12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਪੜਤਾਲ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਲਈ 1 ਨਾਮਜ਼ਦਗੀ ਪੱਤਰ ਅਤੇ ਬਲਾਕ ਸੰਮਤੀ ਲਈ 1 ਨਾਮਜ਼ਦਗੀ ਰੱਦ-ਜ਼ਿਲ੍ਹਾ ਚੋਣ ਅਫ਼ਸਰ

06-12-2025
ਕਿਹਾ, 6 ਦਸੰਬਰ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖ਼ਰੀ ਮਿਤੀ
ਮਲੇਰਕੋਟਲਾ, 5 ਦਸੰਬਰ (ਮੁਹੰਮਦ ਹਨੀਫ਼ ਥਿੰਦ, ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)-ਜ਼ਿਲ੍ਹਾ ਮਲੇਰਕੋਟਲਾ ਅੰਦਰ 14 ਦਸੰਬਰ ਨੂੰ ਕਰਵਾਈਆਂ ਜਾਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਤੇ 03 ਪੰਚਾਇਤ ਸੰਮਤੀ ਦੇ 45 ਜ਼ੋਨਾਂ ਦੀਆਂ ਚੋਣਾਂ ਲਈ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ 50 ਨਾਮਜ਼ਦਗੀ ਪੱਤਰ ਦਾਖਲ ਹੋਏ ਸਨ ਜਦਕਿ ਪੰਚਾਇਤ ਸੰਮਤੀ ਚੋਣਾਂ ਲਈ 182 ਨਾਮਜ਼ਦਗੀਆਂ ਦਾਖਲ ਹੋਈਆਂ ਸਨ | ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮਲੇਰਕੋਟਲਾ ਵਿਰਾਜ ਐਸ. ਤਿੜਕੇ ਨੇ ਰੱਦ ਕੀਤੇ ਨਾਮਜ਼ਦਗੀ ਪੱਤਰਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਲਈ ਪ੍ਰਾਪਤ ਹੋਈਆਂ 50 ਨਾਮਜ਼ਦਗੀਆਂ ਵਿਚੋਂ 1 ਅਰਜ਼ੀ ਨੂੰ ਰੱਦ ਕੀਤਾ ਗਿਆ ਹੈ | ਇਸੇ ਤਰ੍ਹਾਂ ਬਲਾਕ ਸੰਮਤੀਆਂ ਅਹਿਮਦਗੜ੍ਹ ਲਈ ਪ੍ਰਾਪਤ ਹੋਈਆਂ 59 ਨਾਮਜ਼ਦਗੀਆਂ ਵਿਚੋਂ 1ਅਰਜ਼ੀ ਨੂੰ ਰੱਦ ਕੀਤਾ ਗਿਆ | ਬਲਾਕ ਸੰਮਤੀ ਅਮਰਗੜ੍ਹ ਲਈ ਪ੍ਰਾਪਤ ਹੋਈਆਂ 64 ਨਾਮਜ਼ਦਗੀਆਂ ਅਤੇ ਬਲਾਕ ਸੰਮਤੀ ਮਲੇਰਕੋਟਲਾ (ਐੱਚ) ਲਈ 59 ਨਾਮਜ਼ਦਗੀ ਪੱਤਰਾਂ ਵਿਚੋਂ ਕੋਈ ਨਾਮਜ਼ਦਗੀ ਪੜਤਾਲ ਉਪਰੰਤ ਕਮੀਆਂ ਪਾਉਣ ਕਾਰਨ ਪ੍ਰਸ਼ਾਸਨ ਵਲੋਂ ਰੱਦ ਨਹੀਂ ਕੀਤੀ ਗਈ |

ਪਿਛਲੀ ਖ਼ਬਰ ਪੜਤਾਲ ਦੌਰਾਨ ਪੰਚਾਇਤ ਸੰਮਤੀ ਸੁਨਾਮ ਦੇ 7 ਉਮੀਦਵਾਰਾਂ ਦੇ ਹੋਏ ਨਾਮਜ਼ਦਗੀ ਪੱਤਰ ਰੱਦ <br/> ਅਗਲੀ ਖ਼ਬਰ ਸਰਕਾਰੀ ਤੰਤਰ ਦੇ ਜ਼ੋਰ ਨਾਲ਼ ਚੋਣਾਂ ਜਿੱਤਣਾ ਚਾਹੁੰਦੀ ਹੈ ਪੰਜਾਬ ਸਰਕਾਰ-ਅਰਵਿੰਦ ਖੰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।