ਸੁਨਾਮ ਊਧਮ ਸਿੰਘ ਵਾਲਾ, 4 ਦਸੰਬਰ (ਭੁੱਲਰ, ਧਾਲੀਵਾਲ)-14 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤ ਸੰਮਤੀ ਚੋਣਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਕੰਮ ਸੁਨਾਮ ਵਿਖੇ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ | ਅੱਜ ਆਖ਼ਰੀ ਦਿਨ ਪੰਚਾਇਤ ਸੰਮਤੀ ਸੁਨਾਮ ਊਧਮ ਸਿੰਘ ਵਾਲਾ ਲਈ ਕੁਲ 53 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖਲ ਕੀਤੇ ਗਏ | ਰਿਟਰਨਿੰਗ ਅਫ਼ਸਰ/ਉਪ ਮੰਡਲ ਮੈਜਿਸਟਰੇਟ ਸੁਨਾਮ ਪ੍ਰਮੋਦ ਸਿੰਗਲਾ ਨੇ ਦੱਸਿਆ ਕਿ ਪੰਚਾਇਤ ਸੰਮਤੀ ਸੁਨਾਮ ਊਧਮ ਸਿੰਘ ਵਾਲਾ ਦੇ 15 ਜ਼ੋਨਾਂ ਲਈ ਕੁਲ 53 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਕਾਗ਼ਜ਼ ਭਰੇ ਗਏ ਹਨ | ਜਿਨ੍ਹਾਂ 'ਚ ਜ਼ੋਨ ਨੰਬਰ-1 ਸ਼ੇਰੋਂ 6 ਐਸ ਸੀ, ਜ਼ੋਨ-2 ਨਮੋਲ ਜਨਰਲ 5,ਜ਼ੋਨ-3-ਲਖਮੀਰਵਾਲਾ ਜਨਰਲ 5, ਜ਼ੋਨ-4 ਬਿਗੜਵਾਲ ਇਸਤਰੀ 5, ਜ਼ੋਨ-5 ਬੀਰ ਕਲ੍ਹਾਂ ਐਸ ਸੀ 2, ਜ਼ੋਨ-6 ਸ਼ਾਹਪੁਰ ਕਲਾਂ ਇਸਤਰੀ 3, ਜ਼ੋਨ-7 ਤੋਲਾਵਾਲ ਜਨਰਲ 3, ਜ਼ੋਨ-8 ਕੋਟੜਾ ਅਮਰੂ ਇਸਤਰੀ 1, ਜ਼ੋਨ-9 ਘਾਸੀਵਾਲਾ ਜਨਰਲ 6, ਜ਼ੋਨ-10 ਚੌਵਾਸ ਇਸਤਰੀ 4, ਜ਼ੋਨ-11ਭਾਈ ਕੀ ਸਮਾਧ ਇਸਤਰੀ 2, ਜ਼ੋਨ-12 ਮੰਡੇਰ ਕਲ੍ਹਾਂ ਐਸ.ਸੀ ਇਸਤਰੀ 3, ਜ਼ੋਨ-13 ਲੋਹਾਖੇੜਾ ਇਸਤਰੀ 2, ਜ਼ੋਨ-14 ਤੋਗਾਵਾਲ ਜਨਰਲ 3, ਜ਼ੋਨ ਨੰਬਰ-15- ਢੱਡਰੀਆਂ ਜਨਰਲ 3 ਉਮੀਦਵਾਰ ਹਨ | ਇੰਨ੍ਹਾਂ ਉਮੀਦਵਾਰਾਂ 'ਚੋਂ 31 ਮਰਦ ਅਤੇ 22 ਅÏਰਤਾਂ ਸ਼ਾਮਿਲ ਹਨ |