22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਹਲਕਾ ਇੰਚਾਰਜ ਦੀ ਖਾਲੀ ਜਗ੍ਹਾ ਨੂੰ ਜਲਦ ਭਰਿਆ ਜਾਵੇਗਾ-ਡਾ. ਅਮਰ ਸਿੰਘ

ਅਜੀਤ ਡੈਸਕ 04-12-2025
ਕੁੱਪ ਕਲਾਂ, 3 ਦਸੰਬਰ (ਸੁਖਜਿੰਦਰ ਸਿੰਘ ਝੱਲ)-ਵਿਧਾਨ ਸਭਾ ਹਲਕਾ ਅਮਰਗੜ੍ਹ ਅੰਦਰ ਹਲਕਾ ਇੰਚਾਰਜ ਦੀ ਖਾਲੀ ਪਈ ਥਾਂ ਨੂੰ ਜਲਦ ਭਰਿਆ ਜਾਵੇਗਾ | ਇਹ ਵਿਚਾਰ ਲੋਕ ਸਭਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੇ ਪਿੰਡ ਲਸੋਈ ਵਿਖੇ ਉਪਦੇਸ਼ ਪਬਲਿਕ ਸਕੂਲ ਦੇ ਸਾਲਾਨਾ ਸਮਾਗਮ ਦੌਰਾਨ ਸ਼ਿਰਕਤ ਕਰਦਿਆਂ ਆਖੇ | ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੂੰ ਜਦੋਂ ਪੱਤਰਕਾਰਾਂ ਵਲੋਂ ਇਹ ਸਵਾਲ ਕੀਤਾ ਗਿਆ ਕਿ ਕਾਂਗਰਸ ਪਾਰਟੀ ਵਲੋਂ ਹਲਕਾ ਅਮਰਗੜ੍ਹ ਅੰਦਰ ਕਿਸੇ ਨੂੰ ਹਲਕਾ ਇੰਚਾਰਜ ਦੀ ਵਾਗਡੋਰ ਨਾ ਸੌਂਪੇ ਜਾਣ ਕਾਰਨ ਵਰਕਰ ਅਤੇ ਮੋਹਰਲੀ ਕਤਾਰ ਦੇ ਆਗੂ ਨਮੋਸ਼ੀ ਦਾ ਸਾਹਮਣਾ ਕਰ ਰਹੇ ਹਨ ਤਾਂ ਇਸ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਹਲਕਾ ਅਮਰਗੜ੍ਹ ਦੇ ਆਗੂ ਅਤੇ ਵਰਕਰ ਆਪਣੇ ਆਪ ਨੂੰ ਹੀਣਾ ਨਾ ਮਹਿਸੂਸ ਕਰਨ, ਇਸ ਲਈ ਉਹ ਖ਼ੁਦ ਅਮਰਗੜ੍ਹ ਅੰਦਰ ਜ਼ਿਆਦਾ ਵਿਚਰ ਰਹੇ ਹਨ ਅਤੇ ਕਾਂਗਰਸ ਹਾਈਕਮਾਂਡ ਨਾਲ ਮਿਲ ਕੇ ਹਲਕਾ ਇੰਚਾਰਜ ਦੀ ਖਾਲੀ ਪਈ ਜਗਾ ਨੂੰ ਵੀ ਛੇਤੀ ਹੀ ਭਰ ਲਿਆ ਜਾਵੇਗਾ | ਉਨ੍ਹਾਂ ਆਖਿਆ ਕਿ ਵਰਕਰਾਂ ਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਅੰਦਰ ਪੂਰੀ ਤਾਕਤ ਝੋਕੀ ਜਾਵੇਗੀ | ਇਸ ਮੌਕੇ ਉਪਦੇਸ਼ ਪਬਲਿਕ ਸਕੂਲ ਲਸੋਈ ਦੇ ਪਿ੍ੰਸੀਪਲ ਅਮਨਦੀਪ ਸਿੰਘ, ਐਮ.ਡੀ. ਬਲਵਿੰਦਰ ਸਿੰਘ, ਸ. ਲਾਭ ਸਿੰਘ, ਪਿ੍ਤਪਾਲ ਸਿੰਘ ਰੂਬਲ ਨਾਰੀਕੇ, ਗੁਰਪ੍ਰੀਤ ਸਿੰਘ ਚੋਪੜਾ, ਗੁਰਮੀਤ ਸਿੰਘ ਲਸੋਈ, ਕੌਂਸਲਰ ਹਰਦੀਪ ਸਿੰਘ ਨੀਨੂ ਖੰਨਾ, ਸਾਬਕਾ ਸਰਪੰਚ ਹਰਪਿੰਦਰ ਸਿੰਘ ਰੁੜਕੀ ਕਲਾਂ, ਪਿ੍ੰਸੀਪਲ ਅਸ਼ਵਿੰਦਰ ਦਾਨੀ ਬਾਗੜੀਆਂ, ਪਰਮਜੀਤ ਸਿੰਘ ਪੰਮਾ ਧੀਮਾਨ ਲਸੋਈ, ਨੰਬਰਦਾਰ ਗਿਆਨ ਸਿੰਘ ਫੌਜੀ ਰੱਬੋਂ ਉੱਚੀ, ਅਵਤਾਰ ਸਿੰਘ ਕਾਲਾ ਲਸੋਈ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵਲੋਂ ਸਮਾਜ ਸੇਵੀ ਸ਼ਖ਼ਸੀਅਤਾਂ ਸਨਮਾਨਿਤ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣ ਵਿਚ ਲੋਕਾਂ ਦੀ ਪਹਿਲੀ ਪਸੰਦ ਬਣੇਗਾ ਸ਼੍ਰੋਮਣੀ ਅਕਾਲੀ ਦਲ-ਵਿਨਰਜੀਤ ਗੋਲਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।