21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸੈਲਫ ਹੈਲਪ ਗਰੁੱਪਾਂ ਲਈ ਲੋਨ ਮੇਲਾ ਲਗਾਇਆ-40 ਸੈਲਫ ਹੈਲਪ ਗਰੁੱਪਾਂ ਨੂੰ ਘੱਟ ਦਰਾਂ 'ਤੇ 60 ਲੱਖ ਰੁਪਏ ਦਾ ਕਰਜ਼ਾ ਦਿੱਤਾ-ਡਿਪਟੀ ਕਮਿਸ਼ਨਰ <br/>

ਸੈਲਫ਼ ਹੈਲਪ ਗਰੁੱਪਾਂ ਨੂੰ ਕਰਜ਼ੇ ਦਾ ਚੈੱਕ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ | ਅਜੀਤ ਤਸਵੀਰ <br/> 30-12-2025
ਬਰਨਾਲਾ, 29 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਤਹਿਤ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਦੀ ਅਗਵਾਈ ਵਿਚ ਸੈਲਫ ਹੈਲਪ ਗਰੁੱਪਾਂ ਲਈ ਲੋਨ ਮੇਲਾ ਲਗਾਇਆ ਗਿਆ | ਜਿਸ ਵਿਚ 40 ਸੈਲਫ ਹੈਲਪ ਗਰੁੱਪਾਂ ਨੂੰ 60 ਲੱਖ ਦਾ ਕਰਜ਼ਾ ਸਸਤੀਆਂ ਵਿਆਜ ਦਰਾਂ 'ਤੇ ਦਿੱਤਾ ਗਿਆ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੈਲਫ ਹੈਲਪ ਗਰੁੱਪ ਨੂੰ 60 ਲੱਖ ਰੁਪਏ ਵੱਖ-ਵੱਖ ਕੰਮਾਂ ਜਿਵੇਂਕਿ ਸਿਲਾਈ ਦਾ ਕੰਮ, ਡੇਅਰੀ ਦਾ ਕੰਮ, ਬਿਊਟੀ ਪਾਰਲਰ, ਕੱਪੜਾ ਵੇਚਣ ਦਾ ਕੰਮ ਅਤੇ ਆਚਾਰ ਆਦਿ ਦੇ ਕਾਰੋਬਾਰ ਸ਼ੁਰੂ ਕਰਨ ਲਈ (ਕੈਸ਼ ਕਰੈਡਿਟ ਲਿਮਟ) ਵਜੋਂ ਦਿੱਤੇ ਗਏ | ਉਨ੍ਹਾਂ ਦੱਸਿਆ ਕਿ ਇਹ ਲੋਨ ਵੱਖ-ਵੱਖ ਬੈਂਕਾਂ ਜਿਵੇਂ ਕਿ ਸਟੇਟ ਬੈਂਕ ਆਫ਼ ਇੰਡੀਆ, ਪੰਜਾਬ ਨੈਸ਼ਨਲ ਬੈਂਕ, ਪੰਜਾਬ ਗ੍ਰਾਮੀਣ ਬੈਂਕ, ਪੰਜਾਬ ਸਿੰਧ ਬੈਂਕ ਅਤੇ ਸੰਗਰੂਰ ਸੈਂਟਰਲ ਕੋਆਪਰੇਟਿਵ ਬੈਂਕ ਵੱਲੋਂ ਠੀਕਰੀਵਾਲ, ਕਾਲੇਕੇ, ਰਾਏਸਰ, ਸ਼ਹਿਣਾ, ਮੌੜ ਨਾਭਾ, ਭੋਤਨਾ, ਕੱਟੂ, ਦਰਾਕਾ ਆਦਿ ਪਿੰਡਾਂ ਦੇ ਸੈਲਫ ਗਰੁੱਪਾਂ ਨਵੀਂ ਸੋਚ ਗਰੁੱਪ ਮੌੜ ਨਾਭਾ, ਜੈ ਹਿੰਦ ਗਰੁੱਪ ਮੌੜ ਨਾਭਾ, ਖ਼ੁਸ਼ੀ ਗਰੁੱਪ ਮੌੜ ਨਾਭਾ, ਲਕਸ਼ਮੀ ਗਰੁੱਪ ਮੌੜ ਨਾਭਾ, ਏਕਤਾ ਗਰੁੱਪ ਮੌੜ ਨਾਭਾ, ਸੁਖਮਨੀ ਗਰੁੱਪ ਭੋਤਨਾ, ਗਗਨ ਗਰੁੱਪ ਦਰਾਕਾ, ਆਸ ਆਜੀਵਿਕਾ ਗਰੁੱਪ ਦਰਾਕਾ, ਗੁਰੂ ਆਜੀਵਿਕਾ ਗਰੁੱਪ ਕੱਟੂ, ਗੋਬਿੰਦ ਆਜੀਵਿਕਾ ਗਰੁੱਪ ਕੱਟੂ, ਪੰਜਾਬ ਆਜੀਵਿਕਾ ਗਰੁੱਪ ਸ਼ਹਿਣਾ, ਬਾਬਾ ਫਰੀਦ ਗਰੁੱਪ ਸ਼ਹਿਣਾ, ਬਾਬਾ ਦੀਪ ਸਿੰਘ ਗਰੁੱਪ ਕਾਲੇਕੇ, ਚੜ੍ਹਦੀ ਕਲਾ ਗਰੁੱਪ ਕਾਲੇਕੇ, ਗੁਰੂ ਤੇਗ ਬਹਾਦਰ ਗਰੁੱਪ ਕਾਲੇਕੇ, ਗੁਰੂ ਰਵਿਦਾਸ ਗਰੁੱਪ ਭੋਤਨਾ ਆਦਿ ਨੂੰ ਦਿੱਤੇ ਗਏ ਹਨ | ਇਸ ਮੌਕੇ ਜ਼ਿਲ੍ਹਾ ਲੀਡ ਮੈਨੇਜਰ (ਐਸ.ਬੀ.ਆਈ.), ਜ਼ਿਲ੍ਹਾ ਪ੍ਰੋਗਰਾਮ ਮੈਨੇਜਰ (ਪੀ.ਐੱਸ.ਆਰ.ਐੱਲ.ਐੱਮ.), ਜ਼ਿਲ੍ਹਾ ਫੰਕਸ਼ਨਲ ਮੈਨੇਜਰ (ਪੀ.ਐੱਸ.ਆਰ.ਐੱਲ.ਐੱਮ.) ਅਤੇ ਸੈਲਫ ਹੈਲਪ ਗਰੁੱਪਾਂ ਦੇ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਨੇ ਕੱਢਿਆ ਮੋਟਰਸਾਈਕਲ ਮਾਰਚ <br/> ਅਗਲੀ ਖ਼ਬਰ ਲੌਂਗੋਵਾਲ ਦੀ ਨਵੀਂ ਵਾਰਡਬੰਦੀ ਦੇ ਵਿਰੋਧ ਵਿਚ 10 ਮੌਜੂਦਾ ਕੌਂਸਲਰਾਂ ਨੇ ਲਿਖਤੀ ਇਤਰਾਜ਼ ਲਿਖ ਕੇ ਕਾਰਜ ਸਾਧਕ ਦੇ ਨਾਂਅ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।