18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਬਸਪਾ 2 ਜਨਵਰੀ ਨੂੰ ਰਾਜ ਦੇ ਜ਼ਿਲ੍ਹਾ ਹੈੱਡ ਕੁਆਟਰਾਂ ਅੱਗੇ ਕਰੇਗੀ ਰੋਸ ਪ੍ਰਦਰਸ਼ਨ-ਵੀਰ, ਡਾ. ਮੱਖਣ ਸਿੰਘ <br/>

ਚਮਕੌਰ ਸਿੰਘ ਵੀਰ, ਡਾ. ਮੱਖਣ ਸਿੰਘ <br/> 31-12-2025
ਸੰਗਰੂਰ, 30 ਦਸੰਬਰ (ਅਮਨਦੀਪ ਸਿੰਘ ਬਿੱਟਾ) - ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਅਤੇ ਡਾਕਟਰ ਮੱਖਣ ਸਿੰਘ ਨੇ ਦੱਸਿਆ ਕਿ ਬਸਪਾ 2 ਜਨਵਰੀ ਨੂੰ ਪੰਜਾਬ ਦੇ ਸਾਰੇ ਹੈੱਡ ਕੁਆਟਰਾਂ ਉੱਤੇ ਰੋਸ ਪ੍ਰਦਰਸ਼ਨ ਕਰੇਗੀ | ਭਾਜਪਾ ਦੀ ਕੇਂਦਰ ਸਰਕਾਰ ਵਲੋਂ ਮਨਰੇਗਾ ਸਕੀਮ ਦੀ ਥਾਂ ਵੀ.ਬੀ ਜੀ.ਰਾਮ.ਜੀ ਸਕੀਮ ਦਾ ਜੋ ਬਿਲ ਪਾਸ ਕੀਤਾ ਹੈ, ਇਹ ਬਿਲ ਮਜ਼ਦੂਰਾਂ, ਕਿਰਤੀ ਵਰਗ, ਲੱਖਾਂ ਮਨਰੇਗਾ ਵਰਕਰਾਂ ਖ਼ਿਲਾਫ਼ ਹੈ ਦੇ ਰੋਸ ਵਜੋਂ ਇਹ ਰੋਸ ਪ੍ਰਦਰਸ਼ਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰਾਂ ਰਾਹੀਂ ਰਾਸ਼ਟਰਪਤੀ ਦੇ ਨਾਮ ਮੈਮੋਰੰਡਮ ਵੀ ਭੇਜੇ ਜਾਣਗੇ | ਸੰਗਰੂਰ ਵਿਚ ਸਤਗੁਰ ਸਿੰਘ ਕੋਹਰੀਆਂ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਵਰਕਰ ਭਗਵਾਨ ਵਾਲਮੀਕ ਸਰੋਵਰ ਬਾਹਰ ਇਕੱਤਰ ਹੋ ਕੇ ਰੋਸ ਪ੍ਰਦਰਸ਼ਨ ਕਰਦਿਆ ਡੀ.ਸੀ ਦਫ਼ਤਰ ਜਾਣਗੇ | ਇਸ ਮੌਕੇ ਪਵਿੱਤਰ ਸਿੰਘ, ਨਿਰਮਲ ਸਿੰਘ ਮੱਟੂ, ਸੂਬੇਦਾਰ ਰਣਧੀਰ ਸਿੰਘ, ਡਾਕਟਰ ਮਿੱਠੂ ਸਿੰਘ, ਗੁਰਮੇਲ ਸਿੰਘ ਰੰਗੀਲਾ, ਰਾਮ ਸਿੰਘ, ਡਾਕਟਰ ਰਾਜ ਕੁਮਾਰ, ਗੁਰਦੇਵ ਸਿੰਘ ਘਾਬਦਾ ਹਾਜ਼ਰ ਸਨ |

ਪਿਛਲੀ ਖ਼ਬਰ ਸੰਗਰੂਰ-ਭਵਾਨੀਗੜ੍ਹ ਦੇ ਐੱਫ.ਸੀ.ਆਈ. ਗੋਦਾਮਾਂ 'ਚੋਂ ਪਿਛਲੇ ਦੋ ਸਾਲਾਂ ਤੋਂ ਚੌਲ ਨਾ ਚੁੱਕੇ ਜਾਣ ਕਾਰਨ ਸ਼ੈਲਰ ਮਾਲਕਾਂ ਦ... ਅਗਲੀ ਖ਼ਬਰ ਸੰਗਰੂਰ ਪੁਲਿਸ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਮੁਕੇਸ਼ ਮਲੌਦ ਨੂੰ ਦਿੱਲੀ ਤੋਂ ਕੀਤਾ ਗਿ੍ਫ਼ਤਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।