18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਮੁੱਖ ਮੰਤਰੀ ਦੇ ਓ.ਐੱਸ.ਡੀ. ਨੇ 255 ਕੱਚੇ ਘਰਾਂ ਦੇ ਮਾਲਕਾਂ ਨੰੂ ਵੰਡੇ ਮਨਜ਼ੂਰੀ ਪੱਤਰ <br/>

ਧੂਰੀ ਵਿਖੇ ਕੱਚੇ ਘਰਾਂ ਦੇ ਮਾਲਕਾਂ ਨੰੂ ਮਨਜ਼ੂਰੀ ਪੱਤਰ ਵੰਡਦੇ ਹੋਏ ਸੁਖਵੀਰ ਸਿੰਘ ਸੁੱਖੀ ਅਤੇ ਹੋਰ 'ਆਪ' ਆਗੂ ਸਾਹਿਬਾਨ | ਤਸਵੀਰ: ਸੰਜੇ ਲਹਿਰੀ <br/> 31-12-2025
ਧੂਰੀ, 30 ਦਸੰਬਰ (ਸੰਜੇ ਲਹਿਰੀ, ਲਖਵੀਰ ਸਿੰਘ ਧਾਂਦਰਾ)-ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐੱਸ.ਡੀ. ਸੁਖਬੀਰ ਸਿੰਘ ਸੁੱਖੀ ਨੇ ਧੂਰੀ ਦੇ ਵੱਖ-ਵੱਖ ਵਾਰਡਾਂ ਦੇ 255 ਕੱਚੇ ਘਰਾਂ ਨੰੂ ਮਨਜ਼ੂਰੀ ਪੱਤਰ ਵੰਡਣ ਉਪਰੰਤ ਗੱਲਬਾਤ ਕਰਦਿਆ ਕਿਹਾ ਕਿ 400 ਕੱਚੇ ਘਰਾਂ ਦੇ ਮਾਲਕਾਂ ਨੇ ਕੱਚੇ ਘਰਾਂ ਨੰੂ ਬਣਾਉਣ ਲਈ ਮਾਲੀ ਮਦਦ ਲਈ ਅਪਲਾਈ ਕੀਤਾ ਹੋਇਆ ਜਿਸ ਵਿਚੋਂ ਅੱਜ ਪਹਿਲੇ ਫੇਸ ਵਿਚ 255 ਕੱਚੇ ਘਰਾਂ ਦੇ ਮਾਲਕਾਂ ਨੰੂ ਮਨਜ਼ੂਰੀ ਪੱਤਰ ਜਾਰੀ ਕਰਦਿਆਂ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ ਉਨ੍ਹਾਂ ਕਿਹਾ ਕਿ ਪ੍ਰਤੀ ਘਰ ਢਾਈ ਲੱਖ ਰੁਪਏ ਦੀ ਰਾਸ਼ੀ ਕੱਚੇ ਘਰਾਂ ਨੰੂ ਪੱਕੇ ਬਨਾਉਣ ਲਈ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਬਾਕੀ ਬਚੇ ਪਰਿਵਾਰਾਂ ਨੰੂ ਵੀ ਜਲਦ ਮਨਜ਼ੂਰੀ ਪੱਤਰ ਜਾਰੀ ਕੀਤੇ ਜਾਣਗੇ ਸ੍ਰੀ ਸੁਖਬੀਰ ਸਿੰਘ ਸੁੱਖੀ ਨੇ ਗੱਲਬਾਤ ਜਾਰੀ ਰੱਖਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੂਰੇ ਪੰਜਾਬ ਦੇ ਨਾਲ-ਨਾਲ ਆਪਣੇ ਨਿੱਜੀ ਹਲਕੇ ਦੇ ਲੋਕਾਂ ਦੇ ਕੰਮਕਾਰ ਕਰਵਾਉਣ ਲਈ ਪੂਰੀ ਤਨਦੇਹੀ ਨਾਲ ਲੱਗੇ ਹੋਏ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹਲਕਾ ਧੂਰੀ ਦੇ ਵਿਕਾਸ ਕਾਰਜਾਂ ਲਈ ਖਜਾਨੇ ਦੇ ਮੂੰਹ ਖੁੱਲ੍ਹੇ ਰੱਖੇ ਹੋਏ ਹਨ | ਉਨ੍ਹਾਂ ਕਿਹਾ ਕਿ ਧੂਰੀ ਵਿਖੇ ਬਣੇ ਮੁੱਖ ਮੰਤਰੀ ਦਫ਼ਤਰ ਸਹੂਲਤ ਕੇਂਦਰ ਵਿਚ ਲੋਕਾਂ ਦੇ ਹਰ ਪ੍ਰਕਾਰ ਦੇ ਮਸਲੇ ਸੁਣ ਕੇ ਹੱਲ ਕਰਵਾਏ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਕੱਚੇ ਘਰਾਂ ਦੇ ਮਾਲਕਾਂ ਨੰੂ ਚਾਰ ਕਿਸ਼ਤਾਂ ਵਿਚ ਉਨ੍ਹਾਂ ਦੇ ਬਣਦੀ ਰਕਮ ਦੀ ਅਦਾਇਗੀ ਕੀਤੀ ਜਾਵੇਗੀ | ਇਸ ਮੌਕੇ ਗੱਲਬਾਤ ਕਰਦਿਆ ਪੰਜਾਬ ਲਘੂ ਉਦਯੋਗ ਕਾਰਪੋਰੇਸ਼ਨ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਆਪ ਆਗੂ ਸਤਿੰਦਰ ਸਿੰਘ ਚੱਠਾ, ਕੁਮਾਰ ਲੱਖਾ ਚੇਅਰਮੈਨ ਗਊ ਸੇਵਾ ਕਮਿਸ਼ਨ, ਡਾ: ਅਨਵਰ ਭਸੌੜ ਮੈਂਬਰ ਵਕਫ਼ ਬੋਰਡ ਪੰਜਾਬ ਆਦਿ ਨੇ ਕਿਹਾ ਕਿ ਲਗਭਗ 6 ਕਰੋੜ 35 ਲੱਖ ਦੀ ਰਾਸ਼ੀ ਇਨ੍ਹਾਂ ਕੱਚੇ ਘਰਾਂ ਲਈ ਰੱਖੀ ਗਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਹੈ ਕਿ ਹਲਕਾ ਧੂਰੀ ਨੰੂ ਪੰਜਾਬ ਦਾ ਨੰਬਰ ਇਕ ਹਲਕਾ ਬਣਾ ਕੇ ਪੰਜਾਬ ਵਿਚ ਨਮੂਨੇ ਦੇ ਹਲਕੇ ਵਜੋਂ ਵਿਕਸਿਤ ਕੀਤਾ ਜਾਵੇ ਇਨ੍ਹਾਂ ਆਪ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਦਫ਼ਤਰ ਸਹੂਲਤ ਕੇਂਦਰ ਧੂਰੀ ਵਿਖੇ ਆਮ ਲੋਕਾਂ ਵਲੋਂ ਹਲਕੇ ਦੇ ਲੋਕਾਂ ਰਾਹੀ ਪ੍ਰਾਪਤ ਹੋਏ ਸੁਝਾਵਾਂ ਨੰੂ ਅਮਲੀ ਰੂਪ ਦੇ ਕੇ ਵਿਕਾਸ ਕਾਰਜ ਕਰਵਾਏ ਜਾਂਦੇ ਹਨ ਅਤੇ ਇਹ ਸਿਲਸਿਲਾ ਅੱਗੋਂ ਵੀ ਜਾਰੀ ਰਹੇਗਾ | ਇਸ ਮੌਕੇ ਅਨਿਲ ਕੁਮਾਰ ਮਿੱਤਰ ਡਾਇਰੈਕਟਰ, ਸੰਦੀਪ ਤਾਇਨ ਜੋਲੀ, ਕੌਂਸਲਰ ਅਸ਼ਵਨੀ ਧੀਰ, ਨਰੇਸ਼ ਕੁਮਾਰ ਸਿੰਗਲਾ ਮੈਂਬਰ ਜ਼ਿਲ੍ਹਾ ਪਲਾਨਿੰਗ ਬੋਰਡ, ਅਮਰਦੀਪ ਸਿੰਘ ਧਾਂਦਰਾ, ਲਾਭ ਸਿੰਘ, ਪਰਮਿੰਦਰ ਸਿੰਘ ਪੰਨੂ, ਗੁਰਿੰਦਰ ਕੌਰ, ਬਲਦੇਵ ਸਿੰਘ, ਸੁਖਪਾਲ ਸਿੰਘ ਪਾਲਾ, ਵੀਰਭਾਨ, ਪੁਸ਼ਪਿੰਦਰ ਸ਼ਰਮਾ ਸੋਮਾ, ਮਿਲਖ ਰਾਜ ਮਿਲਖੀ, ਹਰਪ੍ਰੀਤ ਸਿੰਘ ਗਿੱਲ, ਐਡਵੋਕੇਟ ਹੈਪੀ ਗਰਗ, ਜਸਵੀਰ ਜੱਜ ਆਦਿ ਤੋਂ ਇਲਾਵਾ ਹੋਰ ਅਨੇਕਾ ਆਪ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਘਾਬਦਾਂ ਪੀ.ਜੀ.ਆਈ. ਹਸਪਤਾਲ ਵਿਖੇ ਕੱਚੇ ਕਾਮਿਆਂ ਨੇ 24 ਘੰਟਿਆਂ ਦੀ ਹੜਤਾਲ ਕਰ ਕੇ ਮੈਨੇਜਮੈਂਟ ਖ਼ਿਲਾਫ਼ ਕੀਤੀ ਨਾਅਰੇਬਾਜ... ਅਗਲੀ ਖ਼ਬਰ ਧੁੰਦ 'ਚ ਅਵਾਰਾ ਪਸ਼ੂ ਦੇ ਟਕਰਾਉਣ ਕਾਰਨ ਵਿਅਕਤੀ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।