12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਹੜ੍ਹ ਪੀੜਤਾਂ ਦੀ ਮਦਦ ਲਈ ਰਮਿੰਦਰ ਸਿੰਘ ਆਵਲਾ ਵਲੋਂ ਰਾਹਤ ਕਾਰਜ ਲਗਾਤਾਰ ਜਾਰੀ

ਅਜੀਤ ਡੈਸਕ 03-09-2025
ਗੁਰੂਹਰਸਹਾਏ, 2 ਸਤੰਬਰ (ਹਰਚਰਨ ਸਿੰਘ ਸੰਧੂ)-ਜਲਾਲਾਬਾਦ ਤੋਂ ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਆਂਵਲਾ ਵਲੋਂ ਆਪਣੇ ਸਾਰੇ ਰਾਜਨੀਤਿਕ ਪੋ੍ਰਗਰਾਮ ਰੱਦ ਕਰਕੇ 24 ਘੰਟੇ ਹੜ੍ਹ ਪ੍ਰਭਾਵਿਤ ਲੋਕਾਂ ਵਿਚ ਰਹਿਣ ਦਾ ਐਲਾਨ ਕੀਤਾ ਹੈ | ਉਨ੍ਹਾਂ ਵਲੋਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸੈਂਕੜੇ ਕੁਇੰਟਲ ਪਸ਼ੂਆਂ ਲਈ ਮੱਕੀ ਦੇ ਆਚਾਰ ਗੱਠਾਂ, ਪਸ਼ੂਆਂ ਲਈ ਫੀਡ, ਸੁੱਕਾ ਰਾਸ਼ਨ ਲੋਕਾਂ ਨੂੰ ਵੰਡਿਆ ਜਾ ਚੁੱਕਿਆ ਹੈ | ਅੱਜ ਉਨ੍ਹਾਂ ਵਲੋਂ ਗੁਰੂਹਰਸਹਾਏ ਵਿਧਾਨ ਸਭਾ ਹਲਕਾ ਅਧੀਨ ਪੈਂਦੇ ਪਿੰਡਾਂ ਦਾ ਦੌਰਾ ਕੀਤਾ | ਉਨ੍ਹਾਂ ਵਲੋਂ ਢਾਣੀ ਬਾਬਾ ਵੱਲੂ ਸਿੰਘ ਦੇ ਪੱਤਣ ਲੋਕਾਂ ਦਾ ਹਾਲ ਚਾਲ ਪੁੱਛਿਆ ਗਿਆ ਅਤੇ ਸੰਪਰਕ ਟੁੱਟੇ ਹੋਏ ਪਿੰਡਾਂ ਲਈ ਹੜ੍ਹ ਪੀੜਤ ਲੋਕਾਂ ਨੂੰ ਪਸ਼ੂਆਂ ਲਈ ਫੀਡ ਮੁਹੱਈਆ ਕਰਵਾਈ ਗਈ | ਵੱਖ-ਵੱਖ ਪਿੰਡ ਜਿਵੇਂ ਢਾਣੀ ਵੱਲੂ ਸਿੰਘ, ਨੌਂ ਬਹਿਰਾਮ ਸ਼ੇਰ, ਢਾਣੀ ਗੁਰਮੁਖ ਸਿੰਘ, ਨੱਥੂ ਵਾਲੇ ਪਿੰਡ ਦੇ ਲੋਕਾਂ ਮੰਗ ਅਨੁਸਾਰ ਦਰਿਆ 'ਤੇ ਪੁਲ ਬਣਾਉਣ ਦਾ ਵਾਅਦਾ ਕੀਤਾ | ਆਵਲਾ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਲੋਕਾਂ ਤੱਕ ਪਹੁੰਚ ਕਰਕੇ ਹਰ ਲੋੜੀਂਦੀ ਵਸਤੂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੇਗੀ | ਕਿਸੇ ਵੀ ਜ਼ਰੂਰਤ ਲਈ ਉਨ੍ਹਾਂ ਦੀ ਟੀਮ ਦੇ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ | ਇਸ ਮੌਕੇ ਉਨ੍ਹਾਂ ਨਾਲ ਬਲਦੇਵ ਰਾਜ, ਜੋਗਿੰਦਰ ਸਿੰਘ ਮੋਹਨੇ ਵਾਲਾ, ਸੁਖਪ੍ਰੀਤ ਗੱਟੀ ਅਜੈਬ, ਸਵਰਨ ਸਿੰਘ, ਤਰਸੇਮ ਨੰਬਰਦਾਰ ਬਾੜੀਆ, ਸਤਨਾਮ ਸਿੰਘ, ਅਸ਼ੋਕ, ਵਿਜੇ ਗਾਮੂ ਵਾਲਾ, ਸੋਨਾ ਸਿੰਘ ਢਾਣੀ ਵੱਲੂ ਸਿੰਘ, ਜੰਗੀਰ ਮੈਂਬਰ, ਮਲਕੀਤ ਸਿੰਘ ਸਰਪੰਚ ਦੂਲੇ ਕੇ, ਬੂਟਾ ਸਿੰਘ ਦੂਲੇ ਕੇ, ਬਲਦੇਵ ਮੈਂਬਰ, ਸੁਖਚੈਨ ਸਿੰਘ ਗੱਟੀ ਅਜੈਬ, ਹਰਜਿੰਦਰ ਸਿੰਘ ਗੱਟੀ ਅਜੈਬ ਸਿੰਘ, ਅੰਮਿ੍ਤਪਾਲ ਸਿੰਘ, ਅਮਰ, ਨਿਸ਼ੂ ਦਹੂਜਾ, ਰਮਨ ਹਾਂਡਾ, ਗੁਰਚਰਨ ਗੱਟੀ ਮੱਤੜ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗਵਰਨਰ ਅਤੇ ਮੁੱਖ ਮੰਤਰੀ ਹੜ੍ਹ ਪੀੜਤਾਂ ਨੂੰ ਬਿਨਾਂ ਕੋਈ ਰਾਹਤ ਰਾਸ਼ੀ ਜਾਰੀ ਦਿੱਤੇ ਪਿਕਨਿਕ ਮਨਾ ਕੇ ਪਰਤੇ- ਜ਼ੀਰਾ ਅਗਲੀ ਖ਼ਬਰ ਸ਼ੱਕੀ ਵਿਅਕਤੀ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।