12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

10 ਦਿਨਾਂ 'ਚ ਕਿਸਾਨਾਂ, ਮਜ਼ਦੂਰਾਂ ਦੇ ਲੰਬਿਤ ਮਸਲੇ ਹੱਲ ਨਾ ਕੀਤੇ ਤਾਂ ਥਾਣੇ ਮੂਹਰੇ ਦੇਵਾਂਗੇ ਧਰਨਾ-ਕਿਸਾਨ ਆਗੂ

ਅਜੀਤ ਡੈਸਕ 01-06-2025
ਗੁਰੂਹਰਸਹਾਏ, 31 ਮਈ (ਹਰਚਰਨ ਸਿੰਘ ਸੰਧੂ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਆਗੂ ਧਰਮ ਸਿੰਘ ਸਿੱਧੂ ਅਤੇ ਜ਼ੋਨ ਪ੍ਰਧਾਨ ਗੁਰਬਖ਼ਸ਼ ਸਿੰਘ ਦੀ ਅਗਵਾਈ 'ਚ ਇਕ ਵਫ਼ਦ ਗੁਰੂਹਰਸਹਾਏ ਥਾਣਾ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ ਬਰਾੜ ਨੂੰ ਮਿਲਿਆ | ਕਾਫ਼ੀ ਸਮੇਂ ਤੋਂ ਕਿਸਾਨਾਂ, ਮਜ਼ਦੂਰਾਂ ਦੇ ਮਸਲੇ ਥਾਣਾ ਗੁਰੂਹਰਸਹਾਏ ਵਿਖੇ ਲਮਕ ਅਵਸਥਾ 'ਚ ਪਏ ਹਨ, ਪਰ ਪਿਛਲੇ 6 ਮਹੀਨੇ ਤੋਂ ਵਾਰ-ਵਾਰ ਥਾਣਾ ਮੁਖੀ ਬਦਲੇ ਜਾਣ ਕਰਕੇ ਮਸਲੇ ਲਮਕ ਗਏ ਹਨ | ਅੱਜ ਜਥੇਬੰਦੀ ਦੇ ਵਫ਼ਦ ਨੇ ਸਾਰੇ ਮਸਲਿਆਂ ਦੀ ਸੂਚੀ ਦੇ ਕੇ ਥਾਣਾ ਮੁਖੀ ਨੂੰ ਦੱਸਿਆ ਕਿ ਇਨ੍ਹਾਂ ਮੰਗਾਂ ਲਈ 18 ਮਾਰਚ 2025 ਨੂੰ ਮੰਗ ਪੱਤਰ ਦੇ ਕੇ ਤਤਕਾਲੀ ਥਾਣਾ ਮੁਖੀਆਂ ਨੂੰ ਮਿਲਦੇ ਵੀ ਰਹੇ ਹਾਂ, ਪਰ ਕੋਈ ਕਾਰਵਾਈ ਨਹੀਂ ਹੋਈ, ਜੇਕਰ 10 ਦਿਨਾਂ ਵਿਚ ਇਨ੍ਹਾਂ ਮੰਗਾਂ ਬਾਰੇ ਕੋਈ ਫ਼ੈਸਲਾ ਨਾ ਕੀਤਾ ਤਾਂ ਜਥੇਬੰਦੀ ਦੀ ਕੋਰ ਕਮੇਟੀ ਦੀ ਮੀਟਿੰਗ ਕਰਕੇ ਥਾਣੇ ਅੱਗੇ ਧਰਨਾ ਦਿੱਤਾ ਜਾਵੇਗਾ, ਜਿਸ ਦੀ ਨਿਰੋਲ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਮੇਜਰ ਸਿੰਘ, ਮੰਗਲ ਸਿੰਘ, ਫੁੰਮਣ ਸਿੰਘ, ਦਰਸ਼ਨ ਸਿੰਘ, ਪ੍ਰੀਤਮ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਰੋੜਾ ਸਮਾਜ ਦੇ ਬਾਨੀ ਅਰੂਟ ਜੀ ਮਹਾਰਾਜ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਫ਼ਿਰੋਜ਼ਪੁਰ ਪੁਲਿਸ ਨੇ ਜ਼ਿਲ੍ਹੇ ਭਰ 'ਚ 556 ਦੋਸ਼ੀਆਂ ਖ਼ਿਲਾਫ਼ ਦਰਜ ਕੀਤੇ 427 ਮੁਕੱਦਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।