17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਬੰਗਲਾਦੇਸ਼ ਵਿਚ ਹਿੰਦੂ ਦੀ ਹੱਤਿਆ ਮਾਮਲੇ 'ਚ ਇਨਸਾਫ਼ ਲਈ ਦਿੱਤਾ ਮੰਗ-ਪੱਤਰ <br/>

ਅਜੀਤ ਡੈਸਕ 31-12-2025
ਲੌਂਗੋਵਾਲ, 30 ਦਸੰਬਰ (ਵਿਨੋਦ, ਖੰਨਾ)-ਹਿੰਦੂ ਵੈੱਲਫੇਅਰ ਬੋਰਡ ਨਾਲ ਸਬੰਧਿਤ ਲੌਂਗੋਵਾਲ ਸਥਿਤ ਪੰਜਾਬੀ ਹਿੰਦੂ ਗਰੁੱਪ ਦੇ ਕਾਰਕੂਨਾਂ ਦੇ ਵਫ਼ਦ ਨੇ ਬੰਗਲਾਦੇਸ਼ ਵਿਚ ਇੱਕ ਹਿੰਦੂ ਦੇ ਵਹਿਸ਼ੀਆਨਾ ਕਤਲ ਦੇ ਮਾਮਲੇ ਵਿਚ ਇਨਸਾਫ਼ ਦੀ ਮੰਗ ਕੀਤੀ ਹੈ | ਇਸ ਮਾਮਲੇ ਸਬੰਧੀ ਭਾਰਤ ਸਰਕਾਰ ਅਤੇ ਸੰਯੁਕਤ ਰਾਸ਼ਟਰ ਤੋਂ ਦਖ਼ਲਅੰਦਾਜ਼ੀ ਦੀ ਮੰਗ ਕਰਦਿਆਂ ਇਸ ਵਫ਼ਦ ਨੇ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਘੇ ਸਮਾਜ ਸੇਵੀ ਅਤੇ ਭਾਜਪਾ ਆਗੂ ਵਿਜੇ ਗੋਇਲ, ਸਤੀਸ਼ ਕੁਮਾਰ, ਤਰਸੇਮ ਚੰਦ, ਰਾਮ ਗੋਪਾਲ, ਧਰਮ ਪਾਲ, ਫਤਹ ਚੰਦ, ਪੰਡਿਤ ਨਰੇਸ਼ ਕੁਮਾਰ ਸ਼ਾਸਤਰੀ, ਕਾਲਾ ਮਿੱਤਲ, ਸੰਜੇ ਸੈਨ, ਸੋਨੰੂ ਮੋਨੰੂ ਜਿੰਦਲ, ਬੱਬਲੂ ਸਿੰਗਲਾ ਅਤੇ ਨਿਖਿਲ ਕੁਮਾਰ ਨੇ ਦੱਸਿਆ ਕਿ ਅਸੀ ਪੰਜਾਬੀ ਹਿੰਦੂ ਗਰੁੱਪ ਪੰਜਾਬ ਦੇ ਮੈਂਬਰ ਇਸ ਮੰਗ ਪੱਤਰ ਰਾਹੀਂ ਬੰਗਲਾਦੇਸ਼ ਵਿਚ ਹਿੰਦੂ ਭਾਈਚਾਰੇ ਵਿਰੁੱਧ ਹੋ ਰਹੀ ਨਸਲੀ ਹਿੰਸਾ ਅਤੇ ਮਨੁੱਖੀ ਅਧਿਕਾਰਾਂ ਦੇ ਘੋਰ ਉਲੰਘਣ ਵੱਲ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਪ੍ਰਧਾਨ ਮੰਤਰੀ ਅਤੇ ਸੰਯੁਕਤ ਰਾਸ਼ਟਰ ਦਾ ਧਿਆਨ ਦਿਵਾਉਣਾ ਚਾਹੁੰਦੇ ਹਾਂ | ਉਨ•ਾਂ ਦੱਸਿਆ ਕਿ ਬੰਗਲਾਦੇਸ਼ ਦੇ ਮੈਮਨ ਸਿੰਘ ਜ਼ਿਲੇ•ਵਿਚ ਇੱਕ ਹਿੰਦੂ ਨੌਜਵਾਨ 'ਦੀਪੂ ਚੰਦਰ ਦਾਸ' ਨੂੰ ਧਰਮ ਦੇ ਅਪਮਾਨ ਦੇ ਝੂਠੇ ਦੋਸ਼ ਹੇਠ ਕੱਟੜਪੰਥੀ ਭੀੜ ਵਲੋਂ ਦਰਖਤ ਨਾਲ ਬੰਨ•ਕੇ ਜਿੰਦਾ ਸਾੜ ਦਿੱਤਾ ਗਿਆ | ਇਹ ਘਟਨਾ ਕੋਈ ਇਕੱਲੀ ਘਟਨਾ ਨਹੀਂ ਹੈ, ਸਗੋਂ ਇਸ ਤੋਂ ਪਹਿਲਾ ਖੁਲਨਾ ਵਿਚ 'ਉਤਸਵ ਕੁੰਡੂ' ਅਤੇ ਅਣਗਿਣਤ ਹੋਰ ਹਿੰਦੂਆਂ 'ਤੇ ਹੋਏ ਹਮਲੇ ਇਸ ਗੱਲ ਦਾ ਸਬੂਤ ਹਨ ਕਿ ਬੰਗਲਾਦੇਸ਼ ਵਿਚ ਧਾਰਮਿਕ ਭੇਦਭਾਵ ਕਰ ਕੇ ਹਿੰਦੂਆਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ, ਜੋ ਕਿ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਮਨੁਖੀ ਅਧਿਕਾਰਾਂ ਦੀ ਉਲੰਘਣਾ ਹੈ | ਉਨ•ਾਂ ਮੰਗ ਕੀਤੀ ਕਿ ਭਾਰਤ ਸਰਕਾਰ ਦੀ ਇਹ ਨੈਤਿਕ ਅਤੇ ਰਾਜਨੀਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਾਨ-ਮਾਲ ਦੀ ਰਾਖੀ ਲਈ ਬੰਗਲਾਦੇਸ਼ ਦੀ ਅੰਤਰਿਮ ਸਰਕਾਰ 'ਤੇ ਸਖ਼ਤ ਕੂਟਨੀਤਕ ਦਬਾਅ ਪਾਵੇ ਅਤੇ ਹੋਰ ਵੀ ਜ਼ਰੂਰੀ ਠੋਸ ਕਦਮ ਚੁੱਕੇ | ਅਸੀਂ ਮੰਗ ਕਰਦੇ ਹਾਂ ਕਿ ਸੰਯੁਕਤ ਰਾਸ਼ਟਰ ਬੰਗਲਾਦੇਸ਼ ਵਿਚ ਸ਼ਾਂਤੀ ਸੈਨਾ ਜਾ ਨਿਗਰਾਨ ਟੀਮ ਭੇਜੇ ਤਾਂ ਜੋ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ | ਦੀਪੂ ਚੰਦਰ ਦਾਸ ਦੇ ਕਤਲ ਵਿਚ ਸ਼ਾਮਿਲ ਕੱਟੜਪੰਥੀਆਂ ਵਿਰੁੱਧ ਮਨੁੱਖਤਾ ਵਿਰੁੱਧ ਅਪਰਾਧ ਦੇ ਤਹਿਤ ਅੰਤਰਰਾਸ਼ਟਰੀ ਅਦਾਲਤ ਵਿਚ ਕੇਸ ਚਲਾਇਆ ਜਾਵੇ ਅਤੇ ਉਨ•ਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ |

ਪਿਛਲੀ ਖ਼ਬਰ ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਵਲੋਂ ਪੰਜਾਬ ਅੰਦਰ ਕਮੇਟੀਆਂ ਦਾ ਵਿਸਥਾਰ ਕੀਤਾ ਜਾਵੇਗਾ-ਵਿੱਕੀ ਪਰੋਚਾ <br/> ਅਗਲੀ ਖ਼ਬਰ ਮੁਕੇਸ਼ ਮਲੌਦ ਦੀ ਗਿ੍ਫ਼ਤਾਰੀ ਦੀ ਕੀਤੀ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।