21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਸਾਹਿਤਕਾਰਾਂ ਨੇ 'ਅੱਜ ਦੇ ਬੱਚੇ ਕੱਲ੍ਹ ਦੇ ਨੇਤਾ' ਪ੍ਰੋਗਰਾਮ ਕਰਵਾਇਆ <br/>

ਅਜੀਤ ਡੈਸਕ 10-12-2025
ਧੂਰੀ, 9 ਦਸੰਬਰ (ਸੰਜੇ ਲਹਿਰੀ)-ਸਕੂਲਾਂ ਵਿਚ ਅਧਿਆਪਕ ਦਿਵਸ ਵਾਲੇ ਦਿਨ ਬੱਚਿਆਂ ਨੂੰ ਅਧਿਆਪਕ ਬਣਾਇਆ ਜਾਂਦਾ ਹੈ, ਓਸੇ ਤਰ੍ਹਾਂ ਪੰਜਾਬ ਸਰਕਾਰ ਵਲੋਂ ਸੰਵਿਧਾਨ ਦਿਵਸ ਵਾਲੇ ਦਿਨ ਵਿਧਾਨ ਸਭਾ ਦਾ ਵਿਦਿਆਰਥੀ ਸਿਖਲਾਈ ਸੈਸ਼ਨ ਕਰਵਾਇਆ ਗਿਆ ਸੀ | ਜਿਸ ਵਿਚ 117 ਵਿਦਿਆਰਥੀ ਵਿਧਾਇਕ, ਮੰਤਰੀ ਅਤੇ ਮੁੱਖ ਮੰਤਰੀ ਦੀ ਭੂਮਿਕਾ ਨਿਭਾਅ ਕੇ ਆਏ ਸਨ, ਉਨ੍ਹਾਂ ਵਿਚੋਂ ਦੋ ਦਾ ਪਿਛੋਕੜ ਪੰਜਾਬੀ ਸਾਹਿਤ ਸਭਾ ਧੂਰੀ ਨਾਲ ਜੁੜਿਆ ਹੋਣ ਕਾਰਨ ਸਭਾ ਵਲੋਂ ਆਪਣੇ ਮਹੀਨਾਵਾਰ ਸਾਹਿਤਕ ਸਮਾਗਮ ਵਿਖੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਏ ਇਸ ਵਿਲੱਖਣ ਸਨਮਾਨ ਸਮਾਰੋਹ ਵਿਚ ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿਚ ਬਲਵੀਰ ਸਿੰਘ ਸੋਹੀ, ਡਾ. ਧਰਮ ਚੰਦ ਵਾਤਿਸ਼ , ਦਰਸ਼ਨ ਸਿੰਘ ਸਿੱਧੂ , ਇੱਕ ਦਿਨਾਂ ਮੁੱਖ ਮੰਤਰੀ ਹਰਿਕਮਲਦੀਪ ਸਿੰਘ (ਘਨੌਰੀ ਕਲਾਂ ਸਕੂਲ) ਅਤੇ ਸੰਗਰੂਰ ਹਲਕੇ ਦੀ ਵਿਧਾਇਕਾ ਵਿਦਿਆਰਥਣ ਬੀਬਾ ਸਾਨੀਆਂ ਅਲੀ (ਭੜ੍ਹੋ ਸਕੂਲ) ਸ਼ਾਮਿਲ ਸਨ | ਪ੍ਰੋਗਰਾਮ ਦੀ ਸ਼ੁਰੂਆਤ ਸਦੀਵੀ ਵਿਛੋੜਾ ਦੇ ਗਏ ਲੇਖਕਾਂ, ਕਲਾਕਾਰਾਂ ਅਤੇ ਹੋਰ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ, ਸੁਆਗਤੀ ਸ਼ਬਦ, ਇਹੋ ਜਿਹੇ ਮੌਕ ਸੈਸ਼ਨ ਹਰ ਸਾਲ ਕਰਵਾਉਣ, ਨਿੱਜੀ ਅਦਾਰਿਆਂ ਵਿਚ ਅਮਲੀ ਤੌਰ 'ਤੇ ਪੰਜਾਬੀ ਲਾਗੂ ਕਰਵਾਉਣ ਅਤੇ ਕੇਂਦਰ ਵਲੋਂ ਬਿਜਲੀ ਤੇ ਬੀਜ ਬਿੱਲਾਂ ਬਾਰੇ ਦੁਬਾਰਾ ਗੌਰ ਕਰਨ ਦੇ ਮਤਿਆਂ ਨਾਲ ਕੀਤੀ ਗਈ | ਚਰਨਜੀਤ ਸਿੰਘ ਮੀਮਸਾ ਦੇ ਮੰਚ ਸੰਚਾਲਨ ਅਧੀਨ ਕੀਤੇ ਗਏ ਵਿਸ਼ਾਲ ਕਵੀ ਦਰਬਾਰ ਵਿਚ ਦਰਸ਼ਨ ਸਿੰਘ ਸਿੱਧੂ, ਰਣਜੀਤ ਆਜ਼ਾਦ ਕਾਂਝਲਾ, ਅਜਾਇਬ ਸਿੰਘ ਕੋਮਲ, ਹਰਬੰਸ ਸਿੰਘ ਬੇਨੜਾ, ਮਨਪ੍ਰੀਤ ਕੌਰ ਢੀਂਡਸਾ, ਮਨਜੀਤ ਕੌਰ ਸੰਧੂ, ਬਲਜੀਤ ਸਿੰਘ ਬਾਂਸਲ, ਪਿ੍ੰਸੀਪਲ ਕਮਲਜੀਤ ਸਿੰਘ ਟਿੱਬਾ, ਚਰਨਜੀਤ ਸਿੰਘ ਕੈਂਥ, ਸੁਖਜੀਤ ਕੌਰ ਸੋਹੀ, ਲੈਕ. ਅਸ਼ਵਨੀ ਕੁਮਾਰ, ਸੁਖਦੇਵ ਸ਼ਰਮਾ, ਜਸਵੀਰ ਸਿੰਘ ਬੰਘਾਂਵਾਲੀ, ਕੁਲਵਿੰਦਰ ਬੇਗ਼ਮ, ਸ਼ਿੰਗਾਰ ਬੇਗ਼ਮ, ਰਤਨ ਸਿੰਘ, ਗਗਨਦੀਪ ਸਿੰਘ, ਮੋਹਿਤ ਸ਼ਰਮਾ, ਡਾ. ਅਮਨਦੀਪ ਵਾਤਿਸ਼, ਸੁਖਵਿੰਦਰ ਕੌਰ, ਅਜੈਬ ਸਿੰਘ ਢਢੋਗਲ, ਸੁਰਿੰਦਰ ਸ਼ਰਮਾਂ ਹਰਚੰਦਪੁਰੀ, ਜਸਵੀਰ ਸਿੰਘ ਦੀਦਾਰ ਗੜ੍ਹ, ਦਿਲਸ਼ਾਦ ਅਲੀ ਭੜ੍ਹੋ , ਬੀਬਾ ਸਾਨੀਆਂ, ਕੁਲਜੀਤ ਧਵਨ, ਜਸ਼ਨਪ੍ਰੀਤ ਸਿੰਘ ਰੁਲਦੂ ਸਿੰਘ ਵਾਲਾ, ਗੁਰਜੰਟ ਸਿੰਘ ਮੀਮਸਾ, ਪੇਂਟਰ ਸੁਖਦੇਵ ਸਿੰਘ ਅਤੇ ਲੀਲਾ ਖਾਨ ਨੇ ਆਪਣੀਆਂ ਰਚਨਾਵਾਂ ਅਤੇ ਵਿਚਾਰ ਸਾਂਝੇ ਕੀਤੇ | ਇਸ ਤੋਂ ਉਪਰੰਤ ਮੁੱਖ ਮੰਤਰੀ, ਵਿਧਾਇਕਾ ਅਤੇ ਹੋਰ ਮਹਿਮਾਨਾਂ ਦੇ ਨਾਲ ਨਾਲ ਇਸ ਮਹੀਨੇ ਜਨਮ ਦਿਨ ਵਾਲੇ ਅਹੁਦੇਦਾਰਾਂ ਬਲਵੀਰ ਸਿੰਘ ਸੋਹੀ ਤੇ ਜਗਦੇਵ ਸ਼ਰਮਾ ਬੁਗਰਾ ਨੂੰ ਵੀ ਸਨਮਾਨਿਤ ਕੀਤਾ ਗਿਆ ਅਤੇ ਬਲਬੀਰ ਸਿੰਘ ਦਿਲਦਾਰ ਪਟਿਆਲਾ ਦੁਆਰਾ ਗਾਇਆ ਧਾਰਮਿਕ ਗੀਤ 'ਧੰਨ ਗੁਰੂ ਬਾਜਾਂ ਵਾਲਿਆ' ਵੀ ਲੋਕ ਅਰਪਣ ਕੀਤਾ ਗਿਆ |

ਪਿਛਲੀ ਖ਼ਬਰ ਸੰਗਰੂਰ ਪੁਲਿਸ ਨੇ 62 ਗਰਾਮ ਚਿੱਟਾ, 10 ਹਜ਼ਾਰ ਰੁਪਏ ਡਰੱਗ ਮਨੀ ਕੀਤੀ ਬਰਾਮਦ ਅਗਲੀ ਖ਼ਬਰ ਪੈਨਸ਼ਨਰਜ਼ ਕਨਫੈਡਰੇਸ਼ਨ ਦੀ ਸੂਬਾ ਪੱਧਰੀ ਅਹਿਮ ਮੀਟਿੰਗ ਲੁਧਿਆਣਾ ਵਿਖੇ 11 ਨੂੰ-ਰਾਜ ਕੁਮਾਰ ਅਰੋੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।