12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸਤਲੁਜ ਦਰਿਆ 'ਚ ਪਾਣੀ ਦੇ ਵਧਦੇ ਪੱਧਰ ਕਾਰਨ ਫ਼ਿਰੋਜ਼ਪੁਰ ਡਵੀਜ਼ਨ ਦੀਆਂ 8 ਰੇਲਗੱਡੀਆਂ ਰੱਦ

ਅਜੀਤ ਡੈਸਕ 03-09-2025
ਫ਼ਿਰੋਜ਼ਪੁਰ, 2 ਸਤੰਬਰ (ਕੁਲਬੀਰ ਸਿੰਘ ਸੋਢੀ)-ਫ਼ਿਰੋਜ਼ਪੁਰ ਡਵੀਜ਼ਨ ਦੇ ਪੁਲ ਨੰਬਰ 84, ਜੋ ਗਿੱਦੜਪਿੰਡੀ-ਮੱਖੂ ਵਿਚਕਾਰ ਸਤਲੁਜ ਦਰਿਆ 'ਤੇ ਬਣਿਆ ਹੋਇਆ ਹੈ | ਦਰਿਆ ਵਿਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੇੜੇ ਪਹੁੰਚਣ ਕਰਕੇ ਫ਼ਿਰੋਜ਼ਪੁਰ ਡਵੀਜ਼ਨ ਵਲੋਂ 8 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ | ਮਿਲੀ ਜਾਣਕਾਰੀ ਅਨੁਸਾਰ ਰੇਲਗੱਡੀ ਨੰਬਰ 74934 ਜੇ.ਸੀ.ਓ ਮੱਖੂ ਤੋਂ ਜਲੰਧਰ ਸ਼ਹਿਰ, ਰੇਲ ਗੱਡੀ ਨੰਬਰ 74931 ਜੇ.ਸੀ.ਓ, 74933 ਜੇ.ਸੀ.ਓ, 74935 ਜੇ.ਸੀ.ਓ, ਰੇਲਗੱਡੀ ਨੰਬਰ 54643 ਜੇ.ਸੀ.ਓ ਨੂੰ ਰੱਦ ਕਰਦੇ ਹੋਏ ਲੋਹੀਆਂ ਖਾਸ ਜੰਕਸ਼ਨ ਤੋਂ ਵਾਪਸ ਮੋੜਿਆ ਗਿਆ ਹੈ | ਇਸ ਤਰ੍ਹਾਂ ਰੇਲਗੱਡੀ ਨੰਬਰ 54644 ਜੇ.ਸੀ.ਓ, ਰੇਲਗੱਡੀ ਨੰਬਰ 74936 ਜੇ.ਸੀ.ਓ, ਰੇਲਗੱਡੀ ਨੰਬਰ 74938 ਜੇ.ਸੀ.ਓ ਨੂੰ ਫ਼ਿਰੋਜ਼ਪੁਰ ਛਾਉਣੀ ਤੋਂ ਲੋਹੀਆਂ ਖਾਸ ਜੰਕਸ਼ਨ ਵਿਚਕਾਰ ਰੱਦ ਕਰਦੇ ਹੋਏ ਮੱਖੂ ਤੋਂ ਵਾਪਸ ਫ਼ਿਰੋਜ਼ਪੁਰ ਛਾਉਣੀ ਲਈ ਮੋੜਿਆ ਗਿਆ ਹੈ |
ਪਿਛਲੀ ਖ਼ਬਰ 5 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਕਾਬੂ ਅਗਲੀ ਖ਼ਬਰ ਬਿਨਾਂ ਰੇਲ ਟਿਕਟ ਸਫ਼ਰ ਕਰਨ ਵਾਲਿਆਂ 'ਤੇ ਵਿਭਾਗ ਨੇ ਕੱਸਿਆ ਸ਼ਿਕੰਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।