13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸੇਂਟ ਰਾਉ ਦਾਸ ਗੁਰੂਕੁਲ ਵਿਚ ਸ਼ੁਰੂ ਹੋਇਆ ਸਮਰ ਕੈਂਪ

ਅਜੀਤ ਡੈਸਕ 01-06-2025
ਗੋਲੂ ਕਾ ਮੋੜ, 31 ਮਈ (ਸੁਰਿੰਦਰ ਸਿੰਘ ਪੁਪਨੇਜਾ)-ਸੇਂਟ ਰਾਉ ਦਾਸ ਗੁਰੂਕੁਲ ਗੋਲੂ ਕਾ ਮੋੜ ਵਿਖੇ ਮੈਨੇਜਮੈਂਟ ਕਮੇਟੀ, ਪਿ੍ੰਸੀਪਲ ਪ੍ਰਸੰਨਤਾ ਰਾਣੀ ਅਤੇ ਸਮੂਹ ਸਟਾਫ਼ ਦੀ ਅਗਵਾਈ ਹੇਠ ਸਮਰ ਕੈਂਪ ਦੀ ਸ਼ੁਰੂਆਤ ਕੀਤੀ ਗਈ ਅਤੇ ਇਹ ਸਮਰ ਕੈਪ 30 ਮਈ ਤੋਂ 4 ਜੂਨ ਤੱਕ ਚੱਲੇਗਾ | ਇਸ ਕੈਂਪ ਵਿਚ ਬੱਚਿਆ ਦੀ ਰੁਚੀ ਅਨੁਸਾਰ ਅਲੱਗ ਅਲੱਗ ਗਤੀਵਿਧੀਆਂ ਜਿਵੇਂ ਕਿ ਪੇਂਟਿੰਗ, ਡਰਾਇੰਗ, ਕਢਾਈ, ਡਾਂਸ, ਗਤਕਾ, ਮਹਿੰਦੀ ਲਗਾਉਣਾ ਆਦਿ ਕਰਵਾਈਆਂ ਜਾਣਗੀਆਂ | ਇਸ ਤੋਂ ਇਲਾਵਾ ਬੱਚਿਆਂ ਨੂੰ ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਕਿ੍ਕਟ, ਬੈਡਮਿੰਟਨ, ਖੋ-ਖੋ ਆਦਿ ਕਈ ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਜਾਣਗੀਆਂ | ਇਸ ਸਮਰ ਕੈਪ ਦਾ ਬੱਚਿਆਂ ਵਿਚ ਭਾਰੀ ਉਤਸ਼ਾਹ ਹੈ ਅਤੇ 2 ਦਿਨ ਚੱਲੇ ਕੈਂਪ ਵਿਚ ਬੱਚਿਆਂ ਨੇ ਖ਼ੂਬ ਅਨੰਦ ਮਾਣਿਆ | ਸਕੂਲ ਵਿਚ ਰੌਣਕ ਅਤੇ ਖ਼ੁਸ਼ੀ ਦਾ ਮਾਹੌਲ ਬਣਿਆ | ਇਸ ਮੌਕੇ ਬੱਚਿਆਂ ਵਲੋਂ ਪਿ੍ੰਸੀਪਲ ਪ੍ਰਸੰਨਤਾ ਰਾਣੀ ਦਾ ਸਮਰ ਕੈਂਪ ਦਾ ਆਯੋਜਨ ਕਰਨ 'ਤੇ ਧੰਨਵਾਦ ਕੀਤਾ |
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਫ਼ਿਰੋਜ਼ਪੁਰ ਪੁਲਿਸ ਵਲੋਂ 3 ਨਸ਼ਾ ਤਸਕਰ ਕਾਬੂ ਅਗਲੀ ਖ਼ਬਰ ਕੇਂਦਰੀ ਜੇਲ੍ਹ ਵਿਚੋਂ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਹੈ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।