17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਵਾਰਡਾਂ ਵਿਚ ਕੀਤੇ ਜਾ ਰਹੇ ਬਦਲਾਅ ਦੇ ਵਿਰੋਧ ਵਿਚ 21 ਇਤਰਾਜ਼ ਨਗਰ ਕੌਂਸਲ 'ਚ ਹੋਏ ਪੇਸ਼ <br/>

ਨਗਰ ਕੌਂਸਲ ਦਫ਼ਤਰ ਵਿਖੇ ਗੱਲਬਾਤ ਕਰਦੇ ਹੋਏ ਆਗੂ ਅਤੇ ਨਗਰ ਕੌਂਸਲ ਦੇ ਅਧਿਕਾਰੀ ਰਵੀ ਕੁਮਾਰ ਬਾਂਸਲ ਨੂੰ ਲਿਖਤੀ ਇਤਰਾਜ਼ ਦਿੰਦੇ ਹੋਏ ਸਾਬਕਾ ਕੌਂਸਲਰ ਹਰਵਿੰਦਰ ਸਿੰਘ ਗੋਲਡੀ ਤੂਰ ਅਤੇ ਭਾਜਪਾ ਆਗੂ ਗੱਗੂ ਤੂਰ | ਤਸਵੀਰ : ਰਣਧੀਰ ਸਿੰਘ ਫੱਗੂਵਾਲਾ <br/> 31-12-2025
ਭਵਾਨੀਗੜ੍ਹ, 30 ਦਸੰਬਰ (ਰਣਧੀਰ ਸਿੰਘ ਫੱਗੂਵਾਲਾ)-ਪੰਜਾਬ ਸਰਕਾਰ ਵਲੋਂ ਭਵਾਨੀਗੜ੍ਹ ਦੇ ਵਾਰਡਾਂ ਦੀ ਤਜਵੀਜਨ ਹਲਕਾਬੰਦੀ ਦੌਰਾਨ ਵਾਰਡਾਂ ਵਿਚ ਕੀਤੇ ਜਾ ਰਹੇ ਬਦਲਾਅ ਸਬੰਧੀ ਨਗਰ ਕੌਂਸਲ ਦੀ ਚੋਣ ਲੜਨ ਦੇ ਇੱਛੁਕ ਵੱਡੀ ਗਿਣਤੀ ਵਿਚ ਵਿਅਕਤੀਆਂ ਨੇ ਇਤਰਾਜ਼ ਕਰਨ ਦੀ ਅੱਜ ਆਖ਼ਰੀ ਤਰੀਕ ਹੋਣ ਕਾਰਨ ਆਪਣੇ ਲਿਖਤੀ ਇਤਰਾਜ਼ ਨਗਰ ਕੌਂਸਲ ਦਫ਼ਤਰ ਵਿਖੇ ਦਾਖ਼ਲ ਕਰਾਏ | ਇਸ ਸਬੰਧੀ ਲੰਘੇ ਦਿਨਾਂ ਵਿਚ ਵੀ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਵਾਰਡਾਂ ਦੇ ਬਦਲਾਅ 'ਤੇ ਇਤਰਾਜ਼ ਜ਼ਾਹਿਰ ਕੀਤਾ ਸੀ, ਇੱਥੋਂ ਤੱਕ ਕੇ ਇਸ ਸਬੰਧੀ ਅਦਾਲਤ ਦਾ ਸਹਾਰਾ ਲੈਣ ਦੀ ਵੀ ਗੱਲ ਕੀਤੀ ਸੀ ਪਰ ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਅਤੇ ਸਾਬਕਾ ਕੌਂਸਲਰ ਹਰਵਿੰਦਰ ਸਿੰਘ ਗੋਲਡੀ ਤੂਰ ਨੇ ਕੀਤੇ ਇਤਰਾਜ਼ ਦੀ ਲਿਖਤੀ ਕਾਪੀ ਦਿਖਾਉਂਦਿਆਂ ਇੱਕ ਵਾਰਡ ਨੂੰ 4-4 ਭਾਗਾਂ ਵਿਚ ਵੰਡ ਦੇਣ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨ ਸਬੰਧੀ ਲਿਖਤੀ ਪੱਤਰ ਪੇਸ਼ ਕਰਦਿਆਂ ਇਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ | ਜਾਣਕਾਰੀ ਅਨੁਸਾਰ ਕਾਂਗਰਸ ਦੇ ਹਰਦੀਪ ਸਿੰਘ ਤੂਰ, ਮੌਜੂਦਾ ਕੌਂਸਲਰ ਹਰਵਿੰਦਰ ਕੌਰ, ਬਲਵਿੰਦਰ ਸਿੰਘ ਘਾਬਦੀਆ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਬੀਟਾ ਅਤੇ ਭਾਜਪਾ ਦੇ ਆਗੂ ਗੱਗੂ ਤੂਰ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਵਤਾਰ ਸਿੰਘ ਤਾਰੀ ਨਾਲ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਅਤੇ ਆਪ ਆਗੂ ਗੁਰਮੀਤ ਸਿੰਘ ਨੇ ਨਗਰ ਕੌਂਸਲ ਦਫ਼ਤਰ ਵਿਖੇ ਆਪਣੀ ਲਿਖਤੀ ਇਤਰਾਜ਼ ਭੇਜੇ ਹਨ | ਇਨ੍ਹਾਂ ਆਗੂਆਂ ਨੇ ਆਪਣੀ ਸਰਕਾਰ ਵਲੋਂ ਕੀਤੇ ਇਸ ਫ਼ੈਸਲੇ ਨੂੰ ਗ਼ਲਤ ਦੱਸਦਿਆਂ ਆਪਣੇ ਲਿਖਤੀ ਇਤਰਾਜ਼ ਨਗਰ ਕੌਂਸਲ ਦੇ ਅਧਿਕਾਰੀ ਰਵੀ ਕੁਮਾਰ ਬਾਂਸਲ ਨੂੰ ਭੇਜੇ | ਇਸ ਸਬੰਧੀ ਨਗਰ ਕੌਂਸਲ ਦੇ ਅਧਿਕਾਰੀ ਰਵੀ ਕੁਮਾਰ ਬਾਂਸਲ ਨਾਲ ਗੱਲ ਕਰਨ ਲਈ ਸੰਪਰਕ ਕਰਨ 'ਤੇ ਉਨ੍ਹਾਂ ਮੋਬਾਈਲ ਨਹੀਂ ਚੁੱਕਿਆ, ਜਿਸ ਕਾਰਨ ਗੱਲ ਨਹੀਂ ਹੋ ਸਕੀ | ਕਿੰਨੇ ਇਤਰਾਜ਼ ਉਨ੍ਹਾਂ ਕੋਲ ਪਹੁੰਚੇ ਇਸ ਦੀ ਵੀ ਪੁਸ਼ਟੀ ਨਹੀਂ ਹੋ ਸਕੀ | ਪਰ ਸੂਤਰਾਂ ਅਨੁਸਾਰ ਭਵਾਨੀਗੜ੍ਹ ਦੇ 15 ਵਾਰਡਾਂ ਵਿਚੋਂ 21 ਲਿਖਤੀ ਇਤਰਾਜ਼ ਅੱਜ ਨਗਰ ਕੌਂਸਲ ਵਿਚ ਦਾਖਿਲ ਹੋਏ |

ਪਿਛਲੀ ਖ਼ਬਰ ਸੰਘਣੀ ਧੁੰਦ ਕਾਰਨ ਦਿੱਲੀ-ਕੱਟੜਾ ਹਾਈਵੇ ਦੇ ਪੁਲ ਹੇਠਾਂ ਕਈ ਵਾਹਨ ਫਿਰ ਤੋਂ ਹੋਏ ਹਾਦਸਾਗ੍ਰਸਤ <br/> ਅਗਲੀ ਖ਼ਬਰ ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਵਲੋਂ ਪੰਜਾਬ ਅੰਦਰ ਕਮੇਟੀਆਂ ਦਾ ਵਿਸਥਾਰ ਕੀਤਾ ਜਾਵੇਗਾ-ਵਿੱਕੀ ਪਰੋਚਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।