26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਔਰਬਿਟ ਕੰਪਨੀ ਦੀ ਬੱਸ ਨੂੰ ਅੱਗ ਲੱਗਣ ਕਾਰਨ ਬੱਸ ਸੜ ਕੇ ਸੁਆਹ, ਸਵਾਰੀਆਂ ਅਤੇ ਬੱਸ ਅਮਲਾ ਵਾਲ-ਵਾਲ ਬਚਿਆ <br/>

ਅਜੀਤ ਡੈਸਕ 05-12-2025
ਭਵਾਨੀਗੜ•, 4 ਦਸੰਬਰ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਚੰਨੋਂ ਨੇੜੇ ਉਸ ਸਮੇਂ ਭਗਦੜ ਮੱਚ ਗਈ, ਜਦੋਂ ਇੱਕ ਨਿੱਜੀ ਕੰਪਨੀ ਦੀ ਬੱਸ ਜੋ ਚੰਡੀਗੜ•ਤੋਂ ਬਠਿੰਡਾ ਨੂੰ ਜਾ ਰਹੀ ਸੀ, ਨੂੰ ਅੱਗ ਲੱਗ ਜਾਣ ਕਾਰਨ ਬੱਸ ਸੜ ਕੇ ਸਵਾਹ ਹੋ ਗਈ, ਪਰ ਉਸ ਵਿਚ ਚੜ•ੀਆਂ 25 ਦੇ ਕਰੀਬ ਸਵਾਰੀਆਂ ਅਤੇ ਬੱਸ ਅਮਲਾ ਵਾਲ-ਵਾਲ ਬਚ ਗਿਆ | ਇਸ ਸਬੰਧੀ ਪ੍ਰਤੱਖ ਦਰਸੀਆਂ ਨੇ ਦੱਸਿਆ ਕਿ ਚੰਡੀਗੜ•ਤੋਂ ਬਠਿੰਡਾ ਨੂੰ ਜਾ ਰਹੀ ਔਰਬਿਟ ਕੰਪਨੀ ਦੀ ਬੱਸ ਜਦੋਂ ਪਿੰਡ ਚੰਨੋਂ ਨੇੜੇ ਸਥਿਤ ਸ਼ਰਮਾ ਵੈਸ਼ਨੂੰ ਢਾਬੇ ਕੋਲ ਪਹੁੰਚੀ ਤਾਂ ਡਰਾਈਵਰ ਨੂੰ ਬੱਸ ਵਿਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਸ ਨੇ ਬੱਸ ਰੋਕ ਕੇ ਸਵਾਰੀਆਂ ਅਤੇ ਉਨ•ਾਂ ਦੇ ਸਮਾਨ ਨੂੰ ਬਾਹਰ ਕੱਢਦਿਆਂ ਬੱਸ ਵਿਚ ਰੱਖੇ ਅੱਗ ਬੁਝਾਊ ਯੰਤਰਾਂ ਨਾਲ ਜਿੱਥੋਂ ਧੂੰਆਂ ਨਿਕਲਦਾ ਸੀ, ਉਥੇ ਅੱਗ ਰੋਕੂ ਸਪਰੇਅ ਕਰ ਦਿੱਤੀ, ਇਸ ਦੌਰਾਨ ਹੀ ਬੱਸ ਵਿਚੋਂ ਅੱਗ ਬੁਝਣ ਦੀ ਬਿਜਾਏ ਭੜਕ ਗਈ, ਜਿਸ 'ਤੇ ਲੋਕਾਂ ਨੇ ਅੱਗ ਬੁਝਾਉਣ ਦੇ ਯਤਨ ਕਰਦਿਆਂ ਹੀ ਬੱਸ ਲਟ-ਲਟ ਕਰ ਕੇ ਮੱਚਣ ਲੱਗੀ | ਇਸ ਦੀ ਸੂਚਨਾ ਅੱਗ ਬੁਝਾਊ ਗੱਡੀ ਨੂੰ ਦਿੱਤੀ, ਪਰ ਗੱਡੀ ਦੇ ਆਉਣ ਤੱਕ ਬੱਸ ਪੂਰੀ ਤਰ•ਾਂ ਸੜ ਕੇ ਸਵਾਹ ਹੋ ਗਈ, ਬੱਸ ਵਿਚ ਕਰੀਬ 2 ਦਰਜਨ ਸਵਾਰੀਆਂ ਅਤੇ ਬੱਸ ਅਮਲਾ ਵਾਲ-ਵਾਲ ਬਚ ਗਿਆ | ਇਸ ਸਬੰਧੀ ਪਸਿਆਣਾ ਪੁਲਿਸ ਚੌਂਕੀ ਦੇ ਇੰਚਾਰਜ ਅਮਨਪਾਲ ਸਿੰਘ ਵਿਰਕ ਨਾਲ ਗੱਲ ਕਰਨ 'ਤੇ ਉਨ•ਾਂ ਦੱਸਿਆ ਕਿ ਔਰਬਿਟ ਕੰਪਨੀ ਦੀ ਬੱਸ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਹੈ, ਬੱਸ ਵਿਚ ਚੜ•ੀਆਂ 25 ਸਵਾਰੀਆਂ ਅਤੇ ਬੱਸ ਅਮਲਾ ਪੂਰੀ ਤਰ•ਾਂ ਸੁਰੱਖਿਅਤ ਹੈ | ਉਨ•ਾਂ ਦੱਸਿਆ ਕਿ ਪੁਲਿਸ ਵਲੋਂ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਕੂੜੇ ਸੰਬੰਧੀ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਕੀਤੀ ਚਰਚਾ ਅਗਲੀ ਖ਼ਬਰ ਸ਼ੇਰਪੁਰ 'ਚ ਪ੍ਰੇਮਜੀਤ ਸਿੰਘ ਹੇੜੀਕੇ ਨੇ ਝਾੜੂ ਨੂੰ ਛੱਡ ਅਕਾਲੀ ਦਲ ਦਾ ਪੱਲਾ ਫੜਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।