12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਵਿਧਾਇਕ ਰਜਨੀਸ਼ ਦਹੀਯਾ ਵਲੋਂ ਭੇਜੀ ਗਈ ਮਮਦੋਟ ਖੇਤਰ 'ਚ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ

ਅਜੀਤ ਡੈਸਕ 03-09-2025
ਮਮਦੋਟ, 2 ਸਤੰਬਰ (ਰਾਜਿੰਦਰ ਸਿੰਘ ਹਾਂਡਾ)-ਸਤਲੁਜ ਦਰਿਆ ਦਾ ਬੰਨ੍ਹ ਟੁੱਟਣ ਕਾਰਨ ਮਮਦੋਟ ਇਲਾਕੇ ਵਿਚ ਆਏ ਹੜ੍ਹਾਂ ਕਾਰਨ ਜਿਨ੍ਹਾਂ ਕਿਸਾਨਾਂ ਦਾ ਝੋਨਾ ਅਤੇ ਪਸ਼ੂਆਂ ਦਾ ਚਾਰਾ ਡੁੱਬ ਗਿਆ ਹੈ ਤੇ ਤੂੜੀਆਂ ਰੁੜ੍ਹ ਗਈਆਂ ਹਨ, ਜਿਸ ਕਾਰਨ ਭਾਰੀ ਮੁਸ਼ਕਲਾਂ ਵਿਚ ਘਿਰੇ ਕਿਸਾਨਾਂ ਨੂੰ ਰਾਹਤ ਸਮਗਰੀ ਜਿਸ ਵਿਚ 150 ਗੱਟੇ ਫੀਡ ਅਤੇ 100 ਗੱਠ ਅਚਾਰ ਸ਼ਾਮਿਲ ਸੀ | ਵਿਧਾਇਕ ਰਜਨੀਸ਼ ਕੁਮਾਰ ਦਹੀਯਾ ਵਲੋਂ ਮਮਦੋਟ ਤੋਂ ਰਵਾਨਾ ਕਰਕੇ ਚੇਅਰਮੈਨ ਬਲਰਾਜ ਸਿੰਘ ਸੰਧੂ ਅਤੇ ਜ਼ਿਲ੍ਹਾ ਮੀਡੀਆ ਇੰਚਾਰਜ ਨਿਰਵੈਰ ਸਿੰਘ ਸਿੰਧੀ ਨਗਰ ਪੰਚਾਇਤ ਮਮਦੋਟ ਦੇ ਪ੍ਰਧਾਨ ਉਪਿੰਦਰ ਸਿੰਘ ਸਿੰਧੀ ਸਮੇਤ ਆਪਣੇ ਹੋਰ ਸਾਥੀਆਂ ਮੇਹਰ ਸਿੰਘ ਦੋਨਾਂ ਰਹਿਮਤ ਵਾਲਾ, ਹੀਰਾ ਸਿੰਘ ਸੇਠਾਂ ਵਾਲਾ ਤੇ ਪਟਵਾਰੀ ਕੁਲਦੀਪ ਸਿੰਘ ਨੂੰ ਹਰੇਕ ਹੜ੍ਹ ਪੀੜਤ ਤੱਕ ਇਹ ਰਾਹਤ ਸਮਗਰੀ ਪਹੁੰਚਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ | ਜਿਸ ਤੋਂ ਬਾਅਦ ਆਪ ਆਗੂਆਂ ਨੇ ਪਿੰਡ ਦੋਨਾ ਰਹਿਮਤ ਵਾਲਾ ਅਤੇ ਬਸਤੀ ਸੇਠਾਂ ਵਾਲਾ ਵਿਖੇ ਹੜ੍ਹ ਪੀੜਤਾਂ ਨੂੰ ਰਾਹਤ ਸਮਗਰੀ ਤਕਸੀਮ ਕੀਤੀ | ਇਸ ਮੌਕੇ ਸੁਖਚੈਨ ਸਿੰਘ ਮਾਰਕੀਟ ਕਮੇਟੀ, ਅਮਰ ਸਿੰਘ ਮਾਰਕੀਟ ਕਮੇਟੀ, ਬਲਵਿੰਦਰ ਸਿੰਘ, ਸਰਪੰਚ ਗੁਰਨਾਮ ਸਿੰਘ ਹਜਾਰਾ, ਸੰਦੀਪ ਕੁਮਾਰ ਸੋਨੀ ਵਾਰਡ ਨੰਬਰ ਪੰਜ, ਕੇਵਲ ਕਿ੍ਸ਼ਨ, ਹਰਜਿੰਦਰ ਸਿੰਘ ਸਿੰਧੀ, ਸੁਭਾਸ਼ ਬੱਤਾ, ਮੇਹਰ ਸਿੰਘ ਸਰਪੰਚ, ਨਿਰਵੈਰ ਸਿੰਘ ਖਾਰਾ, ਸਾਜਨ, ਸੁਖਦੇਵ ਸਿੰਘ ਸਰਪੰਚ, ਬਲਵੀਰ ਸਿੰਘ, ਰਾਜ ਕੁਮਾਰ ਅਟਵਾਲ ਸਮੇਤ ਹੋਰ ਵੀ ਆਪ ਆਗੂ ਤੇ ਇਲਾਕਾ ਨਿਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਕੇਂਦਰ ਸਰਕਾਰ ਹੜ੍ਹ ਪੀੜਤ ਕਿਸਾਨਾਂ ਦੀ ਬਾਂਹ ਫੜੇ-ਗੁਰਮੀਤ ਸਿੰਘ ਬਰਾੜ ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਜ਼ਿੰਦਗੀ ਦੁਬਾਰਾ ਲੀਹ 'ਤੇ ਲਿਆਉਣ ਲਈ ਹਰ ਮਦਦ ਕਰੇਗੀ ਭਾਕਿਯੂ ਲੱਖੋਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।