ਲੌਂਗੋਵਾਲ, 9 ਦਸੰਬਰ (ਸ.ਸ.ਖੰਨਾ, ਵਿਨੋਦ)-ਸਥਾਨਕ ਗੁਰਦੁਆਰਾ ਚੁੱਲ੍ਹੇ ਬਾਬਾ ਆਲਾ ਸਿੰਘ ਵਲੋਂ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਜਿਨ੍ਹਾਂ ਦੀ ਜਾਣਕਾਰੀ ਦਿੰਦਿਆਂ ਮੈਨੇਜਰ ਅਮਰੀਕ ਸਿੰਘ ਬਰਨਾਲਾ ਨੇ ਦੱਸਿਆ ਕਿ ਅੱਜ ਤਿੰਨ ਰੋਜ਼ਾ ਗੁਰਮਤਿ ਸਮਾਗਮ ਦੀ ਸੰਪੂਰਨਤਾ ਸਮੇਂ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਰਾਹੀ ਸ਼ੁਰੂਆਤ ਕੀਤੀ ਉਪਰੰਤ ਭਾਈ ਬਲਦੇਵ ਸਿੰਘ ਲੌਂਗੋਵਾਲ ਦੇ ਢਾਡੀ ਜਥੇ ਵਲੋਂ ਹਾਜ਼ਰੀ ਭਰੀ ਗਈ ਉਪਰੰਤ ਗਿਆਨੀ ਸੁਖਦੇਵ ਸਿੰਘ ਜੀ ਖ਼ਾਲਸਾ ਰਾਜਸਥਾਨ ਵਾਲਿਆਂ ਵੱਲੋਂ ਅਤੇ ਗਿਆਨੀ ਨਿਰਭੈ ਸਿੰਘ ਗੁੜਥੜੀ ਵਾਲਿਆਂ ਵਲੋਂ ਕਥਾ ਰਾਹੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ ਇਸ ਸਮਾਗਮ ਵਿਚ ਵਿਨਰਜੀਤ ਸਿੰਘ ਗੋਲਡੀ ਹਲਕਾ ਇੰਚਾਰਜ ਸੁਨਾਮ ਵਲੋਂ ਹਾਜ਼ਰੀ ਭਰੀ ਗਈ | ਅਤੇ ਵਿਸ਼ੇਸ਼ ਤੌਰ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਰਧਾਨ ਵੀ ਉਨ੍ਹਾਂ ਵਲੋਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਜਥੇਦਾਰ ਉਦੇ ਸਿੰਘ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ,ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ, ਬਲਵਿੰਦਰ ਸਿੰਘ ਕੈਂਬੋਵਾਲ, ਗੁਰਮੀਤ ਸਿੰਘ ਲੱਲੀ ਸੂਬਾ ਡੈਲੀਗੇਟ ਸ਼੍ਰੋਮਣੀ ਅਕਾਲੀ ਦਲ, ਭਾਈ ਮਹਿੰਦਰ ਸਿੰਘ ਦੁਲਟ, ਹਰਮੇਸ ਸਿੰਘ ਸਿੱਧੂ, ਮੇਲਾ ਸਿੰਘ ਸੂਬੇਦਾਰ, ਸੁਰਿੰਦਰ ਸਿੰਘ ਘਾਸੀਵਾਲ, ਬਿੰਦਰ ਠੇਕੇਦਾਰ, ਬਲਕਾਰ ਸਿੰਘ ਸੰਗਾਲਾ, ਅਵਤਾਰ ਸਿੰਘ ਜੀ ਦੁੱਲਟ, ਪਰਮਜੀਤ ਸਿੰਘ ਜੱਸੇ ਕਾ, ਗੁਰਮੇਲ ਸਿੰਘ ਜੀ ਚੋਟੀਆਂ, ਇਸ਼ਵਿੰਦਰ ਸਿੰਘ ਬਿੰਦੀ, ਜਸਵੀਰ ਸਿੰਘ ਜੱਸੀ ਇੰਚਾਰਜ ਸਿੱਖ ਮਿਸ਼ਨ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਧਾਨ ਗੁਰਜੰਟ ਸਿੰਘ ਦੁੱਲਟ, ਹੈਡ ਗ੍ਰੰਥੀ ਬਾਬਾ ਪਵਿੱਤਰ ਸਿੰਘ ਸਾਹੋਕੇ, ਬਹਾਦਰ ਸਿੰਘ ਮੈਂਬਰ, ਜਸਵਿੰਦਰ ਸਿੰਘ ਦੁਲਟ ਸਾਬਕਾ ਸੁਸਾਇਟੀ ਪ੍ਰਧਾਨ, ਬੀਬੀ ਰੁਪਿੰਦਰ ਕੌਰ, ਬੀਬੀ ਸਰਬਜੀਤ ਕੌਰ, ਕੁਲਦੀਪ ਸਿੰਘ ਦੂਲੋ, ਮਨਜੀਤ ਸਿੰਘ, ਮਿਸਤਰੀ ਜਸਵਿੰਦਰ ਸਿੰਘ ਕੁੰਨਰਾ ਵਾਲੇ, ਭਾਈ ਧਨਵੰਤ ਸਿੰਘ, ਕਮਲ ਬਰਾੜ, ਨਿਰਮਲ ਸਿੰਘ ਲਖਮੀਰਵਾਲਾ, ਅੰਮਿ੍ਤਪਾਲ ਸਿੰਘ ਅਕਾਉਟੈਂਟ, ਅੰਮਿ੍ਤਪਾਲ ਸਿੰਘ ਕਾਲਾ ਮੰਡੀ ਬੋਰਡ, ਪਰਮਜੀਤ ਪੰਮਾ ਸਦਿਓੜਾ, ਜਸਵਿੰਦਰ ਸਿੰਘ ਲਿਬੜਾ, ਅਮਰਜੀਤ ਸਿੰਘ ਪੀਏ ਭਾਈ ਗੁਰਿੰਦਰ ਸਿੰਘ ਨਾਨਕਿਆਣਾ ਸਾਹਿਬ ਆਦਿ ਹਾਜ਼ਰ ਸਨ |