ਜ਼ਾਨਚੀ, ਜਥੇਦਾਰ ਅੰਗਰੇਜ਼ ਸਿੰਘ ਪੀਰ ਮੁਹੰਮਦ, ਬਲਵਿੰਦਰ ਸਿੰਘ ਬਰਾੜ ਜ਼ਿਲ੍ਹਾ ਜਨਰਲ ਸਕੱਤਰ ਫ਼ਿਰੋਜ਼ਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਆਗੂ ਅਤੇ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਰੁਕਨੇ ਵਾਲਾ ਪਿੰਡ ਤੋਂ ਟੁੱਟ ਰਹੇ ਬੰਨ੍ਹ ਨੂੰ ਰੋਕਣ ਲਈ ਮਦਦ ਕਰੇ ਸਰਕਾਰ-ਕਿਸਾਨ ਆਗੂ ਅਗਲੀ ਖ਼ਬਰ ਗੁਰੂ ਕਾਲੋਨੀ ਵਾਸੀਆਂ ਦਾ ਜਿਊਣਾ ਹੋਇਆ ਮੁਹਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।